ਸਾਰਗ ਮਹਲਾ ੫ ਦੁਪਦੇ ਘਰੁ ੪ ॥
ੴ ਸਤਿਗੁਰ ਪ੍ਰਸਾਦਿ ॥
Sri Guru Granth Sahib
ਸਾਰਗ ਮਹਲਾ ੫ ਦੁਪਦੇ ਘਰੁ ੪ ॥
ਸਾਰਗ ਮਹਲਾ ੫ ਦੁਪਦੇ ਘਰੁ ੪ ॥
ੴ ਸਤਿਗੁਰ ਪ੍ਰਸਾਦਿ ॥
ਮੋਹਨ ਘਰਿ ਆਵਹੁ; ਕਰਉ ਜੋਦਰੀਆ ॥
ਮਾਨੁ ਕਰਉ. ਅਭਿਮਾਨੈ ਬੋਲਉ; ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥੧॥ ਰਹਾਉ ॥
ਨਿਕਟਿ ਸੁਨਉ ਅਰੁ ਪੇਖਉ ਨਾਹੀ; ਭਰਮਿ ਭਰਮਿ ਦੁਖ ਭਰੀਆ ॥
ਹੋਇ ਕ੍ਰਿਪਾਲ ਗੁਰ. ਲਾਹਿ ਪਾਰਦੋ; ਮਿਲਉ ਲਾਲ. ਮਨੁ ਹਰੀਆ ॥੧॥
ਏਕ ਨਿਮਖ. ਜੇ ਬਿਸਰੈ ਸੁਆਮੀ; ਜਾਨਉ ਕੋਟਿ ਦਿਨਸ ਲਖ ਬਰੀਆ ॥
ਸਾਧਸੰਗਤਿ ਕੀ ਭੀਰ ਜਉ ਪਾਈ; ਤਉ ਨਾਨਕ. ਹਰਿ ਸੰਗਿ ਮਿਰੀਆ ॥੨॥੧॥੨੪॥
ਸਾਰਗ ਮਹਲਾ ੫ ॥
ਅਬ ਕਿਆ ਸੋਚਉ. ਸੋਚ ਬਿਸਾਰੀ ॥
ਕਰਣਾ ਸਾ. ਸੋਈ ਕਰਿ ਰਹਿਆ; ਦੇਹਿ ਨਾਉ ਬਲਿਹਾਰੀ ॥੧॥ ਰਹਾਉ ॥
ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ; ਗੁਰ ਮੰਤ੍ਰੁ ਮੂਖਿ ਗਰੁੜਾਰੀ ॥
ਹਾਥ ਦੇਇ ਰਾਖਿਓ, ਕਰਿ ਅਪੁਨਾ; ਜਿਉ ਜਲ, ਕਮਲਾ ਅਲਿਪਾਰੀ ॥੧॥
ਹਉ ਨਾਹੀ ਕਿਛੁ. ਮੈ ਕਿਆ ਹੋਸਾ; ਸਭ ਤੁਮ ਹੀ ਕਲ ਧਾਰੀ ॥
ਨਾਨਕ. ਭਾਗਿ ਪਰਿਓ, ਹਰਿ ਪਾਛੈ; ਰਾਖੁ ਸੰਤ ਸਦਕਾਰੀ ॥੨॥੨॥੨੫॥
ਸਾਰਗ ਮਹਲਾ ੫ ॥
ਅਬ ਮੋਹਿ; ਸਰਬ ਉਪਾਵ ਬਿਰਕਾਤੇ ॥
ਕਰਣ ਕਾਰਣ ਸਮਰਥ ਸੁਆਮੀ; ਹਰਿ ਏਕਸੁ ਤੇ. ਮੇਰੀ ਗਾਤੇ ॥੧॥ ਰਹਾਉ ॥
ਦੇਖੇ ਨਾਨਾ ਰੂਪ ਬਹੁ ਰੰਗਾ; ਅਨ ਨਾਹੀ. ਤੁਮ ਭਾਂਤੇ ॥
ਦੇਂਹਿ ਅਧਾਰੁ ਸਰਬ ਕਉ ਠਾਕੁਰ; ਜੀਅ ਪ੍ਰਾਨ ਸੁਖਦਾਤੇ ॥੧॥
ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ; ਤਉ ਗੁਰ ਮਿਲਿ. ਚਰਨ ਪਰਾਤੇ ॥
ਕਹੁ ਨਾਨਕ. ਮੈ ਸਰਬ ਸੁਖੁ ਪਾਇਆ; ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥
ਸਾਰਗ ਮਹਲਾ ੫ ॥
ਅਬ ਮੋਹਿ; ਲਬਧਿਓ ਹੈ. ਹਰਿ ਟੇਕਾ ॥
ਗੁਰ ਦਇਆਲ ਭਏ ਸੁਖਦਾਈ; ਅੰਧੁਲੈ ਮਾਣਿਕੁ ਦੇਖਾ ॥੧॥ ਰਹਾਉ ॥
ਕਾਟੇ ਅਗਿਆਨ ਤਿਮਰ. ਨਿਰਮਲੀਆ; ਬੁਧਿ ਬਿਗਾਸ ਬਿਬੇਕਾ ॥
ਜਿਉ ਜਲ ਤਰੰਗ. ਫੇਨੁ ਜਲ ਹੋਈ ਹੈ; ਸੇਵਕ ਠਾਕੁਰ ਭਏ ਏਕਾ ॥੧॥
ਜਹ ਤੇ ਉਠਿਓ. ਤਹ ਹੀ ਆਇਓ; ਸਭ ਹੀ ਏਕੈ ਏਕਾ ॥
ਨਾਨਕ ਦ੍ਰਿਸਟਿ ਆਇਓ ਸ੍ਰਬ ਠਾਈ; ਪ੍ਰਾਣਪਤੀ ਹਰਿ ਸਮਕਾ ॥੨॥੪॥੨੭॥
ਸਾਰਗ ਮਹਲਾ ੫ ॥
ਮੇਰਾ ਮਨੁ; ਏਕੈ ਹੀ ਪ੍ਰਿਅ ਮਾਂਗੈ ॥
ਪੇਖਿ ਆਇਓ. ਸਰਬ ਥਾਨ ਦੇਸ; ਪ੍ਰਿਅ ਰੋਮ ਨ ਸਮਸਰਿ. ਲਾਗੈ ॥੧॥ ਰਹਾਉ ॥
ਮੈ ਨੀਰੇ. ਅਨਿਕ ਭੋਜਨ ਬਹੁ ਬਿੰਜਨ; ਤਿਨ ਸਿਉ. ਦ੍ਰਿਸਟਿ ਨ ਕਰੈ ਰੁਚਾਂਗੈ ॥
ਹਰਿ ਰਸੁ ਚਾਹੈ, ਪ੍ਰਿਅ ਪ੍ਰਿਅ ਮੁਖਿ ਟੇਰੈ; ਜਿਉ ਅਲਿ ਕਮਲਾ ਲੋਭਾਂਗੈ ॥੧॥
PEOPLE · PLACES · HIGHER MEANING
Preparing your experience…
This is taking a little longer. You can retry or continue with the available content.