ਆਪੇ ਆਪਿ; ਸਗਲ ਮਹਿ ਆਪਿ ॥
Sri Guru Granth Sahib
Ang 282
ਅਨਿਕ ਜੁਗਤਿ ਰਚਿ; ਥਾਪਿ ਉਥਾਪਿ ॥
ਅਬਿਨਾਸੀ; ਨਾਹੀ ਕਿਛੁ ਖੰਡ ॥
ਧਾਰਣ ਧਾਰਿ ਰਹਿਓ; ਬ੍ਰਹਮੰਡ ॥
ਅਲਖ ਅਭੇਵ; ਪੁਰਖ ਪਰਤਾਪ ॥
ਆਪਿ ਜਪਾਏ; ਤ ਨਾਨਕ. ਜਾਪ ॥੬॥
ਜਿਨ ਪ੍ਰਭੁ ਜਾਤਾ; ਸੁ ਸੋਭਾਵੰਤ ॥
ਸਗਲ ਸੰਸਾਰੁ; ਉਧਰੈ ਤਿਨ ਮੰਤ ॥
ਪ੍ਰਭ ਕੇ ਸੇਵਕ; ਸਗਲ ਉਧਾਰਨ ॥
ਪ੍ਰਭ ਕੇ ਸੇਵਕ; ਦੂਖ ਬਿਸਾਰਨ ॥
ਆਪੇ ਮੇਲਿ ਲਏ; ਕਿਰਪਾਲ ॥
ਗੁਰ ਕਾ ਸਬਦੁ ਜਪਿ; ਭਏ ਨਿਹਾਲ ॥
ਉਨ ਕੀ ਸੇਵਾ; ਸੋਈ ਲਾਗੈ ॥
ਜਿਸ ਨੋ ਕ੍ਰਿਪਾ ਕਰਹਿ; ਬਡਭਾਗੈ ॥
ਨਾਮੁ ਜਪਤ; ਪਾਵਹਿ ਬਿਸ੍ਰਾਮੁ ॥
ਨਾਨਕ. ਤਿਨ ਪੁਰਖ ਕਉ; ਊਤਮ ਕਰਿ ਮਾਨੁ ॥੭॥
ਜੋ ਕਿਛੁ ਕਰੈ; ਸੁ ਪ੍ਰਭ ਕੈ ਰੰਗਿ ॥
ਸਦਾ ਸਦਾ; ਬਸੈ ਹਰਿ ਸੰਗਿ ॥
ਸਹਜ ਸੁਭਾਇ ਹੋਵੈ; ਸੋ ਹੋਇ ॥
ਕਰਣੈਹਾਰੁ; ਪਛਾਣੈ ਸੋਇ ॥
ਪ੍ਰਭ ਕਾ ਕੀਆ; ਜਨ ਮੀਠ ਲਗਾਨਾ ॥
ਜੈਸਾ ਸਾ; ਤੈਸਾ ਦ੍ਰਿਸਟਾਨਾ ॥
ਜਿਸ ਤੇ ਉਪਜੇ; ਤਿਸੁ ਮਾਹਿ ਸਮਾਏ ॥
ਓਇ ਸੁਖ ਨਿਧਾਨ; ਉਨਹੂ ਬਨਿ ਆਏ ॥
ਆਪਸ ਕਉ; ਆਪਿ ਦੀਨੋ ਮਾਨੁ ॥
ਨਾਨਕ. ਪ੍ਰਭ ਜਨੁ; ਏਕੋ ਜਾਨੁ ॥੮॥੧੪॥
ਸਲੋਕੁ ॥
ਸਰਬ ਕਲਾ ਭਰਪੂਰ ਪ੍ਰਭ; ਬਿਰਥਾ ਜਾਨਨਹਾਰ ॥
ਜਾ ਕੈ ਸਿਮਰਨਿ ਉਧਰੀਐ; ਨਾਨਕ. ਤਿਸੁ ਬਲਿਹਾਰ ॥੧॥
ਅਸਟਪਦੀ ॥
ਟੂਟੀ ਗਾਢਨਹਾਰ ਗੋੁਪਾਲ ॥
ਸਰਬ ਜੀਆ ਆਪੇ ਪ੍ਰਤਿਪਾਲ ॥
ਸਗਲ ਕੀ ਚਿੰਤਾ; ਜਿਸੁ ਮਨ ਮਾਹਿ ॥
ਤਿਸ ਤੇ; ਬਿਰਥਾ ਕੋਈ ਨਾਹਿ ॥
ਰੇ ਮਨ ਮੇਰੇ; ਸਦਾ ਹਰਿ ਜਾਪਿ ॥
ਅਬਿਨਾਸੀ ਪ੍ਰਭੁ; ਆਪੇ ਆਪਿ ॥
ਆਪਨ ਕੀਆ; ਕਛੂ ਨ ਹੋਇ ॥
ਜੇ ਸਉ ਪ੍ਰਾਨੀ ਲੋਚੈ ਕੋਇ ॥
ਤਿਸੁ ਬਿਨੁ; ਨਾਹੀ ਤੇਰੈ ਕਿਛੁ ਕਾਮ ॥
ਗਤਿ ਨਾਨਕ; ਜਪਿ ਏਕ ਹਰਿ ਨਾਮ ॥੧॥
ਰੂਪਵੰਤੁ ਹੋਇ; ਨਾਹੀ ਮੋਹੈ ॥
ਪ੍ਰਭ ਕੀ ਜੋਤਿ; ਸਗਲ ਘਟ ਸੋਹੈ ॥
ਧਨਵੰਤਾ ਹੋਇ; ਕਿਆ ਕੋ ਗਰਬੈ ॥
ਜਾ ਸਭੁ ਕਿਛੁ; ਤਿਸ ਕਾ ਦੀਆ ਦਰਬੈ ॥
ਅਤਿ ਸੂਰਾ; ਜੇ ਕੋਊ ਕਹਾਵੈ ॥
ਪ੍ਰਭ ਕੀ ਕਲਾ ਬਿਨਾ; ਕਹ ਧਾਵੈ ॥
ਜੇ ਕੋ ਹੋਇ ਬਹੈ; ਦਾਤਾਰੁ ॥
ਤਿਸੁ ਦੇਨਹਾਰੁ; ਜਾਨੈ ਗਾਵਾਰੁ ॥
ਜਿਸੁ ਗੁਰ ਪ੍ਰਸਾਦਿ; ਤੂਟੈ ਹਉ ਰੋਗੁ ॥
ਨਾਨਕ. ਸੋ ਜਨੁ; ਸਦਾ ਅਰੋਗੁ ॥੨॥
ਜਿਉ ਮੰਦਰ ਕਉ; ਥਾਮੈ ਥੰਮਨੁ ॥
ਤਿਉ ਗੁਰ ਕਾ ਸਬਦੁ; ਮਨਹਿ ਅਸਥੰਮਨੁ ॥
ਜਿਉ ਪਾਖਾਣੁ; ਨਾਵ ਚੜਿ ਤਰੈ ॥
ਪ੍ਰਾਣੀ. ਗੁਰ ਚਰਣ ਲਗਤੁ; ਨਿਸਤਰੈ ॥
ਜਿਉ ਅੰਧਕਾਰ; ਦੀਪਕ ਪਰਗਾਸੁ ॥
ਗੁਰ ਦਰਸਨੁ ਦੇਖਿ; ਮਨਿ ਹੋਇ ਬਿਗਾਸੁ ॥
ਜਿਉ ਮਹਾ ਉਦਿਆਨ ਮਹਿ; ਮਾਰਗੁ ਪਾਵੈ ॥
ਤਿਉ ਸਾਧੂ ਸੰਗਿ ਮਿਲਿ; ਜੋਤਿ ਪ੍ਰਗਟਾਵੈ ॥
ਤਿਨ ਸੰਤਨ ਕੀ; ਬਾਛਉ ਧੂਰਿ ॥
ਨਾਨਕ ਕੀ ਹਰਿ ਲੋਚਾ ਪੂਰਿ ॥੩॥
ਮਨ ਮੂਰਖ; ਕਾਹੇ ਬਿਲਲਾਈਐ ॥