ਓੁਂ ਨਮੋ; ਭਗਵੰਤ ਗੁਸਾਈ ॥
Sri Guru Granth Sahib
Ang 897
ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ ॥
ਜਗੰਨਾਥ ਜਗਜੀਵਨ ਮਾਧੋ ॥
ਭਉ ਭੰਜਨ ਰਿਦ ਮਾਹਿ ਅਰਾਧੋ ॥
ਰਿਖੀਕੇਸ ਗੋਪਾਲ ਗੋੁਵਿੰਦ ॥
ਪੂਰਨ ਸਰਬਤ੍ਰ ਮੁਕੰਦ ॥੨॥
ਮਿਹਰਵਾਨ ਮਉਲਾ; ਤੂਹੀ ਏਕ ॥
ਪੀਰ ਪੈਕਾਂਬਰ ਸੇਖ ॥
ਦਿਲਾ ਕਾ ਮਾਲਕੁ; ਕਰੇ ਹਾਕੁ ॥
ਕੁਰਾਨ ਕਤੇਬ ਤੇ ਪਾਕੁ ॥੩॥
ਨਾਰਾਇਣ ਨਰਹਰ; ਦਇਆਲ ॥
ਰਮਤ ਰਾਮ; ਘਟ ਘਟ ਆਧਾਰ ॥
ਬਾਸੁਦੇਵ ਬਸਤ ਸਭ ਠਾਇ ॥
ਲੀਲਾ ਕਿਛੁ ਲਖੀ, ਨ ਜਾਇ ॥੪॥
ਮਿਹਰ ਦਇਆ ਕਰਿ ਕਰਨੈਹਾਰ ॥
ਭਗਤਿ ਬੰਦਗੀ ਦੇਹਿ ਸਿਰਜਣਹਾਰ ॥
ਕਹੁ ਨਾਨਕ; ਗੁਰਿ. ਖੋਏ ਭਰਮ ॥
ਏਕੋ ਅਲਹੁ ਪਾਰਬ੍ਰਹਮ ॥੫॥੩੪॥੪੫॥
ਰਾਮਕਲੀ ਮਹਲਾ ੫ ॥
ਕੋਟਿ ਜਨਮ ਕੇ ਬਿਨਸੇ ਪਾਪ ॥
ਹਰਿ ਹਰਿ ਜਪਤ; ਨਾਹੀ ਸੰਤਾਪ ॥
ਗੁਰ ਕੇ ਚਰਨ ਕਮਲ; ਮਨਿ ਵਸੇ ॥
ਮਹਾ ਬਿਕਾਰ; ਤਨ ਤੇ ਸਭਿ ਨਸੇ ॥੧॥
ਗੋਪਾਲ ਕੋ ਜਸੁ ਗਾਉ ਪ੍ਰਾਣੀ ॥
ਅਕਥ ਕਥਾ ਸਾਚੀ ਪ੍ਰਭ ਪੂਰਨ; ਜੋਤੀ ਜੋਤਿ ਸਮਾਣੀ ॥੧॥ ਰਹਾਉ ॥
ਤ੍ਰਿਸਨਾ ਭੂਖ ਸਭ ਨਾਸੀ ॥
ਸੰਤ ਪ੍ਰਸਾਦਿ; ਜਪਿਆ ਅਬਿਨਾਸੀ ॥
ਰੈਨਿ ਦਿਨਸੁ ਪ੍ਰਭ ਸੇਵ ਕਮਾਨੀ ॥
ਹਰਿ ਮਿਲਣੈ ਕੀ ਏਹ ਨੀਸਾਨੀ ॥੨॥
ਮਿਟੇ ਜੰਜਾਲ; ਹੋਏ ਪ੍ਰਭ ਦਇਆਲ ॥
ਗੁਰ ਕਾ ਦਰਸਨੁ ਦੇਖਿ ਨਿਹਾਲ ॥
ਪਰਾ ਪੂਰਬਲਾ ਕਰਮੁ ਬਣਿ ਆਇਆ ॥
ਹਰਿ ਕੇ ਗੁਣ; ਨਿਤ ਰਸਨਾ ਗਾਇਆ ॥੩॥
ਹਰਿ ਕੇ ਸੰਤ; ਸਦਾ ਪਰਵਾਣੁ ॥
ਸੰਤ ਜਨਾ ਮਸਤਕਿ ਨੀਸਾਣੁ ॥
ਦਾਸ ਕੀ ਰੇਣੁ. ਪਾਏ ਜੇ ਕੋਇ ॥
ਨਾਨਕ; ਤਿਸ ਕੀ ਪਰਮ ਗਤਿ ਹੋਇ ॥੪॥੩੫॥੪੬॥
ਰਾਮਕਲੀ ਮਹਲਾ ੫ ॥
ਦਰਸਨ ਕਉ, ਜਾਈਐ ਕੁਰਬਾਨੁ ॥
ਚਰਨ ਕਮਲ ਹਿਰਦੈ ਧਰਿ ਧਿਆਨੁ ॥
ਧੂਰਿ ਸੰਤਨ ਕੀ ਮਸਤਕਿ ਲਾਇ ॥
ਜਨਮ ਜਨਮ ਕੀ; ਦੁਰਮਤਿ ਮਲੁ ਜਾਇ ॥੧॥
ਜਿਸੁ ਭੇਟਤ ਮਿਟੈ ਅਭਿਮਾਨੁ ॥
ਪਾਰਬ੍ਰਹਮੁ ਸਭੁ ਨਦਰੀ ਆਵੈ; ਕਰਿ ਕਿਰਪਾ ਪੂਰਨ ਭਗਵਾਨ ॥੧॥ ਰਹਾਉ ॥
ਗੁਰ ਕੀ ਕੀਰਤਿ; ਜਪੀਐ ਹਰਿ ਨਾਉ ॥
ਗੁਰ ਕੀ ਭਗਤਿ; ਸਦਾ ਗੁਣ ਗਾਉ ॥
ਗੁਰ ਕੀ ਸੁਰਤਿ; ਨਿਕਟਿ ਕਰਿ ਜਾਨੁ ॥
ਗੁਰ ਕਾ ਸਬਦੁ; ਸਤਿ ਕਰਿ ਮਾਨੁ ॥੨॥
ਗੁਰ ਬਚਨੀ; ਸਮਸਰਿ ਸੁਖ ਦੂਖ ॥
ਕਦੇ. ਨ ਬਿਆਪੈ; ਤ੍ਰਿਸਨਾ ਭੂਖ ॥
ਮਨਿ ਸੰਤੋਖੁ; ਸਬਦਿ ਗੁਰ ਰਾਜੇ ॥
ਜਪਿ ਗੋਬਿੰਦੁ; ਪੜਦੇ ਸਭਿ ਕਾਜੇ ॥੩॥
ਗੁਰੁ ਪਰਮੇਸਰੁ; ਗੁਰੁ ਗੋਵਿੰਦੁ ॥
ਗੁਰੁ ਦਾਤਾ; ਦਇਆਲ ਬਖਸਿੰਦੁ ॥
ਗੁਰ ਚਰਨੀ; ਜਾ ਕਾ ਮਨੁ ਲਾਗਾ ॥
ਨਾਨਕ ਦਾਸ; ਤਿਸੁ ਪੂਰਨ ਭਾਗਾ ॥੪॥੩੬॥੪੭॥