ਬੁਢਾ ਹੋਆ ਸੇਖ ਫਰੀਦੁ; ਕੰਬਣਿ ਲਗੀ ਦੇਹ ॥
Sri Guru Granth Sahib
Ang 1380
ਜੇ ਸਉ ਵਰੑਿਆ ਜੀਵਣਾ; ਭੀ ਤਨੁ ਹੋਸੀ ਖੇਹ ॥੪੧॥
ਫਰੀਦਾ. ਬਾਰਿ ਪਰਾਇਐ ਬੈਸਣਾ; ਸਾਂਈ ਮੁਝੈ. ਨ ਦੇਹਿ ॥
ਜੇ ਤੂ ਏਵੈ ਰਖਸੀ; ਜੀਉ ਸਰੀਰਹੁ ਲੇਹਿ ॥੪੨॥
ਕੰਧਿ ਕੁਹਾੜਾ. ਸਿਰਿ ਘੜਾ; ਵਣਿ ਕੈ ਸਰੁ. ਲੋਹਾਰੁ ॥
ਫਰੀਦਾ. ਹਉ ਲੋੜੀ ਸਹੁ ਆਪਣਾ; ਤੂ ਲੋੜਹਿ ਅੰਗਿਆਰ ॥੪੩॥
ਫਰੀਦਾ. ਇਕਨਾ ਆਟਾ ਅਗਲਾ; ਇਕਨਾ. ਨਾਹੀ ਲੋਣੁ ॥
ਅਗੈ ਗਏ ਸਿੰਞਾਪਸਨਿ ਚੋਟਾਂ; ਖਾਸੀ ਕਉਣੁ ॥੪੪॥
ਪਾਸਿ ਦਮਾਮੇ ਛਤੁ ਸਿਰਿ; ਭੇਰੀ ਸਡੋ ਰਡ ॥
ਜਾਇ ਸੁਤੇ ਜੀਰਾਣ ਮਹਿ; ਥੀਏ ਅਤੀਮਾ ਗਡ ॥੪੫॥
ਫਰੀਦਾ. ਕੋਠੇ ਮੰਡਪ ਮਾੜੀਆ; ਉਸਾਰੇਦੇ ਭੀ ਗਏ ॥
ਕੂੜਾ ਸਉਦਾ ਕਰਿ ਗਏ; ਗੋਰੀ ਆਇ ਪਏ ॥੪੬॥
ਫਰੀਦਾ. ਖਿੰਥੜਿ ਮੇਖਾ ਅਗਲੀਆ; ਜਿੰਦੁ. ਨ ਕਾਈ ਮੇਖ ॥
ਵਾਰੀ ਆਪੋ ਆਪਣੀ; ਚਲੇ ਮਸਾਇਕ ਸੇਖ ॥੪੭॥
ਫਰੀਦਾ. ਦੁਹੁ ਦੀਵੀ ਬਲੰਦਿਆ; ਮਲਕੁ ਬਹਿਠਾ ਆਇ ॥
ਗੜੁ ਲੀਤਾ. ਘਟੁ ਲੁਟਿਆ; ਦੀਵੜੇ ਗਇਆ ਬੁਝਾਇ ॥੪੮॥
ਫਰੀਦਾ. ਵੇਖੁ ਕਪਾਹੈ ਜਿ ਥੀਆ; ਜਿ ਸਿਰਿ ਥੀਆ, ਤਿਲਾਹ ॥
ਕਮਾਦੈ ਅਰੁ ਕਾਗਦੈ; ਕੁੰਨੇ ਕੋਇਲਿਆਹ ॥
ਮੰਦੇ ਅਮਲ ਕਰੇਦਿਆ; ਏਹ ਸਜਾਇ ਤਿਨਾਹ ॥੪੯॥
ਫਰੀਦਾ. ਕੰਨਿ ਮੁਸਲਾ. ਸੂਫੁ ਗਲਿ; ਦਿਲਿ ਕਾਤੀ. ਗੁੜੁ ਵਾਤਿ ॥
ਬਾਹਰਿ ਦਿਸੈ ਚਾਨਣਾ; ਦਿਲਿ ਅੰਧਿਆਰੀ ਰਾਤਿ ॥੫੦॥
ਫਰੀਦਾ. ਰਤੀ ਰਤੁ, ਨ ਨਿਕਲੈ; ਜੇ ਤਨੁ ਚੀਰੈ ਕੋਇ ॥
ਜੋ ਤਨ ਰਤੇ. ਰਬ ਸਿਉ; ਤਿਨ ਤਨਿ ਰਤੁ. ਨ ਹੋਇ ॥੫੧॥
ਮਃ ੩ ॥
ਇਹੁ ਤਨੁ ਸਭੋ ਰਤੁ ਹੈ; ਰਤੁ ਬਿਨੁ ਤੰਨੁ. ਨ ਹੋਇ ॥
ਜੋ ਸਹ ਰਤੇ ਆਪਣੇ; ਤਿਤੁ ਤਨਿ ਲੋਭੁ ਰਤੁ. ਨ ਹੋਇ ॥
ਭੈ ਪਇਐ ਤਨੁ ਖੀਣੁ ਹੋਇ; ਲੋਭੁ ਰਤੁ ਵਿਚਹੁ ਜਾਇ ॥
ਜਿਉ ਬੈਸੰਤਰਿ. ਧਾਤੁ ਸੁਧੁ ਹੋਇ; ਤਿਉ ਹਰਿ ਕਾ ਭਉ, ਦੁਰਮਤਿ ਮੈਲੁ ਗਵਾਇ ॥
ਨਾਨਕ. ਤੇ ਜਨ ਸੋਹਣੇ; ਜਿ ਰਤੇ ਹਰਿ ਰੰਗੁ ਲਾਇ ॥੫੨॥
ਫਰੀਦਾ. ਸੋਈ ਸਰਵਰੁ ਢੂਢਿ ਲਹੁ; ਜਿਥਹੁ ਲਭੀ ਵਥੁ ॥
ਛਪੜਿ ਢੂਢੈ ਕਿਆ ਹੋਵੈ; ਚਿਕੜਿ ਡੁਬੈ ਹਥੁ ॥੫੩॥
ਫਰੀਦਾ ਨੰਢੀ. ਕੰਤੁ, ਨ ਰਾਵਿਓ; ਵਡੀ ਥੀ. ਮੁਈਆਸੁ ॥
ਧਨ ਕੂਕੇਂਦੀ, ਗੋਰ ਮੇਂ; ਤੈ ਸਹ. ਨਾ ਮਿਲੀਆਸੁ ॥੫੪॥
ਫਰੀਦਾ. ਸਿਰੁ ਪਲਿਆ, ਦਾੜੀ ਪਲੀ; ਮੁਛਾਂ ਭੀ ਪਲੀਆਂ ॥
ਰੇ ਮਨ ਗਹਿਲੇ ਬਾਵਲੇ; ਮਾਣਹਿ ਕਿਆ ਰਲੀਆਂ ॥੫੫॥
ਫਰੀਦਾ. ਕੋਠੇ ਧੁਕਣੁ ਕੇਤੜਾ; ਪਿਰ ਨੀਦੜੀ ਨਿਵਾਰਿ ॥
ਜੋ ਦਿਹ ਲਧੇ ਗਾਣਵੇ; ਗਏ ਵਿਲਾੜਿ ਵਿਲਾੜਿ ॥੫੬॥
ਫਰੀਦਾ. ਕੋਠੇ ਮੰਡਪ ਮਾੜੀਆ; ਏਤੁ. ਨ ਲਾਏ ਚਿਤੁ ॥
ਮਿਟੀ ਪਈ ਅਤੋਲਵੀ; ਕੋਇ. ਨ ਹੋਸੀ ਮਿਤੁ ॥੫੭॥
ਫਰੀਦਾ. ਮੰਡਪ ਮਾਲੁ, ਨ ਲਾਇ; ਮਰਗ ਸਤਾਣੀ, ਚਿਤਿ ਧਰਿ ॥