ਅਨਦਿਨੁ ਸਦਾ ਰਹੈ ਭੈ ਅੰਦਰਿ; ਭੈ ਮਾਰਿ. ਭਰਮੁ ਚੁਕਾਵਣਿਆ ॥੫॥
Sri Guru Granth Sahib
Ang 114
ਭਰਮੁ ਚੁਕਾਇਆ; ਸਦਾ ਸੁਖੁ ਪਾਇਆ ॥
ਗੁਰ ਪਰਸਾਦਿ; ਪਰਮ ਪਦੁ ਪਾਇਆ ॥
ਅੰਤਰੁ ਨਿਰਮਲੁ. ਨਿਰਮਲ ਬਾਣੀ; ਹਰਿ ਗੁਣ ਸਹਜੇ ਗਾਵਣਿਆ ॥੬॥
ਸਿਮ੍ਰਿਤਿ ਸਾਸਤ ਬੇਦ ਵਖਾਣੈ ॥
ਭਰਮੇ ਭੂਲਾ; ਤਤੁ ਨ ਜਾਣੈ ॥
ਬਿਨੁ ਸਤਿਗੁਰ ਸੇਵੇ. ਸੁਖੁ ਨ ਪਾਏ; ਦੁਖੋ ਦੁਖੁ ਕਮਾਵਣਿਆ ॥੭॥
ਆਪਿ ਕਰੇ; ਕਿਸੁ ਆਖੈ ਕੋਈ ॥
ਆਖਣਿ ਜਾਈਐ; ਜੇ ਭੂਲਾ ਹੋਈ ॥
ਨਾਨਕ. ਆਪੇ ਕਰੇ ਕਰਾਏ; ਨਾਮੇ ਨਾਮਿ ਸਮਾਵਣਿਆ ॥੮॥੭॥੮॥
ਮਾਝ ਮਹਲਾ ੩ ॥
ਆਪੇ ਰੰਗੇ ਸਹਜਿ ਸੁਭਾਏ ॥
ਗੁਰ ਕੈ ਸਬਦਿ; ਹਰਿ ਰੰਗੁ ਚੜਾਏ ॥
ਮਨੁ ਤਨੁ ਰਤਾ, ਰਸਨਾ ਰੰਗਿ ਚਲੂਲੀ; ਭੈ ਭਾਇ. ਰੰਗੁ ਚੜਾਵਣਿਆ ॥੧॥
ਹਉ ਵਾਰੀ ਜੀਉ ਵਾਰੀ; ਨਿਰਭਉ ਮੰਨਿ ਵਸਾਵਣਿਆ ॥
ਗੁਰ ਕਿਰਪਾ ਤੇ. ਹਰਿ ਨਿਰਭਉ ਧਿਆਇਆ; ਬਿਖੁ ਭਉਜਲੁ ਸਬਦਿ ਤਰਾਵਣਿਆ ॥੧॥ ਰਹਾਉ ॥
ਮਨਮੁਖ ਮੁਗਧ; ਕਰਹਿ ਚਤੁਰਾਈ ॥
ਨਾਤਾ ਧੋਤਾ; ਥਾਇ ਨ ਪਾਈ ॥
ਜੇਹਾ ਆਇਆ. ਤੇਹਾ ਜਾਸੀ; ਕਰਿ ਅਵਗਣ ਪਛੋਤਾਵਣਿਆ ॥੨॥
ਮਨਮੁਖ ਅੰਧੇ; ਕਿਛੂ ਨ ਸੂਝੈ ॥
ਮਰਣੁ ਲਿਖਾਇ ਆਏ; ਨਹੀ ਬੂਝੈ ॥
ਮਨਮੁਖ ਕਰਮ ਕਰੇ. ਨਹੀ ਪਾਏ; ਬਿਨੁ ਨਾਵੈ. ਜਨਮੁ ਗਵਾਵਣਿਆ ॥੩॥
ਸਚੁ ਕਰਣੀ; ਸਬਦੁ ਹੈ ਸਾਰੁ ॥
ਪੂਰੈ ਗੁਰਿ ਪਾਈਐ; ਮੋਖ ਦੁਆਰੁ ॥
ਅਨਦਿਨੁ ਬਾਣੀ ਸਬਦਿ ਸੁਣਾਏ; ਸਚਿ ਰਾਤੇ ਰੰਗਿ ਰੰਗਾਵਣਿਆ ॥੪॥
ਰਸਨਾ ਹਰਿ ਰਸਿ ਰਾਤੀ; ਰੰਗੁ ਲਾਏ ॥
ਮਨੁ ਤਨੁ ਮੋਹਿਆ; ਸਹਜਿ ਸੁਭਾਏ ॥
ਸਹਜੇ ਪ੍ਰੀਤਮੁ ਪਿਆਰਾ ਪਾਇਆ; ਸਹਜੇ ਸਹਜਿ ਮਿਲਾਵਣਿਆ ॥੫॥
ਜਿਸੁ ਅੰਦਰਿ ਰੰਗੁ; ਸੋਈ ਗੁਣ ਗਾਵੈ ॥
ਗੁਰ ਕੈ ਸਬਦਿ; ਸਹਜੇ ਸੁਖਿ ਸਮਾਵੈ ॥
ਹਉ ਬਲਿਹਾਰੀ ਸਦਾ, ਤਿਨ ਵਿਟਹੁ; ਗੁਰ ਸੇਵਾ ਚਿਤੁ ਲਾਵਣਿਆ ॥੬॥
ਸਚਾ ਸਚੋ ਸਚਿ ਪਤੀਜੈ ॥
ਗੁਰ ਪਰਸਾਦੀ ਅੰਦਰੁ ਭੀਜੈ ॥
ਬੈਸਿ ਸੁਥਾਨਿ. ਹਰਿ ਗੁਣ ਗਾਵਹਿ; ਆਪੇ ਕਰਿ ਸਤਿ ਮਨਾਵਣਿਆ ॥੭॥
ਜਿਸ ਨੋ ਨਦਰਿ ਕਰੇ; ਸੋ ਪਾਏ ॥
ਗੁਰ ਪਰਸਾਦੀ; ਹਉਮੈ ਜਾਏ ॥
ਨਾਨਕ. ਨਾਮੁ ਵਸੈ ਮਨ ਅੰਤਰਿ; ਦਰਿ ਸਚੈ ਸੋਭਾ ਪਾਵਣਿਆ ॥੮॥੮॥੯॥
ਮਾਝ ਮਹਲਾ ੩ ॥
ਸਤਿਗੁਰੁ ਸੇਵਿਐ; ਵਡੀ ਵਡਿਆਈ ॥
ਹਰਿ ਜੀ ਅਚਿੰਤੁ ਵਸੈ. ਮਨਿ ਆਈ ॥
ਹਰਿ ਜੀਉ. ਸਫਲਿਓ ਬਿਰਖੁ ਹੈ ਅੰਮ੍ਰਿਤੁ; ਜਿਨਿ ਪੀਤਾ. ਤਿਸੁ ਤਿਖਾ ਲਹਾਵਣਿਆ ॥੧॥
ਹਉ ਵਾਰੀ; ਜੀਉ ਵਾਰੀ; ਸਚੁ ਸੰਗਤਿ ਮੇਲਿ ਮਿਲਾਵਣਿਆ ॥
ਹਰਿ ਸਤਸੰਗਤਿ ਆਪੇ ਮੇਲੈ; ਗੁਰਸਬਦੀ ਹਰਿ ਗੁਣ ਗਾਵਣਿਆ ॥੧॥ ਰਹਾਉ ॥