ਲਾਭੁ ਮਿਲੈ. ਤੋਟਾ ਹਿਰੈ; ਹਰਿ ਦਰਗਹ ਪਤਿਵੰਤ ॥
Sri Guru Granth Sahib
Ang 297
ਰਾਮ ਨਾਮ ਧਨੁ ਸੰਚਵੈ; ਸਾਚ ਸਾਹ ਭਗਵੰਤ ॥
ਊਠਤ ਬੈਠਤ ਹਰਿ ਭਜਹੁ; ਸਾਧੂ ਸੰਗਿ ਪਰੀਤਿ ॥
ਨਾਨਕ. ਦੁਰਮਤਿ ਛੁਟਿ ਗਈ; ਪਾਰਬ੍ਰਹਮ ਬਸੇ ਚੀਤਿ ॥੨॥
ਸਲੋਕੁ ॥
ਤੀਨਿ ਬਿਆਪਹਿ ਜਗਤ ਕਉ; ਤੁਰੀਆ ਪਾਵੈ ਕੋਇ ॥
ਨਾਨਕ. ਸੰਤ ਨਿਰਮਲ ਭਏ; ਜਿਨ ਮਨਿ ਵਸਿਆ ਸੋਇ ॥੩॥
ਪਉੜੀ ॥
ਤ੍ਰਿਤੀਆ. ਤ੍ਰੈ ਗੁਣ ਬਿਖੈ ਫਲ; ਕਬ ਉਤਮ ਕਬ ਨੀਚੁ ॥
ਨਰਕ ਸੁਰਗ ਭ੍ਰਮਤਉ ਘਣੋ; ਸਦਾ ਸੰਘਾਰੈ ਮੀਚੁ ॥
ਹਰਖ ਸੋਗ ਸਹਸਾ ਸੰਸਾਰੁ; ਹਉ ਹਉ ਕਰਤ ਬਿਹਾਇ ॥
ਜਿਨਿ ਕੀਏ. ਤਿਸਹਿ ਨ ਜਾਣਨੀ; ਚਿਤਵਹਿ ਅਨਿਕ ਉਪਾਇ ॥
ਆਧਿ ਬਿਆਧਿ ਉਪਾਧਿ ਰਸ; ਕਬਹੁ. ਨ ਤੂਟੈ ਤਾਪ ॥
ਪਾਰਬ੍ਰਹਮ ਪੂਰਨ ਧਨੀ; ਨਹ ਬੂਝੈ ਪਰਤਾਪ ॥
ਮੋਹ ਭਰਮ ਬੂਡਤ ਘਣੋ; ਮਹਾ ਨਰਕ ਮਹਿ ਵਾਸ ॥
ਕਰਿ ਕਿਰਪਾ ਪ੍ਰਭ ਰਾਖਿ ਲੇਹੁ; ਨਾਨਕ. ਤੇਰੀ ਆਸ ॥੩॥
ਸਲੋਕੁ ॥
ਚਤੁਰ ਸਿਆਣਾ ਸੁਘੜੁ ਸੋਇ; ਜਿਨਿ ਤਜਿਆ ਅਭਿਮਾਨੁ ॥
ਚਾਰਿ ਪਦਾਰਥ ਅਸਟ ਸਿਧਿ; ਭਜੁ ਨਾਨਕ. ਹਰਿ ਨਾਮੁ ॥੪॥
ਪਉੜੀ ॥
ਚਤੁਰਥਿ, ਚਾਰੇ ਬੇਦ ਸੁਣਿ; ਸੋਧਿਓ ਤਤੁ ਬੀਚਾਰੁ ॥
ਸਰਬ ਖੇਮ ਕਲਿਆਣ ਨਿਧਿ; ਰਾਮ ਨਾਮੁ ਜਪਿ ਸਾਰੁ ॥
ਨਰਕ ਨਿਵਾਰੈ. ਦੁਖ ਹਰੈ; ਤੂਟਹਿ ਅਨਿਕ ਕਲੇਸ ॥
ਮੀਚੁ ਹੁਟੈ. ਜਮ ਤੇ ਛੁਟੈ; ਹਰਿ ਕੀਰਤਨ ਪਰਵੇਸ ॥
ਭਉ ਬਿਨਸੈ. ਅੰਮ੍ਰਿਤੁ ਰਸੈ; ਰੰਗਿ ਰਤੇ ਨਿਰੰਕਾਰ ॥
ਦੁਖ ਦਾਰਿਦ ਅਪਵਿਤ੍ਰਤਾ; ਨਾਸਹਿ. ਨਾਮ ਅਧਾਰ ॥
ਸੁਰਿ ਨਰ. ਮੁਨਿ ਜਨ ਖੋਜਤੇ; ਸੁਖ ਸਾਗਰ ਗੋਪਾਲ ॥
ਮਨੁ ਨਿਰਮਲੁ ਮੁਖੁ ਊਜਲਾ; ਹੋਇ ਨਾਨਕ. ਸਾਧ ਰਵਾਲ ॥੪॥
ਸਲੋਕੁ ॥
ਪੰਚ ਬਿਕਾਰ. ਮਨ ਮਹਿ ਬਸੇ; ਰਾਚੇ ਮਾਇਆ ਸੰਗਿ ॥
ਸਾਧਸੰਗਿ ਹੋਇ ਨਿਰਮਲਾ; ਨਾਨਕ. ਪ੍ਰਭ ਕੈ ਰੰਗਿ ॥੫॥
ਪਉੜੀ ॥
ਪੰਚਮਿ. ਪੰਚ ਪ੍ਰਧਾਨ ਤੇ; ਜਿਹ ਜਾਨਿਓ ਪਰਪੰਚੁ ॥
ਕੁਸਮ ਬਾਸ. ਬਹੁ ਰੰਗੁ ਘਣੋ; ਸਭ ਮਿਥਿਆ ਬਲਬੰਚੁ ॥
ਨਹ ਜਾਪੈ. ਨਹ ਬੂਝੀਐ; ਨਹ ਕਛੁ ਕਰਤ ਬੀਚਾਰੁ ॥
ਸੁਆਦ ਮੋਹ ਰਸ ਬੇਧਿਓ; ਅਗਿਆਨਿ ਰਚਿਓ ਸੰਸਾਰੁ ॥
ਜਨਮ ਮਰਣ. ਬਹੁ ਜੋਨਿ ਭ੍ਰਮਣ; ਕੀਨੇ ਕਰਮ ਅਨੇਕ ॥
ਰਚਨਹਾਰੁ. ਨਹ ਸਿਮਰਿਓ; ਮਨਿ. ਨ ਬੀਚਾਰਿ ਬਿਬੇਕ ॥
ਭਾਉ ਭਗਤਿ ਭਗਵਾਨ ਸੰਗਿ; ਮਾਇਆ ਲਿਪਤ ਨ. ਰੰਚ ॥
ਨਾਨਕ. ਬਿਰਲੇ ਪਾਈਅਹਿ; ਜੋ. ਨ ਰਚਹਿ ਪਰਪੰਚ ॥੫॥
ਸਲੋਕੁ ॥
ਖਟ ਸਾਸਤ੍ਰ. ਊਚੌ ਕਹਹਿ; ਅੰਤੁ ਨ ਪਾਰਾਵਾਰ ॥
ਭਗਤ ਸੋਹਹਿ ਗੁਣ ਗਾਵਤੇ; ਨਾਨਕ. ਪ੍ਰਭ ਕੈ ਦੁਆਰ ॥੬॥
ਪਉੜੀ ॥
ਖਸਟਮਿ. ਖਟ ਸਾਸਤ੍ਰ ਕਹਹਿ; ਸਿੰਮ੍ਰਿਤਿ ਕਥਹਿ ਅਨੇਕ ॥