ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Sri Guru Granth Sahib
Ang 537
ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥
ਦੂਤਨ ਸੰਗਰੀਆ ॥
ਭੁਇਅੰਗਨਿ ਬਸਰੀਆ ॥
ਅਨਿਕ ਉਪਰੀਆ ॥੧॥
ਤਉ ਮੈ. ਹਰਿ ਹਰਿ ਕਰੀਆ ॥
ਤਉ ਸੁਖ ਸਹਜਰੀਆ ॥੧॥ ਰਹਾਉ ॥
ਮਿਥਨ ਮੋਹਰੀਆ ॥
ਅਨ ਕਉ ਮੇਰੀਆ ॥
ਵਿਚਿ ਘੂਮਨ ਘਿਰੀਆ ॥੨॥
ਸਗਲ ਬਟਰੀਆ ॥
ਬਿਰਖ ਇਕ ਤਰੀਆ ॥
ਬਹੁ ਬੰਧਹਿ ਪਰੀਆ ॥੩॥
ਥਿਰੁ ਸਾਧ ਸਫਰੀਆ ॥
ਜਹ ਕੀਰਤਨੁ ਹਰੀਆ ॥
ਨਾਨਕ ਸਰਨਰੀਆ ॥੪॥੧॥
ੴ ਸਤਿਗੁਰ ਪ੍ਰਸਾਦਿ ॥
ਰਾਗੁ ਬਿਹਾਗੜਾ ਮਹਲਾ ੯ ॥
ਹਰਿ ਕੀ ਗਤਿ; ਨਹਿ ਕੋਊ ਜਾਨੈ ॥
ਜੋਗੀ ਜਤੀ ਤਪੀ ਪਚਿ ਹਾਰੇ; ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥
ਛਿਨ ਮਹਿ ਰਾਉ. ਰੰਕ ਕਉ ਕਰਈ; ਰਾਉ. ਰੰਕ ਕਰਿ ਡਾਰੇ ॥
ਰੀਤੇ ਭਰੇ. ਭਰੇ ਸਖਨਾਵੈ; ਯਹ ਤਾ ਕੋ ਬਿਵਹਾਰੇ ॥੧॥
ਅਪਨੀ ਮਾਇਆ. ਆਪਿ ਪਸਾਰੀ; ਆਪਹਿ ਦੇਖਨਹਾਰਾ ॥
ਨਾਨਾ ਰੂਪੁ ਧਰੇ ਬਹੁ ਰੰਗੀ; ਸਭ ਤੇ ਰਹੈ ਨਿਆਰਾ ॥੨॥
ਅਗਨਤ ਅਪਾਰੁ ਅਲਖ ਨਿਰੰਜਨ; ਜਿਹ ਸਭ ਜਗੁ ਭਰਮਾਇਓ ॥
ਸਗਲ ਭਰਮ ਤਜਿ. ਨਾਨਕ ਪ੍ਰਾਣੀ; ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥
ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥
ਹਰਿ ਹਰਿ ਨਾਮੁ ਧਿਆਈਐ. ਮੇਰੀ ਜਿੰਦੁੜੀਏ; ਗੁਰਮੁਖਿ ਨਾਮੁ ਅਮੋਲੇ ਰਾਮ ॥
ਹਰਿ ਰਸਿ ਬੀਧਾ. ਹਰਿ ਮਨੁ ਪਿਆਰਾ; ਮਨੁ. ਹਰਿ ਰਸਿ ਨਾਮਿ ਝਕੋਲੇ ਰਾਮ ॥