ਤਿਸ ਦੀ ਬੂਝੈ; ਜਿ ਗੁਰਸਬਦੁ ਕਮਾਏ ॥
Sri Guru Granth Sahib
Ang 1068
ਤਨੁ ਮਨੁ ਸੀਤਲੁ ਕ੍ਰੋਧੁ ਨਿਵਾਰੇ; ਹਉਮੈ ਮਾਰਿ ਸਮਾਇਆ ॥੧੫॥
ਸਚਾ ਸਾਹਿਬੁ ਸਚੀ ਵਡਿਆਈ ॥
ਗੁਰ ਪਰਸਾਦੀ; ਵਿਰਲੈ ਪਾਈ ॥
ਨਾਨਕੁ ਏਕ ਕਹੈ ਬੇਨੰਤੀ; ਨਾਮੇ ਨਾਮਿ ਸਮਾਇਆ ॥੧੬॥੧॥੨੩॥
ਮਾਰੂ ਮਹਲਾ ੩ ॥
ਨਦਰੀ ਭਗਤਾ; ਲੈਹੁ ਮਿਲਾਏ ॥
ਭਗਤ ਸਲਾਹਨਿ; ਸਦਾ ਲਿਵ ਲਾਏ ॥
ਤਉ ਸਰਣਾਈ. ਉਬਰਹਿ ਕਰਤੇ; ਆਪੇ ਮੇਲਿ ਮਿਲਾਇਆ ॥੧॥
ਪੂਰੈ ਸਬਦਿ; ਭਗਤਿ ਸੁਹਾਈ ॥
ਅੰਤਰਿ ਸੁਖੁ; ਤੇਰੈ ਮਨਿ ਭਾਈ ॥
ਮਨੁ ਤਨੁ ਸਚੀ ਭਗਤੀ ਰਾਤਾ; ਸਚੇ ਸਿਉ ਚਿਤੁ ਲਾਇਆ ॥੨॥
ਹਉਮੈ ਵਿਚਿ ਸਦ ਜਲੈ ਸਰੀਰਾ ॥
ਕਰਮੁ ਹੋਵੈ; ਭੇਟੇ ਗੁਰੁ ਪੂਰਾ ॥
ਅੰਤਰਿ ਅਗਿਆਨੁ ਸਬਦਿ ਬੁਝਾਏ; ਸਤਿਗੁਰ ਤੇ ਸੁਖੁ ਪਾਇਆ ॥੩॥
ਮਨਮੁਖੁ ਅੰਧਾ; ਅੰਧੁ ਕਮਾਏ ॥
ਬਹੁ ਸੰਕਟ ਜੋਨੀ ਭਰਮਾਏ ॥
ਜਮ ਕਾ ਜੇਵੜਾ ਕਦੇ. ਨ ਕਾਟੈ; ਅੰਤੇ ਬਹੁ ਦੁਖੁ ਪਾਇਆ ॥੪॥
ਆਵਣ ਜਾਣਾ; ਸਬਦਿ ਨਿਵਾਰੇ ॥
ਸਚੁ ਨਾਮੁ ਰਖੈ ਉਰ ਧਾਰੇ ॥
ਗੁਰ ਕੈ ਸਬਦਿ ਮਰੈ. ਮਨੁ ਮਾਰੇ; ਹਉਮੈ ਜਾਇ ਸਮਾਇਆ ॥੫॥
ਆਵਣ ਜਾਣੈ; ਪਰਜ ਵਿਗੋਈ ॥
ਬਿਨੁ ਸਤਿਗੁਰ; ਥਿਰੁ ਕੋਇ. ਨ ਹੋਈ ॥
ਅੰਤਰਿ ਜੋਤਿ ਸਬਦਿ ਸੁਖੁ ਵਸਿਆ; ਜੋਤੀ ਜੋਤਿ ਮਿਲਾਇਆ ॥੬॥
ਪੰਚ ਦੂਤ; ਚਿਤਵਹਿ ਵਿਕਾਰਾ ॥
ਮਾਇਆ ਮੋਹ ਕਾ ਏਹੁ ਪਸਾਰਾ ॥
ਸਤਿਗੁਰੁ ਸੇਵੇ. ਤਾ ਮੁਕਤੁ ਹੋਵੈ; ਪੰਚ ਦੂਤ ਵਸਿ ਆਇਆ ॥੭॥
ਬਾਝੁ ਗੁਰੂ; ਹੈ ਮੋਹੁ ਗੁਬਾਰਾ ॥
ਫਿਰਿ ਫਿਰਿ ਡੁਬੈ; ਵਾਰੋ ਵਾਰਾ ॥
ਸਤਿਗੁਰ ਭੇਟੇ ਸਚੁ ਦ੍ਰਿੜਾਏ; ਸਚੁ ਨਾਮੁ ਮਨਿ ਭਾਇਆ ॥੮॥
ਸਾਚਾ ਦਰੁ ਸਾਚਾ ਦਰਵਾਰਾ ॥
ਸਚੇ ਸੇਵਹਿ. ਸਬਦਿ ਪਿਆਰਾ ॥
ਸਚੀ ਧੁਨਿ ਸਚੇ ਗੁਣ ਗਾਵਾ; ਸਚੇ ਮਾਹਿ ਸਮਾਇਆ ॥੯॥
ਘਰੈ ਅੰਦਰਿ; ਕੋ. ਘਰੁ ਪਾਏ ॥
ਗੁਰ ਕੈ ਸਬਦੇ ਸਹਜਿ ਸੁਭਾਏ ॥
ਓਥੈ ਸੋਗੁ ਵਿਜੋਗੁ. ਨ ਵਿਆਪੈ; ਸਹਜੇ ਸਹਜਿ ਸਮਾਇਆ ॥੧੦॥
ਦੂਜੈ ਭਾਇ; ਦੁਸਟਾ ਕਾ ਵਾਸਾ ॥
ਭਉਦੇ ਫਿਰਹਿ; ਬਹੁ ਮੋਹ ਪਿਆਸਾ ॥
ਕੁਸੰਗਤਿ ਬਹਹਿ. ਸਦਾ ਦੁਖੁ ਪਾਵਹਿ; ਦੁਖੋ ਦੁਖੁ ਕਮਾਇਆ ॥੧੧॥
ਸਤਿਗੁਰ ਬਾਝਹੁ; ਸੰਗਤਿ. ਨ ਹੋਈ ॥
ਬਿਨੁ ਸਬਦੇ; ਪਾਰੁ. ਨ ਪਾਏ ਕੋਈ ॥
ਸਹਜੇ ਗੁਣ ਰਵਹਿ ਦਿਨੁ ਰਾਤੀ; ਜੋਤੀ ਜੋਤਿ ਮਿਲਾਇਆ ॥੧੨॥
ਕਾਇਆ ਬਿਰਖੁ; ਪੰਖੀ ਵਿਚਿ ਵਾਸਾ ॥
ਅੰਮ੍ਰਿਤੁ ਚੁਗਹਿ; ਗੁਰ ਸਬਦਿ ਨਿਵਾਸਾ ॥
ਉਡਹਿ ਨ ਮੂਲੇ. ਨ ਆਵਹਿ, ਨ ਜਾਹੀ; ਨਿਜ ਘਰਿ ਵਾਸਾ ਪਾਇਆ ॥੧੩॥
ਕਾਇਆ ਸੋਧਹਿ; ਸਬਦੁ ਵੀਚਾਰਹਿ ॥
ਮੋਹ ਠਗਉਰੀ ਭਰਮੁ ਨਿਵਾਰਹਿ ॥
ਆਪੇ ਕ੍ਰਿਪਾ ਕਰੇ ਸੁਖਦਾਤਾ; ਆਪੇ ਮੇਲਿ ਮਿਲਾਇਆ ॥੧੪॥