ਗੋਂਡ ਮਹਲਾ ੫ ॥
ਸੰਤਨ ਕੈ ਬਲਿਹਾਰੈ ਜਾਉ ॥
Sri Guru Granth Sahib
ਗੋਂਡ ਮਹਲਾ ੫ ॥
ਗੋਂਡ ਮਹਲਾ ੫ ॥
ਸੰਤਨ ਕੈ ਬਲਿਹਾਰੈ ਜਾਉ ॥
ਸੰਤਨ ਕੈ ਸੰਗਿ; ਰਾਮ ਗੁਨ ਗਾਉ ॥
ਸੰਤ ਪ੍ਰਸਾਦਿ; ਕਿਲਵਿਖ ਸਭਿ ਗਏ ॥
ਸੰਤ ਸਰਣਿ; ਵਡਭਾਗੀ ਪਏ ॥੧॥
ਰਾਮੁ ਜਪਤ; ਕਛੁ ਬਿਘਨੁ. ਨ ਵਿਆਪੈ ॥
ਗੁਰ ਪ੍ਰਸਾਦਿ; ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥
ਪਾਰਬ੍ਰਹਮੁ; ਜਬ ਹੋਇ ਦਇਆਲ ॥
ਸਾਧੂ ਜਨ ਕੀ; ਕਰੈ ਰਵਾਲ ॥
ਕਾਮੁ ਕ੍ਰੋਧੁ; ਇਸੁ ਤਨ ਤੇ ਜਾਇ ॥
ਰਾਮ ਰਤਨੁ; ਵਸੈ ਮਨਿ ਆਇ ॥੨॥
ਸਫਲੁ ਜਨਮੁ; ਤਾਂ ਕਾ ਪਰਵਾਣੁ ॥
ਪਾਰਬ੍ਰਹਮੁ; ਨਿਕਟਿ ਕਰਿ ਜਾਣੁ ॥
ਭਾਇ ਭਗਤਿ; ਪ੍ਰਭ ਕੀਰਤਨਿ ਲਾਗੈ ॥
ਜਨਮ ਜਨਮ ਕਾ ਸੋਇਆ; ਜਾਗੈ ॥੩॥
ਚਰਨ ਕਮਲ; ਜਨ ਕਾ ਆਧਾਰੁ ॥
ਗੁਣ ਗੋਵਿੰਦ ਰਉਂ; ਸਚੁ ਵਾਪਾਰੁ ॥
ਦਾਸ ਜਨਾ ਕੀ; ਮਨਸਾ ਪੂਰਿ ॥
ਨਾਨਕ ਸੁਖੁ ਪਾਵੈ; ਜਨ ਧੂਰਿ ॥੪॥੨੦॥੨੨॥੬॥੨੮॥
ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨ ॥
ੴ ਸਤਿਗੁਰ ਪ੍ਰਸਾਦਿ ॥
ਕਰਿ ਨਮਸਕਾਰ; ਪੂਰੇ ਗੁਰਦੇਵ ॥
ਸਫਲ ਮੂਰਤਿ; ਸਫਲ ਜਾ ਕੀ ਸੇਵ ॥
ਅੰਤਰਜਾਮੀ ਪੁਰਖੁ ਬਿਧਾਤਾ ॥
ਆਠ ਪਹਰ; ਨਾਮ ਰੰਗਿ ਰਾਤਾ ॥੧॥
ਗੁਰੁ ਗੋਬਿੰਦ; ਗੁਰੂ ਗੋਪਾਲ ॥
ਅਪਨੇ ਦਾਸ ਕਉ; ਰਾਖਨਹਾਰ ॥੧॥ ਰਹਾਉ ॥
ਪਾਤਿਸਾਹ ਸਾਹ; ਉਮਰਾਉ ਪਤੀਆਏ ॥
ਦੁਸਟ ਅਹੰਕਾਰੀ; ਮਾਰਿ ਪਚਾਏ ॥
ਨਿੰਦਕ ਕੈ ਮੁਖਿ; ਕੀਨੋ ਰੋਗੁ ॥
ਜੈ ਜੈ ਕਾਰੁ; ਕਰੈ ਸਭੁ ਲੋਗੁ ॥੨॥
ਸੰਤਨ ਕੈ ਮਨਿ; ਮਹਾ ਅਨੰਦੁ ॥
ਸੰਤ ਜਪਹਿ; ਗੁਰਦੇਉ ਭਗਵੰਤੁ ॥
ਸੰਗਤਿ ਕੇ ਮੁਖ ਊਜਲ ਭਏ ॥
ਸਗਲ ਥਾਨ; ਨਿੰਦਕ ਕੇ ਗਏ ॥੩॥
ਸਾਸਿ ਸਾਸਿ; ਜਨੁ ਸਦਾ ਸਲਾਹੇ ॥
ਪਾਰਬ੍ਰਹਮ ਗੁਰ ਬੇਪਰਵਾਹੇ ॥
ਸਗਲ ਭੈ ਮਿਟੇ; ਜਾ ਕੀ ਸਰਨਿ ॥
ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥
ਜਨ ਕੀ ਨਿੰਦਾ; ਕਰੈ ਨ ਕੋਇ ॥
ਜੋ ਕਰੈ; ਸੋ ਦੁਖੀਆ ਹੋਇ ॥
ਆਠ ਪਹਰ; ਜਨੁ ਏਕੁ ਧਿਆਏ ॥
ਜਮੂਆ ਤਾ ਕੈ ਨਿਕਟਿ; ਨ ਜਾਏ ॥੫॥
ਜਨ ਨਿਰਵੈਰ; ਨਿੰਦਕ ਅਹੰਕਾਰੀ ॥
ਜਨ ਭਲ ਮਾਨਹਿ; ਨਿੰਦਕ ਵੇਕਾਰੀ ॥
ਗੁਰ ਕੈ ਸਿਖਿ; ਸਤਿਗੁਰੂ ਧਿਆਇਆ ॥
ਜਨ ਉਬਰੇ; ਨਿੰਦਕ ਨਰਕਿ ਪਾਇਆ ॥੬॥
ਸੁਣਿ ਸਾਜਨ; ਮੇਰੇ ਮੀਤ ਪਿਆਰੇ ॥
ਸਤਿ ਬਚਨ; ਵਰਤਹਿ ਹਰਿ ਦੁਆਰੇ ॥
ਜੈਸਾ ਕਰੇ; ਸੁ ਤੈਸਾ ਪਾਏ ॥
ਅਭਿਮਾਨੀ ਕੀ ਜੜ; ਸਰਪਰ ਜਾਏ ॥੭॥
ਨੀਧਰਿਆ; ਸਤਿਗੁਰ ਧਰ ਤੇਰੀ ॥
ਕਰਿ ਕਿਰਪਾ; ਰਾਖਹੁ ਜਨ ਕੇਰੀ ॥
ਕਹੁ ਨਾਨਕ; ਤਿਸੁ ਗੁਰ ਬਲਿਹਾਰੀ ॥
ਜਾ ਕੈ ਸਿਮਰਨਿ; ਪੈਜ ਸਵਾਰੀ ॥੮॥੧॥੨੯॥