ਗੁਰ ਪੂਰੇ ਤੇ; ਪਾਇਆ ਜਾਈ ॥
Sri Guru Granth Sahib
Ang 1176
ਨਾਮਿ ਰਤੇ; ਸਦਾ ਸੁਖੁ ਪਾਈ ॥
ਬਿਨੁ ਨਾਮੈ; ਹਉਮੈ ਜਲਿ ਜਾਈ ॥੩॥
ਵਡਭਾਗੀ; ਹਰਿ ਨਾਮੁ ਬੀਚਾਰਾ ॥
ਛੂਟੈ ਰਾਮ ਨਾਮਿ; ਦੁਖੁ ਸਾਰਾ ॥
ਹਿਰਦੈ ਵਸਿਆ; ਸੁ ਬਾਹਰਿ ਪਾਸਾਰਾ ॥
ਨਾਨਕ ਜਾਣੈ; ਸਭੁ ਉਪਾਵਣਹਾਰਾ ॥੪॥੧੨॥
ਬਸੰਤੁ ਮਹਲਾ ੩ ਇਕ ਤੁਕੇ ॥
ਤੇਰਾ ਕੀਆ. ਕਿਰਮ ਜੰਤੁ ॥
ਦੇਹਿ ਤ; ਜਾਪੀ ਆਦਿ ਮੰਤੁ ॥੧॥
ਗੁਣ ਆਖਿ ਵੀਚਾਰੀ; ਮੇਰੀ ਮਾਇ ॥
ਹਰਿ ਜਪਿ; ਹਰਿ ਕੈ ਲਗਉ ਪਾਇ ॥੧॥ ਰਹਾਉ ॥
ਗੁਰ ਪ੍ਰਸਾਦਿ; ਲਾਗੇ ਨਾਮ ਸੁਆਦਿ ॥
ਕਾਹੇ ਜਨਮੁ ਗਵਾਵਹੁ; ਵੈਰਿ ਵਾਦਿ ॥੨॥
ਗੁਰਿ ਕਿਰਪਾ ਕੀਨੑੀ; ਚੂਕਾ ਅਭਿਮਾਨੁ ॥
ਸਹਜ ਭਾਇ; ਪਾਇਆ ਹਰਿ ਨਾਮੁ ॥੩॥
ਊਤਮੁ ਊਚਾ; ਸਬਦ ਕਾਮੁ ॥
ਨਾਨਕੁ ਵਖਾਣੈ; ਸਾਚੁ ਨਾਮੁ ॥੪॥੧॥੧੩॥
ਬਸੰਤੁ ਮਹਲਾ ੩ ॥
ਬਨਸਪਤਿ ਮਉਲੀ; ਚੜਿਆ ਬਸੰਤੁ ॥
ਇਹੁ ਮਨੁ ਮਉਲਿਆ; ਸਤਿਗੁਰੂ ਸੰਗਿ ॥੧॥
ਤੁਮੑ ਸਾਚੁ ਧਿਆਵਹੁ; ਮੁਗਧ ਮਨਾ ॥
ਤਾਂ ਸੁਖੁ ਪਾਵਹੁ; ਮੇਰੇ ਮਨਾ ॥੧॥ ਰਹਾਉ ॥
ਇਤੁ ਮਨਿ ਮਉਲਿਐ; ਭਇਆ ਅਨੰਦੁ ॥
ਅੰਮ੍ਰਿਤ ਫਲੁ ਪਾਇਆ; ਨਾਮੁ ਗੋਬਿੰਦ ॥੨॥
ਏਕੋ ਏਕੁ; ਸਭੁ ਆਖਿ ਵਖਾਣੈ ॥
ਹੁਕਮੁ ਬੂਝੈ; ਤਾਂ ਏਕੋ ਜਾਣੈ ॥੩॥
ਕਹਤ ਨਾਨਕੁ; ਹਉਮੈ ਕਹੈ. ਨ ਕੋਇ ॥
ਆਖਣੁ ਵੇਖਣੁ ਸਭੁ; ਸਾਹਿਬ ਤੇ ਹੋਇ ॥੪॥੨॥੧੪॥
ਬਸੰਤੁ ਮਹਲਾ ੩ ॥
ਸਭਿ ਜੁਗ; ਤੇਰੇ ਕੀਤੇ ਹੋਏ ॥
ਸਤਿਗੁਰੁ ਭੇਟੈ; ਮਤਿ ਬੁਧਿ ਹੋਏ ॥੧॥
ਹਰਿ ਜੀਉ; ਆਪੇ ਲੈਹੁ ਮਿਲਾਇ ॥
ਗੁਰ ਕੈ ਸਬਦਿ; ਸਚ ਨਾਮਿ ਸਮਾਇ ॥੧॥ ਰਹਾਉ ॥
ਮਨਿ ਬਸੰਤੁ; ਹਰੇ ਸਭਿ ਲੋਇ ॥
ਫਲਹਿ ਫੁਲੀਅਹਿ; ਰਾਮ ਨਾਮਿ ਸੁਖੁ ਹੋਇ ॥੨॥
ਸਦਾ ਬਸੰਤੁ; ਗੁਰਸਬਦੁ ਵੀਚਾਰੇ ॥
ਰਾਮ ਨਾਮੁ; ਰਾਖੈ ਉਰ ਧਾਰੇ ॥੩॥
ਮਨਿ ਬਸੰਤੁ; ਤਨੁ ਮਨੁ ਹਰਿਆ ਹੋਇ ॥
ਨਾਨਕ. ਇਹੁ ਤਨੁ ਬਿਰਖੁ; ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥
ਬਸੰਤੁ ਮਹਲਾ ੩ ॥
ਤਿਨੑ ਬਸੰਤੁ; ਜੋ ਹਰਿ ਗੁਣ ਗਾਇ ॥
ਪੂਰੈ ਭਾਗਿ; ਹਰਿ ਭਗਤਿ ਕਰਾਇ ॥੧॥
ਇਸੁ ਮਨ ਕਉ; ਬਸੰਤ ਕੀ ਲਗੈ. ਨ ਸੋਇ ॥
ਇਹੁ ਮਨੁ ਜਲਿਆ; ਦੂਜੈ ਦੋਇ ॥੧॥ ਰਹਾਉ ॥
ਇਹੁ ਮਨੁ ਧੰਧੈ ਬਾਂਧਾ; ਕਰਮ ਕਮਾਇ ॥
ਮਾਇਆ ਮੂਠਾ; ਸਦਾ ਬਿਲਲਾਇ ॥੨॥
ਇਹੁ ਮਨੁ ਛੂਟੈ; ਜਾਂ ਸਤਿਗੁਰੁ ਭੇਟੈ ॥
ਜਮਕਾਲ ਕੀ; ਫਿਰਿ ਆਵੈ. ਨ ਫੇਟੈ ॥੩॥
ਇਹੁ ਮਨੁ ਛੂਟਾ; ਗੁਰਿ. ਲੀਆ ਛਡਾਇ ॥
ਨਾਨਕ. ਮਾਇਆ ਮੋਹੁ; ਸਬਦਿ ਜਲਾਇ ॥੪॥੪॥੧੬॥
ਬਸੰਤੁ ਮਹਲਾ ੩ ॥
ਬਸੰਤੁ ਚੜਿਆ; ਫੂਲੀ ਬਨਰਾਇ ॥
ਏਹਿ ਜੀਅ ਜੰਤ ਫੂਲਹਿ; ਹਰਿ ਚਿਤੁ ਲਾਇ ॥੧॥