ਕਹੁ ਨਾਨਕ. ਮੈ ਸਹਜ ਘਰੁ ਪਾਇਆ; ਹਰਿ ਭਗਤਿ ਭੰਡਾਰ ਖਜੀਨਾ ॥੨॥੧੦॥੩੩॥
Sri Guru Granth Sahib
Ang 1211
ਸਾਰਗ ਮਹਲਾ ੫ ॥
ਮੋਹਨ ਸਭਿ ਜੀਅ ਤੇਰੇ; ਤੂ ਤਾਰਹਿ ॥
ਛੁਟਹਿ ਸੰਘਾਰ. ਨਿਮਖ ਕਿਰਪਾ ਤੇ; ਕੋਟਿ ਬ੍ਰਹਮੰਡ ਉਧਾਰਹਿ ॥੧॥ ਰਹਾਉ ॥
ਕਰਹਿ ਅਰਦਾਸਿ ਬਹੁਤੁ ਬੇਨੰਤੀ; ਨਿਮਖ ਨਿਮਖ ਸਾਮੑਾਰਹਿ ॥
ਹੋਹੁ ਕ੍ਰਿਪਾਲ. ਦੀਨ ਦੁਖ ਭੰਜਨ; ਹਾਥ ਦੇਇ ਨਿਸਤਾਰਹਿ ॥੧॥
ਕਿਆ ਏ ਭੂਪਤਿ ਬਪੁਰੇ ਕਹੀਅਹਿ; ਕਹੁ. ਏ ਕਿਸ ਨੋ ਮਾਰਹਿ ॥
ਰਾਖੁ ਰਾਖੁ ਰਾਖੁ ਸੁਖਦਾਤੇ; ਸਭੁ ਨਾਨਕ ਜਗਤੁ ਤੁਮੑਾਰਹਿ ॥੨॥੧੧॥੩੪॥
ਸਾਰਗ ਮਹਲਾ ੫ ॥
ਅਬ ਮੋਹਿ; ਧਨੁ ਪਾਇਓ ਹਰਿ ਨਾਮਾ ॥
ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ; ਇਹੁ ਲਿਖਿਓ ਲੇਖੁ ਮਥਾਮਾ ॥੧॥ ਰਹਾਉ ॥
ਖੋਜਤ ਖੋਜਤ ਭਇਓ ਬੈਰਾਗੀ; ਫਿਰਿ ਆਇਓ ਦੇਹ ਗਿਰਾਮਾ ॥
ਗੁਰਿ ਕ੍ਰਿਪਾਲਿ. ਸਉਦਾ ਇਹੁ ਜੋਰਿਓ; ਹਥਿ ਚਰਿਓ ਲਾਲੁ ਅਗਾਮਾ ॥੧॥
ਆਨ ਬਾਪਾਰ ਬਨਜ. ਜੋ ਕਰੀਅਹਿ; ਤੇਤੇ ਦੂਖ ਸਹਾਮਾ ॥
ਗੋਬਿਦ ਭਜਨ ਕੇ ਨਿਰਭੈ ਵਾਪਾਰੀ; ਹਰਿ ਰਾਸਿ ਨਾਨਕ ਰਾਮ ਨਾਮਾ ॥੨॥੧੨॥੩੫॥
ਸਾਰਗ ਮਹਲਾ ੫ ॥
ਮੇਰੈ ਮਨਿ ਮਿਸਟ ਲਗੇ; ਪ੍ਰਿਅ ਬੋਲਾ ॥
ਗੁਰਿ. ਬਾਹ ਪਕਰਿ ਪ੍ਰਭ ਸੇਵਾ ਲਾਏ; ਸਦ ਦਇਆਲੁ ਹਰਿ ਢੋਲਾ ॥੧॥ ਰਹਾਉ ॥
ਪ੍ਰਭ ਤੂ ਠਾਕੁਰੁ. ਸਰਬ ਪ੍ਰਤਿਪਾਲਕੁ; ਮੋਹਿ ਕਲਤ੍ਰ ਸਹਿਤ. ਸਭਿ ਗੋਲਾ ॥
ਮਾਣੁ ਤਾਣੁ ਸਭੁ ਤੂਹੈ ਤੂਹੈ; ਇਕੁ ਨਾਮੁ ਤੇਰਾ. ਮੈ ਓਲੑਾ ॥੧॥
ਜੇ ਤਖਤਿ ਬੈਸਾਲਹਿ. ਤਉ ਦਾਸ ਤੁਮੑਾਰੇ; ਘਾਸੁ ਬਢਾਵਹਿ ਕੇਤਕ ਬੋਲਾ ॥
ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ; ਮੇਰੇ ਠਾਕੁਰ ਅਗਹ ਅਤੋਲਾ ॥੨॥੧੩॥੩੬॥
ਸਾਰਗ ਮਹਲਾ ੫ ॥
ਰਸਨਾ; ਰਾਮ ਕਹਤ ਗੁਣ. ਸੋਹੰ ॥
ਏਕ ਨਿਮਖ ਓਪਾਇ ਸਮਾਵੈ; ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥
ਜਿਸੁ ਸੁਣਿਐ. ਮਨਿ ਹੋਇ ਰਹਸੁ ਅਤਿ; ਰਿਦੈ ਮਾਨ ਦੁਖ ਜੋਹੰ ॥
ਸੁਖੁ ਪਾਇਓ. ਦੁਖੁ ਦੂਰਿ ਪਰਾਇਓ; ਬਣਿ ਆਈ ਪ੍ਰਭ ਤੋਹੰ ॥੧॥
ਕਿਲਵਿਖ ਗਏ. ਮਨ ਨਿਰਮਲ ਹੋਈ ਹੈ; ਗੁਰਿ. ਕਾਢੇ ਮਾਇਆ ਦ੍ਰੋਹੰ ॥
ਕਹੁ ਨਾਨਕ. ਮੈ, ਸੋ ਪ੍ਰਭੁ ਪਾਇਆ; ਕਰਣ ਕਾਰਣ ਸਮਰਥੋਹੰ ॥੨॥੧੪॥੩੭॥
ਸਾਰਗ ਮਹਲਾ ੫ ॥
ਨੈਨਹੁ ਦੇਖਿਓ ਚਲਤੁ ਤਮਾਸਾ ॥
ਸਭ ਹੂ ਦੂਰਿ. ਸਭ ਹੂ ਤੇ ਨੇਰੈ; ਅਗਮ ਅਗਮ ਘਟ ਵਾਸਾ ॥੧॥ ਰਹਾਉ ॥
ਅਭੂਲੁ. ਨ ਭੂਲੈ, ਲਿਖਿਓ. ਨ ਚਲਾਵੈ; ਮਤਾ ਨ ਕਰੈ ਪਚਾਸਾ ॥
ਖਿਨ ਮਹਿ ਸਾਜਿ ਸਵਾਰਿ ਬਿਨਾਹੈ; ਭਗਤਿ ਵਛਲ ਗੁਣਤਾਸਾ ॥੧॥
ਅੰਧ ਕੂਪ ਮਹਿ ਦੀਪਕੁ ਬਲਿਓ; ਗੁਰਿ. ਰਿਦੈ ਕੀਓ ਪਰਗਾਸਾ ॥