ਗੁਰੁ ਪੂਰਾ ਨਾਨਕਿ ਸੇਵਿਆ, ਮੇਰੀ ਜਿੰਦੁੜੀਏ; ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥
Sri Guru Granth Sahib
Ang 541
ਸੋ ਐਸਾ ਹਰਿ ਨਿਤ ਸੇਵੀਐ, ਮੇਰੀ ਜਿੰਦੁੜੀਏ; ਜੋ ਸਭ ਦੂ ਸਾਹਿਬੁ ਵਡਾ ਰਾਮ ॥
ਜਿਨੑੀ ਇਕ ਮਨਿ. ਇਕੁ ਅਰਾਧਿਆ, ਮੇਰੀ ਜਿੰਦੁੜੀਏ; ਤਿਨਾ ਨਾਹੀ ਕਿਸੈ ਦੀ, ਕਿਛੁ ਚਡਾ ਰਾਮ ॥
ਗੁਰ ਸੇਵਿਐ ਹਰਿ ਮਹਲੁ ਪਾਇਆ, ਮੇਰੀ ਜਿੰਦੁੜੀਏ; ਝਖ ਮਾਰਨੁ ਸਭਿ ਨਿੰਦਕ ਘੰਡਾ ਰਾਮ ॥
ਜਨ ਨਾਨਕ. ਨਾਮੁ ਧਿਆਇਆ, ਮੇਰੀ ਜਿੰਦੁੜੀਏ; ਧੁਰਿ ਮਸਤਕਿ ਹਰਿ ਲਿਖਿ ਛਡਾ ਰਾਮ ॥੪॥੫॥
ਬਿਹਾਗੜਾ ਮਹਲਾ ੪ ॥
ਸਭਿ ਜੀਅ ਤੇਰੇ. ਤੂੰ ਵਰਤਦਾ, ਮੇਰੇ ਹਰਿ ਪ੍ਰਭ; ਤੂੰ ਜਾਣਹਿ, ਜੋ ਜੀਇ ਕਮਾਈਐ ਰਾਮ ॥
ਹਰਿ ਅੰਤਰਿ ਬਾਹਰਿ ਨਾਲਿ ਹੈ, ਮੇਰੀ ਜਿੰਦੁੜੀਏ; ਸਭ ਵੇਖੈ ਮਨਿ ਮੁਕਰਾਈਐ ਰਾਮ ॥
ਮਨਮੁਖਾ ਨੋ. ਹਰਿ ਦੂਰਿ ਹੈ, ਮੇਰੀ ਜਿੰਦੁੜੀਏ; ਸਭ ਬਿਰਥੀ ਘਾਲ ਗਵਾਈਐ ਰਾਮ ॥
ਜਨ ਨਾਨਕ. ਗੁਰਮੁਖਿ ਧਿਆਇਆ, ਮੇਰੀ ਜਿੰਦੁੜੀਏ; ਹਰਿ ਹਾਜਰੁ ਨਦਰੀ ਆਈਐ ਰਾਮ ॥੧॥
ਸੇ ਭਗਤ ਸੇ ਸੇਵਕ, ਮੇਰੀ ਜਿੰਦੁੜੀਏ; ਜੋ ਪ੍ਰਭ ਮੇਰੇ ਮਨਿ ਭਾਣੇ ਰਾਮ ॥
ਸੇ ਹਰਿ ਦਰਗਹ ਪੈਨਾਇਆ, ਮੇਰੀ ਜਿੰਦੁੜੀਏ; ਅਹਿਨਿਸਿ ਸਾਚਿ ਸਮਾਣੇ ਰਾਮ ॥
ਤਿਨ ਕੈ ਸੰਗਿ ਮਲੁ ਉਤਰੈ, ਮੇਰੀ ਜਿੰਦੁੜੀਏ; ਰੰਗਿ ਰਾਤੇ ਨਦਰਿ ਨੀਸਾਣੇ ਰਾਮ ॥
ਨਾਨਕ ਕੀ. ਪ੍ਰਭ ਬੇਨਤੀ, ਮੇਰੀ ਜਿੰਦੁੜੀਏ; ਮਿਲਿ ਸਾਧੂ ਸੰਗਿ ਅਘਾਣੇ ਰਾਮ ॥੨॥
ਹੇ ਰਸਨਾ ਜਪਿ ਗੋਬਿੰਦੋ, ਮੇਰੀ ਜਿੰਦੁੜੀਏ; ਜਪਿ ਹਰਿ ਹਰਿ ਤ੍ਰਿਸਨਾ ਜਾਏ ਰਾਮ ॥
ਜਿਸੁ ਦਇਆ ਕਰੇ ਮੇਰਾ ਪਾਰਬ੍ਰਹਮੁ, ਮੇਰੀ ਜਿੰਦੁੜੀਏ; ਤਿਸੁ ਮਨਿ ਨਾਮੁ ਵਸਾਏ ਰਾਮ ॥
ਜਿਸੁ ਭੇਟੇ ਪੂਰਾ ਸਤਿਗੁਰੂ, ਮੇਰੀ ਜਿੰਦੁੜੀਏ; ਸੋ ਹਰਿ ਧਨੁ ਨਿਧਿ ਪਾਏ ਰਾਮ ॥
ਵਡਭਾਗੀ ਸੰਗਤਿ ਮਿਲੈ, ਮੇਰੀ ਜਿੰਦੁੜੀਏ; ਨਾਨਕ ਹਰਿ ਗੁਣ ਗਾਏ ਰਾਮ ॥੩॥
ਥਾਨ ਥਨੰਤਰਿ ਰਵਿ ਰਹਿਆ, ਮੇਰੀ ਜਿੰਦੁੜੀਏ; ਪਾਰਬ੍ਰਹਮੁ ਪ੍ਰਭੁ ਦਾਤਾ ਰਾਮ ॥
ਤਾ ਕਾ ਅੰਤੁ. ਨ ਪਾਈਐ, ਮੇਰੀ ਜਿੰਦੁੜੀਏ; ਪੂਰਨ ਪੁਰਖੁ ਬਿਧਾਤਾ ਰਾਮ ॥
ਸਰਬ ਜੀਆ ਪ੍ਰਤਿਪਾਲਦਾ, ਮੇਰੀ ਜਿੰਦੁੜੀਏ; ਜਿਉ ਬਾਲਕ ਪਿਤ ਮਾਤਾ ਰਾਮ ॥
ਸਹਸ ਸਿਆਣਪ ਨਹ ਮਿਲੈ, ਮੇਰੀ ਜਿੰਦੁੜੀਏ; ਜਨ ਨਾਨਕ. ਗੁਰਮੁਖਿ ਜਾਤਾ ਰਾਮ ॥੪॥੬॥ ਛਕਾ ੧ ॥
ਬਿਹਾਗੜਾ ਮਹਲਾ ੫ ਛੰਤ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥
ਹਰਿ ਕਾ ਏਕੁ ਅਚੰਭਉ ਦੇਖਿਆ, ਮੇਰੇ ਲਾਲ ਜੀਉ; ਜੋ ਕਰੇ ਸੁ ਧਰਮ ਨਿਆਏ ਰਾਮ ॥
ਹਰਿ ਰੰਗੁ ਅਖਾੜਾ ਪਾਇਓਨੁ, ਮੇਰੇ ਲਾਲ ਜੀਉ; ਆਵਣੁ ਜਾਣੁ ਸਬਾਏ ਰਾਮ ॥