ਤੂੰ ਸਤਿਗੁਰੁ; ਹਉ ਨਉਤਨੁ ਚੇਲਾ ॥
Sri Guru Granth Sahib
Ang 324
ਕਹਿ ਕਬੀਰ ਮਿਲੁ; ਅੰਤ ਕੀ ਬੇਲਾ ॥੪॥੨॥
ਗਉੜੀ ਕਬੀਰ ਜੀ ॥
ਜਬ ਹਮ; ਏਕੋ ਏਕੁ ਕਰਿ ਜਾਨਿਆ ॥
ਤਬ ਲੋਗਹ; ਕਾਹੇ ਦੁਖੁ ਮਾਨਿਆ ॥੧॥
ਹਮ ਅਪਤਹ; ਅਪੁਨੀ ਪਤਿ ਖੋਈ ॥
ਹਮਰੈ ਖੋਜਿ; ਪਰਹੁ ਮਤਿ ਕੋਈ ॥੧॥ ਰਹਾਉ ॥
ਹਮ ਮੰਦੇ; ਮੰਦੇ ਮਨ ਮਾਹੀ ॥
ਸਾਝ ਪਾਤਿ; ਕਾਹੂ ਸਿਉ ਨਾਹੀ ॥੨॥
ਪਤਿ ਅਪਤਿ; ਤਾ ਕੀ ਨਹੀ ਲਾਜ ॥
ਤਬ ਜਾਨਹੁਗੇ; ਜਬ ਉਘਰੈਗੋ ਪਾਜ ॥੩॥
ਕਹੁ ਕਬੀਰ; ਪਤਿ ਹਰਿ ਪਰਵਾਨੁ ॥
ਸਰਬ ਤਿਆਗਿ; ਭਜੁ ਕੇਵਲ ਰਾਮੁ ॥੪॥੩॥
ਗਉੜੀ ਕਬੀਰ ਜੀ ॥
ਨਗਨ ਫਿਰਤ; ਜੌ ਪਾਈਐ ਜੋਗੁ ॥
ਬਨ ਕਾ ਮਿਰਗੁ; ਮੁਕਤਿ ਸਭੁ ਹੋਗੁ ॥੧॥
ਕਿਆ ਨਾਗੇ; ਕਿਆ ਬਾਧੇ ਚਾਮ ॥
ਜਬ ਨਹੀ ਚੀਨਸਿ; ਆਤਮ ਰਾਮ ॥੧॥ ਰਹਾਉ ॥
ਮੂਡ ਮੁੰਡਾਏ; ਜੌ ਸਿਧਿ ਪਾਈ ॥
ਮੁਕਤੀ ਭੇਡ; ਨ ਗਈਆ ਕਾਈ ॥੨॥
ਬਿੰਦੁ ਰਾਖਿ; ਜੌ ਤਰੀਐ ਭਾਈ ॥
ਖੁਸਰੈ ਕਿਉ ਨ; ਪਰਮ ਗਤਿ ਪਾਈ ॥੩॥
ਕਹੁ ਕਬੀਰ; ਸੁਨਹੁ ਨਰ ਭਾਈ ॥
ਰਾਮ ਨਾਮ ਬਿਨੁ; ਕਿਨਿ ਗਤਿ ਪਾਈ ॥੪॥੪॥
ਗਉੜੀ ਕਬੀਰ ਜੀ ॥
ਸੰਧਿਆ ਪ੍ਰਾਤ; ਇਸ੍ਨਾਨੁ ਕਰਾਹੀ ॥
ਜਿਉ ਭਏ ਦਾਦੁਰ; ਪਾਨੀ ਮਾਹੀ ॥੧॥
ਜਉ ਪੈ; ਰਾਮ ਰਾਮ ਰਤਿ ਨਾਹੀ ॥
ਤੇ ਸਭਿ; ਧਰਮ ਰਾਇ ਕੈ ਜਾਹੀ ॥੧॥ ਰਹਾਉ ॥
ਕਾਇਆ ਰਤਿ; ਬਹੁ ਰੂਪ ਰਚਾਹੀ ॥
ਤਿਨ ਕਉ ਦਇਆ; ਸੁਪਨੈ ਭੀ ਨਾਹੀ ॥੨॥
ਚਾਰਿ ਚਰਨ; ਕਹਹਿ ਬਹੁ ਆਗਰ ॥
ਸਾਧੂ ਸੁਖੁ ਪਾਵਹਿ; ਕਲਿ ਸਾਗਰ ॥੩॥
ਕਹੁ ਕਬੀਰ; ਬਹੁ ਕਾਇ ਕਰੀਜੈ ॥
ਸਰਬਸੁ ਛੋਡਿ; ਮਹਾ ਰਸੁ ਪੀਜੈ ॥੪॥੫॥
ਕਬੀਰ ਜੀ ਗਉੜੀ ॥
ਕਿਆ ਜਪੁ. ਕਿਆ ਤਪੁ; ਕਿਆ ਬ੍ਰਤ ਪੂਜਾ ॥
ਜਾ ਕੈ ਰਿਦੈ; ਭਾਉ ਹੈ ਦੂਜਾ ॥੧॥
ਰੇ ਜਨ; ਮਨੁ ਮਾਧਉ ਸਿਉ ਲਾਈਐ ॥
ਚਤੁਰਾਈ; ਨ ਚਤੁਰਭੁਜੁ ਪਾਈਐ ॥ ਰਹਾਉ ॥
ਪਰਹਰੁ ਲੋਭੁ; ਅਰੁ ਲੋਕਾਚਾਰੁ ॥
ਪਰਹਰੁ; ਕਾਮੁ ਕ੍ਰੋਧੁ ਅਹੰਕਾਰੁ ॥੨॥
ਕਰਮ ਕਰਤ; ਬਧੇ ਅਹੰਮੇਵ ॥
ਮਿਲਿ ਪਾਥਰ ਕੀ; ਕਰਹੀ ਸੇਵ ॥੩॥
ਕਹੁ ਕਬੀਰ; ਭਗਤਿ ਕਰਿ ਪਾਇਆ ॥
ਭੋਲੇ ਭਾਇ; ਮਿਲੇ ਰਘੁਰਾਇਆ ॥੪॥੬॥
ਗਉੜੀ ਕਬੀਰ ਜੀ ॥
ਗਰਭ ਵਾਸ ਮਹਿ; ਕੁਲੁ ਨਹੀ ਜਾਤੀ ॥
ਬ੍ਰਹਮ ਬਿੰਦੁ ਤੇ; ਸਭ ਉਤਪਾਤੀ ॥੧॥
ਕਹੁ ਰੇ ਪੰਡਿਤ; ਬਾਮਨ ਕਬ ਕੇ ਹੋਏ ॥
ਬਾਮਨ ਕਹਿ ਕਹਿ; ਜਨਮੁ ਮਤ ਖੋਏ ॥੧॥ ਰਹਾਉ ॥
ਜੌ ਤੂੰ ਬ੍ਰਾਹਮਣੁ; ਬ੍ਰਹਮਣੀ ਜਾਇਆ ॥
ਤਉ ਆਨ ਬਾਟ; ਕਾਹੇ ਨਹੀ ਆਇਆ ॥੨॥
ਤੁਮ ਕਤ ਬ੍ਰਾਹਮਣ; ਹਮ ਕਤ ਸੂਦ ॥
ਹਮ ਕਤ ਲੋਹੂ; ਤੁਮ ਕਤ ਦੂਧ ॥੩॥
ਕਹੁ ਕਬੀਰ; ਜੋ ਬ੍ਰਹਮੁ ਬੀਚਾਰੈ ॥
ਸੋ ਬ੍ਰਾਹਮਣੁ; ਕਹੀਅਤੁ ਹੈ ਹਮਾਰੈ ॥੪॥੭॥