ਗਿਆਨ ਅੰਜਨੁ; ਸਤਿਗੁਰ ਤੇ ਹੋਇ ॥
Sri Guru Granth Sahib
Ang 1130
ਰਾਮ ਨਾਮੁ ਰਵਿ ਰਹਿਆ; ਤਿਹੁ ਲੋਇ ॥੩॥
ਕਲਿਜੁਗ ਮਹਿ ਹਰਿ ਜੀਉ ਏਕੁ; ਹੋਰ ਰੁਤਿ. ਨ ਕਾਈ ॥
ਨਾਨਕ. ਗੁਰਮੁਖਿ ਹਿਰਦੈ; ਰਾਮ ਨਾਮੁ ਲੇਹੁ ਜਮਾਈ ॥੪॥੧੦॥
ਭੈਰਉ ਮਹਲਾ ੩ ਘਰੁ ੨ ॥
ੴ ਸਤਿਗੁਰ ਪ੍ਰਸਾਦਿ ॥
ਦੁਬਿਧਾ ਮਨਮੁਖ ਰੋਗਿ ਵਿਆਪੇ; ਤ੍ਰਿਸਨਾ ਜਲਹਿ ਅਧਿਕਾਈ ॥
ਮਰਿ ਮਰਿ ਜੰਮਹਿ. ਠਉਰ, ਨ ਪਾਵਹਿ; ਬਿਰਥਾ ਜਨਮੁ ਗਵਾਈ ॥੧॥
ਮੇਰੇ ਪ੍ਰੀਤਮ; ਕਰਿ ਕਿਰਪਾ ਦੇਹੁ ਬੁਝਾਈ ॥
ਹਉਮੈ ਰੋਗੀ ਜਗਤੁ ਉਪਾਇਆ; ਬਿਨੁ ਸਬਦੈ. ਰੋਗੁ, ਨ ਜਾਈ ॥੧॥ ਰਹਾਉ ॥
ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ; ਬਿਨੁ ਸਬਦੈ. ਸੁਰਤਿ, ਨ ਪਾਈ ॥
ਤ੍ਰੈ ਗੁਣ ਸਭੇ ਰੋਗਿ ਵਿਆਪੇ; ਮਮਤਾ ਸੁਰਤਿ ਗਵਾਈ ॥੨॥
ਇਕਿ ਆਪੇ ਕਾਢਿ ਲਏ, ਪ੍ਰਭਿ ਆਪੇ; ਗੁਰ ਸੇਵਾ. ਪ੍ਰਭਿ ਲਾਏ ॥
ਹਰਿ ਕਾ ਨਾਮੁ ਨਿਧਾਨੋ ਪਾਇਆ; ਸੁਖੁ ਵਸਿਆ ਮਨਿ ਆਏ ॥੩॥
ਚਉਥੀ ਪਦਵੀ ਗੁਰਮੁਖਿ ਵਰਤਹਿ; ਤਿਨ ਨਿਜ ਘਰਿ ਵਾਸਾ ਪਾਇਆ ॥
ਪੂਰੈ ਸਤਿਗੁਰਿ ਕਿਰਪਾ ਕੀਨੀ; ਵਿਚਹੁ ਆਪੁ ਗਵਾਇਆ ॥੪॥
ਏਕਸੁ ਕੀ. ਸਿਰਿ ਕਾਰ ਏਕ; ਜਿਨਿ, ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥
ਨਾਨਕ ਨਿਹਚਲੁ ਸਾਚਾ ਏਕੋ; ਨਾ ਓਹੁ ਮਰੈ. ਨ ਜਾਇਆ ॥੫॥੧॥੧੧॥
ਭੈਰਉ ਮਹਲਾ ੩ ॥
ਮਨਮੁਖਿ ਦੁਬਿਧਾ. ਸਦਾ ਹੈ ਰੋਗੀ; ਰੋਗੀ ਸਗਲ ਸੰਸਾਰਾ ॥
ਗੁਰਮੁਖਿ ਬੂਝਹਿ. ਰੋਗੁ ਗਵਾਵਹਿ; ਗੁਰਸਬਦੀ ਵੀਚਾਰਾ ॥੧॥
ਹਰਿ ਜੀਉ; ਸਤਸੰਗਤਿ ਮੇਲਾਇ ॥
ਨਾਨਕ. ਤਿਸ ਨੋ ਦੇਇ ਵਡਿਆਈ; ਜੋ ਰਾਮ ਨਾਮਿ ਚਿਤੁ ਲਾਇ ॥੧॥ ਰਹਾਉ ॥
ਮਮਤਾ ਕਾਲਿ ਸਭਿ ਰੋਗਿ ਵਿਆਪੇ; ਤਿਨ ਜਮ ਕੀ ਹੈ ਸਿਰਿ ਕਾਰਾ ॥
ਗੁਰਮੁਖਿ ਪ੍ਰਾਣੀ. ਜਮੁ ਨੇੜਿ, ਨ ਆਵੈ; ਜਿਨ ਹਰਿ ਰਾਖਿਆ ਉਰਿ ਧਾਰਾ ॥੨॥
ਜਿਨ ਹਰਿ ਕਾ ਨਾਮੁ. ਨ ਗੁਰਮੁਖਿ ਜਾਤਾ; ਸੇ ਜਗ ਮਹਿ ਕਾਹੇ ਆਇਆ ॥
ਗੁਰ ਕੀ ਸੇਵਾ. ਕਦੇ, ਨ ਕੀਨੀ; ਬਿਰਥਾ ਜਨਮੁ ਗਵਾਇਆ ॥੩॥
ਨਾਨਕ. ਸੇ ਪੂਰੇ ਵਡਭਾਗੀ; ਸਤਿਗੁਰ ਸੇਵਾ ਲਾਏ ॥
ਜੋ ਇਛਹਿ ਸੋਈ ਫਲੁ ਪਾਵਹਿ; ਗੁਰਬਾਣੀ ਸੁਖੁ ਪਾਏ ॥੪॥੨॥੧੨॥
ਭੈਰਉ ਮਹਲਾ ੩ ॥
ਦੁਖ ਵਿਚਿ ਜੰਮੈ. ਦੁਖਿ ਮਰੈ; ਦੁਖ ਵਿਚਿ ਕਾਰ ਕਮਾਇ ॥
ਗਰਭ ਜੋਨੀ ਵਿਚਿ. ਕਦੇ, ਨ ਨਿਕਲੈ; ਬਿਸਟਾ ਮਾਹਿ ਸਮਾਇ ॥੧॥
ਧ੍ਰਿਗੁ ਧ੍ਰਿਗੁ ਮਨਮੁਖਿ; ਜਨਮੁ ਗਵਾਇਆ ॥
ਪੂਰੇ ਗੁਰ ਕੀ ਸੇਵ. ਨ ਕੀਨੀ; ਹਰਿ ਕਾ ਨਾਮੁ. ਨ ਭਾਇਆ ॥੧॥ ਰਹਾਉ ॥
ਗੁਰ ਕਾ ਸਬਦੁ. ਸਭਿ ਰੋਗ ਗਵਾਏ; ਜਿਸ ਨੋ ਹਰਿ ਜੀਉ ਲਾਏ ॥