ਧਾਵਤੁ ਰਾਖੈ; ਠਾਕਿ ਰਹਾਏ ॥
Sri Guru Granth Sahib
Ang 1343
ਸਚਾ ਨਾਮੁ; ਮੰਨਿ ਵਸਾਏ ॥੪॥
ਬਿਸਮ ਬਿਨੋਦ ਰਹੇ ਪਰਮਾਦੀ ॥
ਗੁਰਮਤਿ ਮਾਨਿਆ; ਏਕ ਲਿਵ ਲਾਗੀ ॥
ਦੇਖਿ ਨਿਵਾਰਿਆ; ਜਲ ਮਹਿ ਆਗੀ ॥
ਸੋ ਬੂਝੈ; ਹੋਵੈ ਵਡਭਾਗੀ ॥੫॥
ਸਤਿਗੁਰੁ ਸੇਵੇ; ਭਰਮੁ ਚੁਕਾਏ ॥
ਅਨਦਿਨੁ ਜਾਗੈ; ਸਚਿ ਲਿਵ ਲਾਏ ॥
ਏਕੋ ਜਾਣੈ; ਅਵਰੁ. ਨ ਕੋਇ ॥
ਸੁਖਦਾਤਾ ਸੇਵੇ; ਨਿਰਮਲੁ ਹੋਇ ॥੬॥
ਸੇਵਾ ਸੁਰਤਿ; ਸਬਦਿ ਵੀਚਾਰਿ ॥
ਜਪੁ ਤਪੁ ਸੰਜਮੁ; ਹਉਮੈ ਮਾਰਿ ॥
ਜੀਵਨ ਮੁਕਤੁ; ਜਾ ਸਬਦੁ ਸੁਣਾਏ ॥
ਸਚੀ ਰਹਤ; ਸਚਾ ਸੁਖੁ ਪਾਏ ॥੭॥
ਸੁਖਦਾਤਾ. ਦੁਖੁ ਮੇਟਣਹਾਰਾ ॥
ਅਵਰੁ. ਨ ਸੂਝਸਿ; ਬੀਜੀ ਕਾਰਾ ॥
ਤਨੁ ਮਨੁ ਧਨੁ; ਹਰਿ ਆਗੈ ਰਾਖਿਆ ॥
ਨਾਨਕੁ ਕਹੈ; ਮਹਾ ਰਸੁ ਚਾਖਿਆ ॥੮॥੨॥
ਪ੍ਰਭਾਤੀ ਮਹਲਾ ੧ ॥
ਨਿਵਲੀ ਕਰਮ ਭੁਅੰਗਮ ਭਾਠੀ; ਰੇਚਕ ਪੂਰਕ ਕੁੰਭ ਕਰੈ ॥
ਬਿਨੁ ਸਤਿਗੁਰ. ਕਿਛੁ ਸੋਝੀ ਨਾਹੀ; ਭਰਮੇ ਭੂਲਾ ਬੂਡਿ ਮਰੈ ॥
ਅੰਧਾ ਭਰਿਆ. ਭਰਿ ਭਰਿ ਧੋਵੈ; ਅੰਤਰ ਕੀ ਮਲੁ ਕਦੇ. ਨ ਲਹੈ ॥
ਨਾਮ ਬਿਨਾ. ਫੋਕਟ ਸਭਿ ਕਰਮਾ; ਜਿਉ ਬਾਜੀਗਰੁ ਭਰਮਿ ਭੁਲੈ ॥੧॥
ਖਟੁ ਕਰਮ; ਨਾਮੁ ਨਿਰੰਜਨੁ ਸੋਈ ॥
ਤੂ ਗੁਣ ਸਾਗਰੁ; ਅਵਗੁਣ ਮੋਹੀ ॥੧॥ ਰਹਾਉ ॥
ਮਾਇਆ ਧੰਧਾ ਧਾਵਣੀ; ਦੁਰਮਤਿ ਕਾਰ ਬਿਕਾਰ ॥
ਮੂਰਖੁ ਆਪੁ ਗਣਾਇਦਾ; ਬੂਝਿ. ਨ ਸਕੈ ਕਾਰ ॥
ਮਨਸਾ ਮਾਇਆ ਮੋਹਣੀ; ਮਨਮੁਖ ਬੋਲ ਖੁਆਰ ॥
ਮਜਨੁ ਝੂਠਾ ਚੰਡਾਲ ਕਾ; ਫੋਕਟ ਚਾਰ ਸੀਂਗਾਰ ॥੨॥
ਝੂਠੀ ਮਨ ਕੀ ਮਤਿ ਹੈ; ਕਰਣੀ ਬਾਦਿ ਬਿਬਾਦੁ ॥
ਝੂਠੇ ਵਿਚਿ ਅਹੰਕਰਣੁ ਹੈ; ਖਸਮ. ਨ ਪਾਵੈ ਸਾਦੁ ॥
ਬਿਨੁ ਨਾਵੈ. ਹੋਰੁ ਕਮਾਵਣਾ; ਫਿਕਾ ਆਵੈ ਸਾਦੁ ॥
ਦੁਸਟੀ ਸਭਾ, ਵਿਗੁਚੀਐ; ਬਿਖੁ ਵਾਤੀ, ਜੀਵਣ ਬਾਦਿ ॥੩॥
ਏ ਭ੍ਰਮਿ ਭੂਲੇ; ਮਰਹੁ. ਨ ਕੋਈ ॥
ਸਤਿਗੁਰੁ ਸੇਵਿ; ਸਦਾ ਸੁਖੁ ਹੋਈ ॥
ਬਿਨੁ ਸਤਿਗੁਰ ਮੁਕਤਿ. ਕਿਨੈ, ਨ ਪਾਈ ॥
ਆਵਹਿ ਜਾਂਹਿ; ਮਰਹਿ ਮਰਿ ਜਾਈ ॥੪॥
ਏਹੁ ਸਰੀਰੁ ਹੈ; ਤ੍ਰੈ ਗੁਣ ਧਾਤੁ ॥
ਇਸ ਨੋ ਵਿਆਪੈ; ਸੋਗ ਸੰਤਾਪੁ ॥
ਸੋ ਸੇਵਹੁ; ਜਿਸੁ. ਮਾਈ ਨ ਬਾਪੁ ॥
ਵਿਚਹੁ ਚੂਕੈ; ਤਿਸਨਾ ਅਰੁ ਆਪੁ ॥੫॥
ਜਹ ਜਹ ਦੇਖਾ; ਤਹ ਤਹ ਸੋਈ ॥
ਬਿਨੁ ਸਤਿਗੁਰ ਭੇਟੇ; ਮੁਕਤਿ ਨ ਹੋਈ ॥
ਹਿਰਦੈ ਸਚੁ; ਏਹ ਕਰਣੀ ਸਾਰੁ ॥
ਹੋਰੁ ਸਭੁ ਪਾਖੰਡੁ; ਪੂਜ ਖੁਆਰੁ ॥੬॥
ਦੁਬਿਧਾ ਚੂਕੈ; ਤਾਂ ਸਬਦੁ ਪਛਾਣੁ ॥
ਘਰਿ ਬਾਹਰਿ; ਏਕੋ ਕਰਿ ਜਾਣੁ ॥
ਏਹਾ ਮਤਿ; ਸਬਦੁ ਹੈ ਸਾਰੁ ॥
ਵਿਚਿ ਦੁਬਿਧਾ; ਮਾਥੈ ਪਵੈ ਛਾਰੁ ॥੭॥
ਕਰਣੀ ਕੀਰਤਿ ਗੁਰਮਤਿ ਸਾਰੁ ॥
ਸੰਤ ਸਭਾ; ਗੁਣ ਗਿਆਨੁ ਬੀਚਾਰੁ ॥
ਮਨੁ ਮਾਰੇ; ਜੀਵਤ ਮਰਿ ਜਾਣੁ ॥
ਨਾਨਕ ਨਦਰੀ. ਨਦਰਿ ਪਛਾਣੁ ॥੮॥੩॥