ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ॥
ੴ ਸਤਿਗੁਰ ਪ੍ਰਸਾਦਿ ॥
Sri Guru Granth Sahib
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ॥
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ॥
ੴ ਸਤਿਗੁਰ ਪ੍ਰਸਾਦਿ ॥
ਜਿਨ ਸਿਰਿ. ਸੋਹਨਿ ਪਟੀਆ; ਮਾਂਗੀ ਪਾਇ ਸੰਧੂਰੁ ॥
ਸੇ ਸਿਰ. ਕਾਤੀ ਮੁੰਨੀਅਨੑਿ; ਗਲ ਵਿਚਿ. ਆਵੈ ਧੂੜਿ ॥
ਮਹਲਾ ਅੰਦਰਿ ਹੋਦੀਆ; ਹੁਣਿ. ਬਹਣਿ ਨ ਮਿਲਨੑਿ ਹਦੂਰਿ ॥੧॥
ਆਦੇਸੁ; ਬਾਬਾ ਆਦੇਸੁ ॥
ਆਦਿ ਪੁਰਖ. ਤੇਰਾ ਅੰਤੁ ਨ ਪਾਇਆ; ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥
ਜਦਹੁ. ਸੀਆ ਵੀਆਹੀਆ; ਲਾੜੇ ਸੋਹਨਿ ਪਾਸਿ ॥
ਹੀਡੋਲੀ ਚੜਿ ਆਈਆ; ਦੰਦ ਖੰਡ ਕੀਤੇ ਰਾਸਿ ॥
ਉਪਰਹੁ ਪਾਣੀ ਵਾਰੀਐ; ਝਲੇ ਝਿਮਕਨਿ ਪਾਸਿ ॥੨॥
ਇਕੁ ਲਖੁ ਲਹਨੑਿ ਬਹਿਠੀਆ; ਲਖੁ ਲਹਨੑਿ ਖੜੀਆ ॥
ਗਰੀ ਛੁਹਾਰੇ ਖਾਂਦੀਆ; ਮਾਣਨੑਿ ਸੇਜੜੀਆ ॥
ਤਿਨੑ ਗਲਿ. ਸਿਲਕਾ ਪਾਈਆ; ਤੁਟਨੑਿ, ਮੋਤਸਰੀਆ ॥੩॥
ਧਨੁ ਜੋਬਨੁ ਦੁਇ. ਵੈਰੀ ਹੋਏ; ਜਿਨੑੀ. ਰਖੇ ਰੰਗੁ ਲਾਇ ॥
ਦੂਤਾ ਨੋ ਫੁਰਮਾਇਆ; ਲੈ ਚਲੇ ਪਤਿ ਗਵਾਇ ॥
ਜੇ ਤਿਸੁ ਭਾਵੈ, ਦੇ ਵਡਿਆਈ; ਜੇ ਭਾਵੈ. ਦੇਇ ਸਜਾਇ ॥੪॥
ਅਗੋ ਦੇ. ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ ॥
ਸਾਹਾਂ ਸੁਰਤਿ ਗਵਾਈਆ; ਰੰਗਿ ਤਮਾਸੈ ਚਾਇ ॥
ਬਾਬਰਵਾਣੀ. ਫਿਰਿ ਗਈ; ਕੁਇਰੁ. ਨ ਰੋਟੀ ਖਾਇ ॥੫॥
ਇਕਨਾ. ਵਖਤ ਖੁਆਈਅਹਿ; ਇਕਨੑਾ. ਪੂਜਾ ਜਾਇ ॥
ਚਉਕੇ ਵਿਣੁ ਹਿੰਦਵਾਣੀਆ; ਕਿਉ ਟਿਕੇ ਕਢਹਿ. ਨਾਇ ॥
ਰਾਮੁ. ਨ ਕਬਹੂ ਚੇਤਿਓ; ਹੁਣਿ. ਕਹਣਿ ਨ ਮਿਲੈ, ਖੁਦਾਇ ॥੬॥
ਇਕਿ. ਘਰਿ ਆਵਹਿ ਆਪਣੈ; ਇਕਿ. ਮਿਲਿ ਮਿਲਿ ਪੁਛਹਿ ਸੁਖ ॥
ਇਕਨੑਾ. ਏਹੋ ਲਿਖਿਆ; ਬਹਿ ਬਹਿ ਰੋਵਹਿ ਦੁਖ ॥
ਜੋ ਤਿਸੁ ਭਾਵੈ. ਸੋ ਥੀਐ; ਨਾਨਕ. ਕਿਆ ਮਾਨੁਖ ॥੭॥੧੧॥
ਆਸਾ ਮਹਲਾ ੧ ॥
ਕਹਾ. ਸੁ ਖੇਲ ਤਬੇਲਾ ਘੋੜੇ; ਕਹਾ. ਭੇਰੀ ਸਹਨਾਈ ॥
ਕਹਾ. ਸੁ ਤੇਗਬੰਦ ਗਾਡੇਰੜਿ; ਕਹਾ. ਸੁ ਲਾਲ ਕਵਾਈ ॥
ਕਹਾ. ਸੁ ਆਰਸੀਆ ਮੁਹ ਬੰਕੇ; ਐਥੈ ਦਿਸਹਿ ਨਾਹੀ ॥੧॥
ਇਹੁ ਜਗੁ ਤੇਰਾ; ਤੂ ਗੋਸਾਈ ॥
ਏਕ ਘੜੀ ਮਹਿ ਥਾਪਿ ਉਥਾਪੇ; ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥
ਕਹਾਂ. ਸੁ ਘਰ ਦਰ ਮੰਡਪ ਮਹਲਾ; ਕਹਾ. ਸੁ ਬੰਕ ਸਰਾਈ ॥
ਕਹਾਂ. ਸੁ ਸੇਜ ਸੁਖਾਲੀ ਕਾਮਣਿ; ਜਿਸੁ ਵੇਖਿ. ਨੀਦ ਨ ਪਾਈ ॥
ਕਹਾ. ਸੁ ਪਾਨ ਤੰਬੋਲੀ ਹਰਮਾ; ਹੋਈਆ ਛਾਈ ਮਾਈ ॥੨॥
ਇਸੁ ਜਰ ਕਾਰਣਿ, ਘਣੀ ਵਿਗੁਤੀ; ਇਨਿ ਜਰ. ਘਣੀ ਖੁਆਈ ॥
ਪਾਪਾ ਬਾਝਹੁ. ਹੋਵੈ ਨਾਹੀ; ਮੁਇਆ. ਸਾਥਿ ਨ ਜਾਈ ॥
ਜਿਸ ਨੋ ਆਪਿ ਖੁਆਏ ਕਰਤਾ; ਖੁਸਿ ਲਏ ਚੰਗਿਆਈ ॥੩॥
ਕੋਟੀ ਹੂ ਪੀਰ ਵਰਜਿ ਰਹਾਏ; ਜਾ. ਮੀਰੁ ਸੁਣਿਆ ਧਾਇਆ ॥