ਮਇਆ ਕਰੀ; ਪੂਰਨ ਹਰਿ ਰਾਇਆ ॥੧॥ ਰਹਾਉ ॥
Sri Guru Granth Sahib
Ang 201
ਕਹੁ ਨਾਨਕ; ਜਾ ਕੇ ਪੂਰੇ ਭਾਗ ॥
ਹਰਿ ਹਰਿ ਨਾਮੁ; ਅਸਥਿਰੁ ਸੋਹਾਗੁ ॥੨॥੧੦੬॥
ਗਉੜੀ ਮਹਲਾ ੫ ॥
ਧੋਤੀ ਖੋਲਿ; ਵਿਛਾਏ ਹੇਠਿ ॥
ਗਰਧਪ ਵਾਂਗੂ; ਲਾਹੇ ਪੇਟਿ ॥੧॥
ਬਿਨੁ ਕਰਤੂਤੀ; ਮੁਕਤਿ ਨ ਪਾਈਐ ॥
ਮੁਕਤਿ ਪਦਾਰਥੁ; ਨਾਮੁ ਧਿਆਈਐ ॥੧॥ ਰਹਾਉ ॥
ਪੂਜਾ ਤਿਲਕ; ਕਰਤ ਇਸਨਾਨਾਂ ॥
ਛੁਰੀ ਕਾਢਿ; ਲੇਵੈ ਹਥਿ ਦਾਨਾ ॥੨॥
ਬੇਦੁ ਪੜੈ; ਮੁਖਿ ਮੀਠੀ ਬਾਣੀ ॥
ਜੀਆਂ ਕੁਹਤ; ਨ ਸੰਗੈ ਪਰਾਣੀ ॥੩॥
ਕਹੁ ਨਾਨਕ; ਜਿਸੁ ਕਿਰਪਾ ਧਾਰੈ ॥
ਹਿਰਦਾ ਸੁਧੁ; ਬ੍ਰਹਮੁ ਬੀਚਾਰੈ ॥੪॥੧੦੭॥
ਗਉੜੀ ਮਹਲਾ ੫ ॥
ਥਿਰੁ ਘਰਿ ਬੈਸਹੁ; ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ; ਕਾਜ ਸਵਾਰੇ ॥੧॥ ਰਹਾਉ ॥
ਦੁਸਟ ਦੂਤ; ਪਰਮੇਸਰਿ ਮਾਰੇ ॥
ਜਨ ਕੀ ਪੈਜ; ਰਖੀ ਕਰਤਾਰੇ ॥੧॥
ਬਾਦਿਸਾਹ ਸਾਹ ਸਭ; ਵਸਿ ਕਰਿ ਦੀਨੇ ॥
ਅੰਮ੍ਰਿਤ ਨਾਮ; ਮਹਾ ਰਸ ਪੀਨੇ ॥੨॥
ਨਿਰਭਉ ਹੋਇ; ਭਜਹੁ ਭਗਵਾਨ ॥
ਸਾਧਸੰਗਤਿ ਮਿਲਿ; ਕੀਨੋ ਦਾਨੁ ॥੩॥
ਸਰਣਿ ਪਰੇ; ਪ੍ਰਭ ਅੰਤਰਜਾਮੀ ॥
ਨਾਨਕ. ਓਟ ਪਕਰੀ; ਪ੍ਰਭ ਸੁਆਮੀ ॥੪॥੧੦੮॥
ਗਉੜੀ ਮਹਲਾ ੫ ॥
ਹਰਿ ਸੰਗਿ ਰਾਤੇ; ਭਾਹਿ. ਨ ਜਲੈ ॥
ਹਰਿ ਸੰਗਿ ਰਾਤੇ; ਮਾਇਆ ਨਹੀ ਛਲੈ ॥
ਹਰਿ ਸੰਗਿ ਰਾਤੇ; ਨਹੀ ਡੂਬੈ ਜਲਾ ॥
ਹਰਿ ਸੰਗਿ ਰਾਤੇ; ਸੁਫਲ ਫਲਾ ॥੧॥
ਸਭ ਭੈ ਮਿਟਹਿ; ਤੁਮਾਰੈ ਨਾਇ ॥
ਭੇਟਤ ਸੰਗਿ; ਹਰਿ ਹਰਿ ਗੁਨ ਗਾਇ ॥ ਰਹਾਉ ॥
ਹਰਿ ਸੰਗਿ ਰਾਤੇ; ਮਿਟੈ ਸਭ ਚਿੰਤਾ ॥
ਹਰਿ ਸਿਉ ਸੋ ਰਚੈ; ਜਿਸੁ ਸਾਧ ਕਾ ਮੰਤਾ ॥
ਹਰਿ ਸੰਗਿ ਰਾਤੇ; ਜਮ ਕੀ ਨਹੀ ਤ੍ਰਾਸ ॥
ਹਰਿ ਸੰਗਿ ਰਾਤੇ; ਪੂਰਨ ਆਸ ॥੨॥
ਹਰਿ ਸੰਗਿ ਰਾਤੇ; ਦੂਖੁ ਨ ਲਾਗੈ ॥
ਹਰਿ ਸੰਗਿ ਰਾਤਾ; ਅਨਦਿਨੁ ਜਾਗੈ ॥
ਹਰਿ ਸੰਗਿ ਰਾਤਾ; ਸਹਜ ਘਰਿ ਵਸੈ ॥
ਹਰਿ ਸੰਗਿ ਰਾਤੇ; ਭ੍ਰਮੁ ਭਉ ਨਸੈ ॥੩॥
ਹਰਿ ਸੰਗਿ ਰਾਤੇ; ਮਤਿ ਊਤਮ ਹੋਇ ॥
ਹਰਿ ਸੰਗਿ ਰਾਤੇ; ਨਿਰਮਲ ਸੋਇ ॥
ਕਹੁ ਨਾਨਕ; ਤਿਨ ਕਉ ਬਲਿ ਜਾਈ ॥
ਜਿਨ ਕਉ ਪ੍ਰਭੁ ਮੇਰਾ; ਬਿਸਰਤ ਨਾਹੀ ॥੪॥੧੦੯॥
ਗਉੜੀ ਮਹਲਾ ੫ ॥
ਉਦਮੁ ਕਰਤ; ਸੀਤਲ ਮਨ ਭਏ ॥
ਮਾਰਗਿ ਚਲਤ; ਸਗਲ ਦੁਖ ਗਏ ॥
ਨਾਮੁ ਜਪਤ; ਮਨਿ ਭਏ ਅਨੰਦ ॥
ਰਸਿ ਗਾਏ; ਗੁਨ ਪਰਮਾਨੰਦ ॥੧॥
ਖੇਮ ਭਇਆ; ਕੁਸਲ ਘਰਿ ਆਏ ॥
ਭੇਟਤ ਸਾਧਸੰਗਿ; ਗਈ ਬਲਾਏ ॥ ਰਹਾਉ ॥
ਨੇਤ੍ਰ ਪੁਨੀਤ; ਪੇਖਤ ਹੀ ਦਰਸ ॥
ਧਨਿ ਮਸਤਕ; ਚਰਨ ਕਮਲ ਹੀ ਪਰਸ ॥
ਗੋਬਿੰਦ ਕੀ ਟਹਲ; ਸਫਲ ਇਹ ਕਾਂਇਆ ॥