SikhismAng 1102HOLYMAP · SACRED TEXTS
Sri Guru Granth SahibAng 1102

Sri Guru Granth Sahib

Ang 1102

1
Gurmukhi · Sri Guru Granth Sahib Ji (Gurmukhi)

ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ; ਇਸੁ ਸਉਦੇ ਲਾਇਕ ॥

2
Gurmukhi · Sri Guru Granth Sahib Ji (Gurmukhi)

ਸਾਝੀ ਗੁਰ ਨਾਲਿ ਬਹਾਲਿਆ; ਸਰਬ ਸੁਖ ਪਾਇਕ ॥

3
Gurmukhi · Sri Guru Granth Sahib Ji (Gurmukhi)

ਮੈ ਨਾਲਹੁ ਕਦੇ. ਨ ਵਿਛੁੜੈ; ਹਰਿ ਪਿਤਾ. ਸਭਨਾ ਗਲਾ ਲਾਇਕ ॥੨੧॥

4
Gurmukhi · Sri Guru Granth Sahib Ji (Gurmukhi)

ਸਲੋਕ ਡਖਣੇ ਮਃ ੫ ॥

ਨਾਨਕ. ਕਚੜਿਆ ਸਿਉ ਤੋੜਿ; ਢੂਢਿ ਸਜਣ ਸੰਤ ਪਕਿਆ ॥

5
Gurmukhi · Sri Guru Granth Sahib Ji (Gurmukhi)

ਓਇ ਜੀਵੰਦੇ ਵਿਛੁੜਹਿ; ਓਇ ਮੁਇਆ. ਨ ਜਾਹੀ ਛੋੜਿ ॥੧॥

6
Gurmukhi · Sri Guru Granth Sahib Ji (Gurmukhi)

ਮਃ ੫ ॥

ਨਾਨਕ. ਬਿਜੁਲੀਆ ਚਮਕੰਨਿ; ਘੁਰਨੑਿ ਘਟਾ ਅਤਿ ਕਾਲੀਆ ॥

7
Gurmukhi · Sri Guru Granth Sahib Ji (Gurmukhi)

ਬਰਸਨਿ ਮੇਘ ਅਪਾਰ; ਨਾਨਕ. ਸੰਗਮਿ ਪਿਰੀ ਸੁਹੰਦੀਆ ॥੨॥

8
Gurmukhi · Sri Guru Granth Sahib Ji (Gurmukhi)

ਮਃ ੫ ॥

ਜਲ ਥਲ ਨੀਰਿ ਭਰੇ; ਸੀਤਲ ਪਵਣ ਝੁਲਾਰਦੇ ॥

9
Gurmukhi · Sri Guru Granth Sahib Ji (Gurmukhi)

ਸੇਜੜੀਆ ਸੋਇੰਨ; ਹੀਰੇ ਲਾਲ ਜੜੰਦੀਆ ॥

10
Gurmukhi · Sri Guru Granth Sahib Ji (Gurmukhi)

ਸੁਭਰ ਕਪੜ ਭੋਗ; ਨਾਨਕ. ਪਿਰੀ ਵਿਹੂਣੀ ਤਤੀਆ ॥੩॥

11
Gurmukhi · Sri Guru Granth Sahib Ji (Gurmukhi)

ਪਉੜੀ ॥

ਕਾਰਣੁ ਕਰਤੈ ਜੋ ਕੀਆ; ਸੋਈ ਹੈ ਕਰਣਾ ॥

12
Gurmukhi · Sri Guru Granth Sahib Ji (Gurmukhi)

ਜੇ ਸਉ ਧਾਵਹਿ ਪ੍ਰਾਣੀਆ; ਪਾਵਹਿ ਧੁਰਿ ਲਹਣਾ ॥

13
Gurmukhi · Sri Guru Granth Sahib Ji (Gurmukhi)

ਬਿਨੁ ਕਰਮਾ ਕਿਛੂ. ਨ ਲਭਈ; ਜੇ ਫਿਰਹਿ ਸਭ ਧਰਣਾ ॥

14
Gurmukhi · Sri Guru Granth Sahib Ji (Gurmukhi)

ਗੁਰ ਮਿਲਿ ਭਉ ਗੋਵਿੰਦ ਕਾ; ਭੈ ਡਰੁ ਦੂਰਿ ਕਰਣਾ ॥

15
Gurmukhi · Sri Guru Granth Sahib Ji (Gurmukhi)

ਭੈ ਤੇ. ਬੈਰਾਗੁ ਊਪਜੈ; ਹਰਿ ਖੋਜਤ ਫਿਰਣਾ ॥

16
Gurmukhi · Sri Guru Granth Sahib Ji (Gurmukhi)

ਖੋਜਤ ਖੋਜਤ ਸਹਜੁ ਉਪਜਿਆ; ਫਿਰਿ. ਜਨਮਿ ਨ ਮਰਣਾ ॥

17
Gurmukhi · Sri Guru Granth Sahib Ji (Gurmukhi)

ਹਿਆਇ ਕਮਾਇ ਧਿਆਇਆ; ਪਾਇਆ ਸਾਧ ਸਰਣਾ ॥

18
Gurmukhi · Sri Guru Granth Sahib Ji (Gurmukhi)

ਬੋਹਿਥੁ. ਨਾਨਕ ਦੇਉ ਗੁਰੁ, ਜਿਸੁ ਹਰਿ ਚੜਾਏ; ਤਿਸੁ ਭਉਜਲੁ ਤਰਣਾ ॥੨੨॥

19
Gurmukhi · Sri Guru Granth Sahib Ji (Gurmukhi)

ਸਲੋਕ ਮਃ ੫ ॥

ਪਹਿਲਾ. ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥

20
Gurmukhi · Sri Guru Granth Sahib Ji (Gurmukhi)

ਹੋਹੁ ਸਭਨਾ ਕੀ ਰੇਣੁਕਾ; ਤਉ. ਆਉ ਹਮਾਰੈ ਪਾਸਿ ॥੧॥

21
Gurmukhi · Sri Guru Granth Sahib Ji (Gurmukhi)

ਮਃ ੫ ॥

ਮੁਆ ਜੀਵੰਦਾ ਪੇਖੁ; ਜੀਵੰਦੇ ਮਰਿ ਜਾਨਿ ॥

22
Gurmukhi · Sri Guru Granth Sahib Ji (Gurmukhi)

ਜਿਨੑਾ ਮੁਹਬਤਿ ਇਕ ਸਿਉ; ਤੇ ਮਾਣਸ ਪਰਧਾਨ ॥੨॥

23
Gurmukhi · Sri Guru Granth Sahib Ji (Gurmukhi)

ਮਃ ੫ ॥

ਜਿਸੁ ਮਨਿ ਵਸੈ ਪਾਰਬ੍ਰਹਮੁ; ਨਿਕਟਿ. ਨ ਆਵੈ ਪੀਰ ॥

24
Gurmukhi · Sri Guru Granth Sahib Ji (Gurmukhi)

ਭੁਖ ਤਿਖ ਤਿਸੁ. ਨ ਵਿਆਪਈ; ਜਮੁ. ਨਹੀ ਆਵੈ ਨੀਰ ॥੩॥

25
Gurmukhi · Sri Guru Granth Sahib Ji (Gurmukhi)

ਪਉੜੀ ॥

ਕੀਮਤਿ ਕਹਣੁ. ਨ ਜਾਈਐ; ਸਚੁ ਸਾਹ ਅਡੋਲੈ ॥

26
Gurmukhi · Sri Guru Granth Sahib Ji (Gurmukhi)

ਸਿਧ ਸਾਧਿਕ ਗਿਆਨੀ ਧਿਆਨੀਆ; ਕਉਣੁ ਤੁਧੁਨੋ ਤੋਲੈ ॥

27
Gurmukhi · Sri Guru Granth Sahib Ji (Gurmukhi)

ਭੰਨਣ ਘੜਣ ਸਮਰਥੁ ਹੈ; ਓਪਤਿ ਸਭ ਪਰਲੈ ॥

28
Gurmukhi · Sri Guru Granth Sahib Ji (Gurmukhi)

ਕਰਣ ਕਾਰਣ ਸਮਰਥੁ ਹੈ; ਘਟਿ ਘਟਿ ਸਭ ਬੋਲੈ ॥

29
Gurmukhi · Sri Guru Granth Sahib Ji (Gurmukhi)

ਰਿਜਕੁ ਸਮਾਹੇ ਸਭਸੈ; ਕਿਆ ਮਾਣਸੁ ਡੋਲੈ ॥

30
Gurmukhi · Sri Guru Granth Sahib Ji (Gurmukhi)

ਗਹਿਰ ਗਭੀਰੁ ਅਥਾਹੁ ਤੂ; ਗੁਣ ਗਿਆਨ ਅਮੋਲੈ ॥

31
Gurmukhi · Sri Guru Granth Sahib Ji (Gurmukhi)

ਸੋਈ ਕੰਮੁ ਕਮਾਵਣਾ; ਕੀਆ ਧੁਰਿ ਮਉਲੈ ॥

32
Gurmukhi · Sri Guru Granth Sahib Ji (Gurmukhi)

ਤੁਧਹੁ ਬਾਹਰਿ ਕਿਛੁ ਨਹੀ; ਨਾਨਕੁ ਗੁਣ ਬੋਲੈ ॥੨੩॥੧॥੨॥

33
Gurmukhi · Sri Guru Granth Sahib Ji (Gurmukhi)

ਰਾਗੁ ਮਾਰੂ ਬਾਣੀ ਕਬੀਰ ਜੀਉ ਕੀ ॥

ੴ ਸਤਿਗੁਰ ਪ੍ਰਸਾਦਿ ॥

34
Gurmukhi · Sri Guru Granth Sahib Ji (Gurmukhi)

ਪਡੀਆ; ਕਵਨ ਕੁਮਤਿ ਤੁਮ ਲਾਗੇ ॥

35
Gurmukhi · Sri Guru Granth Sahib Ji (Gurmukhi)

ਬੂਡਹੁਗੇ ਪਰਵਾਰ ਸਕਲ ਸਿਉ; ਰਾਮੁ. ਨ ਜਪਹੁ, ਅਭਾਗੇ ॥੧॥ ਰਹਾਉ ॥

36
Gurmukhi · Sri Guru Granth Sahib Ji (Gurmukhi)

ਬੇਦ ਪੁਰਾਨ ਪੜੇ ਕਾ. ਕਿਆ ਗੁਨੁ; ਖਰ ਚੰਦਨ ਜਸ ਭਾਰਾ ॥

1
Ang 1102Gurmukhi
2
Ang 11020%

Sri Guru Granth Sahib

Find your chapter.

1430 chapters

Make yourself comfortable.

PAGE COLOUR

TEXT SIZE

100%

Your preferences stay with you on this device.

ORIGINALS & TRANSLATIONS

Choose your edition.

Select one edition for quiet reading, or several to compare the words.

Gurmukhi text of Sri Guru Granth Sahib Ji from the Shabad OS Database (release v5.0.0-next.0), digitised from Shabadaarth (SGPC, Sri Amritsar, 2009-2012). Identified by Shabad OS as public domain (Public Domain Mark 1.0). · Source ↗

↑
Explore the atlas
↑ ↓ to explore   ·   Enter to open   ·   Esc to close