ਪੂਰਾ ਗੁਰੁ; ਪੂਰੀ ਬਣਤ ਬਣਾਈ ॥
Sri Guru Granth Sahib
Ang 377
ਨਾਨਕ ਭਗਤ; ਮਿਲੀ ਵਡਿਆਈ ॥੪॥੨੪॥
ਆਸਾ ਮਹਲਾ ੫ ॥
ਗੁਰ ਕੈ ਸਬਦਿ; ਬਨਾਵਹੁ ਇਹੁ ਮਨੁ ॥
ਗੁਰ ਕਾ ਦਰਸਨੁ; ਸੰਚਹੁ ਹਰਿ ਧਨੁ ॥੧॥
ਊਤਮ ਮਤਿ; ਮੇਰੈ ਰਿਦੈ ਤੂੰ ਆਉ ॥
ਧਿਆਵਉ ਗਾਵਉ ਗੁਣ ਗੋਵਿੰਦਾ; ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥੧॥ ਰਹਾਉ ॥
ਤ੍ਰਿਪਤਿ ਅਘਾਵਨੁ ਸਾਚੈ ਨਾਇ ॥
ਅਠਸਠਿ ਮਜਨੁ; ਸੰਤ ਧੂਰਾਇ ॥੨॥
ਸਭ ਮਹਿ ਜਾਨਉ; ਕਰਤਾ ਏਕ ॥
ਸਾਧਸੰਗਤਿ ਮਿਲਿ; ਬੁਧਿ ਬਿਬੇਕ ॥੩॥
ਦਾਸੁ ਸਗਲ ਕਾ; ਛੋਡਿ ਅਭਿਮਾਨੁ ॥
ਨਾਨਕ ਕਉ; ਗੁਰਿ ਦੀਨੋ ਦਾਨੁ ॥੪॥੨੫॥
ਆਸਾ ਮਹਲਾ ੫ ॥
ਬੁਧਿ ਪ੍ਰਗਾਸ ਭਈ ਮਤਿ ਪੂਰੀ ॥
ਤਾ ਤੇ ਬਿਨਸੀ; ਦੁਰਮਤਿ ਦੂਰੀ ॥੧॥
ਐਸੀ ਗੁਰਮਤਿ ਪਾਈਅਲੇ ॥
ਬੂਡਤ ਘੋਰ ਅੰਧ ਕੂਪ ਮਹਿ; ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥
ਮਹਾ ਅਗਾਹ; ਅਗਨਿ ਕਾ ਸਾਗਰੁ ॥
ਗੁਰੁ ਬੋਹਿਥੁ; ਤਾਰੇ ਰਤਨਾਗਰੁ ॥੨॥
ਦੁਤਰ ਅੰਧ ਬਿਖਮ; ਇਹ ਮਾਇਆ ॥
ਗੁਰਿ ਪੂਰੈ; ਪਰਗਟੁ ਮਾਰਗੁ ਦਿਖਾਇਆ ॥੩॥
ਜਾਪ ਤਾਪ; ਕਛੁ ਉਕਤਿ ਨ ਮੋਰੀ ॥
ਗੁਰ ਨਾਨਕ; ਸਰਣਾਗਤਿ ਤੋਰੀ ॥੪॥੨੬॥
ਆਸਾ ਮਹਲਾ ੫ ਤਿਪਦੇ ੨ ॥
ਹਰਿ ਰਸੁ ਪੀਵਤ; ਸਦ ਹੀ ਰਾਤਾ ॥
ਆਨ ਰਸਾ; ਖਿਨ ਮਹਿ ਲਹਿ ਜਾਤਾ ॥
ਹਰਿ ਰਸ ਕੇ ਮਾਤੇ; ਮਨਿ ਸਦਾ ਅਨੰਦ ॥
ਆਨ ਰਸਾ ਮਹਿ; ਵਿਆਪੈ ਚਿੰਦ ॥੧॥
ਹਰਿ ਰਸੁ ਪੀਵੈ; ਅਲਮਸਤੁ ਮਤਵਾਰਾ ॥
ਆਨ ਰਸਾ; ਸਭਿ ਹੋਛੇ ਰੇ ॥੧॥ ਰਹਾਉ ॥
ਹਰਿ ਰਸ ਕੀ ਕੀਮਤਿ; ਕਹੀ ਨ ਜਾਇ ॥
ਹਰਿ ਰਸੁ; ਸਾਧੂ ਹਾਟਿ ਸਮਾਇ ॥
ਲਾਖ ਕਰੋਰੀ; ਮਿਲੈ ਨ ਕੇਹ ॥
ਜਿਸਹਿ ਪਰਾਪਤਿ; ਤਿਸ ਹੀ ਦੇਹਿ ॥੨॥
ਨਾਨਕ; ਚਾਖਿ ਭਏ ਬਿਸਮਾਦੁ ॥
ਨਾਨਕ; ਗੁਰ ਤੇ ਆਇਆ ਸਾਦੁ ॥
ਈਤ ਊਤ ਕਤ; ਛੋਡਿ ਨ ਜਾਇ ॥
ਨਾਨਕ ਗੀਧਾ; ਹਰਿ ਰਸ ਮਾਹਿ ॥੩॥੨੭॥
ਆਸਾ ਮਹਲਾ ੫ ॥
ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ; ਛੁਟਕੈ ਦੁਰਮਤਿ. ਅਪੁਨੀ ਧਾਰੀ ॥
ਹੋਇ ਨਿਮਾਣੀ ਸੇਵ ਕਮਾਵਹਿ; ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥
ਸੁਣਿ ਸੁੰਦਰਿ; ਸਾਧੂ ਬਚਨ ਉਧਾਰੀ ॥
ਦੂਖ ਭੂਖ ਮਿਟੈ ਤੇਰੋ ਸਹਸਾ; ਸੁਖ ਪਾਵਹਿ ਤੂੰ, ਸੁਖਮਨਿ ਨਾਰੀ ॥੧॥ ਰਹਾਉ ॥
ਚਰਣ ਪਖਾਰਿ. ਕਰਉ ਗੁਰ ਸੇਵਾ; ਆਤਮ ਸੁਧੁ. ਬਿਖੁ ਤਿਆਸ ਨਿਵਾਰੀ ॥
ਦਾਸਨ ਕੀ ਹੋਇ ਦਾਸਿ ਦਾਸਰੀ; ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥
ਇਹੀ ਅਚਾਰ ਇਹੀ ਬਿਉਹਾਰਾ. ਆਗਿਆ ਮਾਨਿ; ਭਗਤਿ ਹੋਇ ਤੁਮੑਾਰੀ ॥
ਜੋ ਇਹੁ ਮੰਤ੍ਰੁ ਕਮਾਵੈ ਨਾਨਕ; ਸੋ ਭਉਜਲੁ ਪਾਰਿ ਉਤਾਰੀ ॥੩॥੨੮॥