ਸਲੋਕੁ ਮਃ ੩ ॥
ਪਰਥਾਇ ਸਾਖੀ ਮਹਾ ਪੁਰਖ ਬੋਲਦੇ; ਸਾਝੀ ਸਗਲ ਜਹਾਨੈ ॥
Sri Guru Granth Sahib
ਸਲੋਕੁ ਮਃ ੩ ॥
ਸਲੋਕੁ ਮਃ ੩ ॥
ਪਰਥਾਇ ਸਾਖੀ ਮਹਾ ਪੁਰਖ ਬੋਲਦੇ; ਸਾਝੀ ਸਗਲ ਜਹਾਨੈ ॥
ਗੁਰਮੁਖਿ ਹੋਇ ਸੁ ਭਉ ਕਰੇ; ਆਪਣਾ ਆਪੁ ਪਛਾਣੈ ॥
ਗੁਰ ਪਰਸਾਦੀ ਜੀਵਤੁ ਮਰੈ; ਤਾ ਮਨ ਹੀ ਤੇ ਮਨੁ ਮਾਨੈ ॥
ਜਿਨ ਕਉ ਮਨ ਕੀ ਪਰਤੀਤਿ ਨਾਹੀ; ਨਾਨਕ. ਸੇ ਕਿਆ ਕਥਹਿ ਗਿਆਨੈ ॥੧॥
ਮਃ ੩ ॥
ਗੁਰਮੁਖਿ ਚਿਤੁ. ਨ ਲਾਇਓ; ਅੰਤਿ ਦੁਖੁ ਪਹੁਤਾ ਆਇ ॥
ਅੰਦਰਹੁ ਬਾਹਰਹੁ ਅੰਧਿਆਂ; ਸੁਧਿ. ਨ ਕਾਈ ਪਾਇ ॥
ਪੰਡਿਤ. ਤਿਨ ਕੀ ਬਰਕਤੀ. ਸਭੁ ਜਗਤੁ ਖਾਇ; ਜੋ ਰਤੇ ਹਰਿ ਨਾਇ ॥
ਜਿਨ ਗੁਰ ਕੈ ਸਬਦਿ ਸਲਾਹਿਆ; ਹਰਿ ਸਿਉ ਰਹੇ ਸਮਾਇ ॥
ਪੰਡਿਤ ਦੂਜੈ ਭਾਇ ਬਰਕਤਿ. ਨ ਹੋਵਈ; ਨਾ ਧਨੁ ਪਲੈ ਪਾਇ ॥
ਪੜਿ ਥਕੇ. ਸੰਤੋਖੁ, ਨ ਆਇਓ; ਅਨਦਿਨੁ ਜਲਤ ਵਿਹਾਇ ॥
ਕੂਕ ਪੂਕਾਰ. ਨ ਚੁਕਈ; ਨਾ ਸੰਸਾ ਵਿਚਹੁ ਜਾਇ ॥
ਨਾਨਕ. ਨਾਮ ਵਿਹੂਣਿਆ; ਮੁਹਿ ਕਾਲੈ ਉਠਿ ਜਾਇ ॥੨॥
ਪਉੜੀ ॥
ਹਰਿ ਸਜਣ ਮੇਲਿ ਪਿਆਰੇ; ਮਿਲਿ ਪੰਥੁ ਦਸਾਈ ॥
ਜੋ ਹਰਿ ਦਸੇ ਮਿਤੁ; ਤਿਸੁ ਹਉ ਬਲਿ ਜਾਈ ॥
ਗੁਣ ਸਾਝੀ ਤਿਨ ਸਿਉ ਕਰੀ; ਹਰਿ ਨਾਮੁ ਧਿਆਈ ॥
ਹਰਿ ਸੇਵੀ ਪਿਆਰਾ ਨਿਤ; ਸੇਵਿ ਹਰਿ ਸੁਖੁ ਪਾਈ ॥
ਬਲਿਹਾਰੀ ਸਤਿਗੁਰ ਤਿਸੁ; ਜਿਨਿ ਸੋਝੀ ਪਾਈ ॥੧੨॥
ਸਲੋਕੁ ਮਃ ੩ ॥
ਪੰਡਿਤ ਮੈਲੁ. ਨ ਚੁਕਈ; ਜੇ ਵੇਦ ਪੜੈ ਜੁਗ ਚਾਰਿ ॥
ਤ੍ਰੈ ਗੁਣ ਮਾਇਆ ਮੂਲੁ ਹੈ; ਵਿਚਿ ਹਉਮੈ. ਨਾਮੁ ਵਿਸਾਰਿ ॥
ਪੰਡਿਤ ਭੂਲੇ ਦੂਜੈ ਲਾਗੇ; ਮਾਇਆ ਕੈ ਵਾਪਾਰਿ ॥
ਅੰਤਰਿ ਤ੍ਰਿਸਨਾ ਭੁਖ ਹੈ; ਮੂਰਖ ਭੁਖਿਆ ਮੁਏ ਗਵਾਰ ॥
ਸਤਿਗੁਰਿ ਸੇਵਿਐ ਸੁਖੁ ਪਾਇਆ; ਸਚੈ ਸਬਦਿ ਵੀਚਾਰਿ ॥
ਅੰਦਰਹੁ ਤ੍ਰਿਸਨਾ ਭੁਖ ਗਈ; ਸਚੈ ਨਾਇ ਪਿਆਰਿ ॥
ਨਾਨਕ. ਨਾਮਿ ਰਤੇ ਸਹਜੇ ਰਜੇ; ਜਿਨਾ ਹਰਿ ਰਖਿਆ ਉਰਿ ਧਾਰਿ ॥੧॥
ਮਃ ੩ ॥
ਮਨਮੁਖ. ਹਰਿ ਨਾਮੁ. ਨ ਸੇਵਿਆ; ਦੁਖੁ ਲਗਾ ਬਹੁਤਾ ਆਇ ॥
ਅੰਤਰਿ ਅਗਿਆਨੁ ਅੰਧੇਰੁ ਹੈ; ਸੁਧਿ. ਨ ਕਾਈ ਪਾਇ ॥
ਮਨਹਠਿ. ਸਹਜਿ, ਨ ਬੀਜਿਓ; ਭੁਖਾ ਕਿ ਅਗੈ ਖਾਇ ॥
ਨਾਮੁ ਨਿਧਾਨੁ ਵਿਸਾਰਿਆ; ਦੂਜੈ ਲਗਾ ਜਾਇ ॥
ਨਾਨਕ. ਗੁਰਮੁਖਿ ਮਿਲਹਿ ਵਡਿਆਈਆ; ਜੇ ਆਪੇ ਮੇਲਿ ਮਿਲਾਇ ॥੨॥
ਪਉੜੀ ॥
ਹਰਿ ਰਸਨਾ ਹਰਿ ਜਸੁ ਗਾਵੈ; ਖਰੀ ਸੁਹਾਵਣੀ ॥
ਜੋ ਮਨਿ ਤਨਿ ਮੁਖਿ ਹਰਿ ਬੋਲੈ; ਸਾ ਹਰਿ ਭਾਵਣੀ ॥
ਜੋ ਗੁਰਮੁਖਿ ਚਖੈ ਸਾਦੁ; ਸਾ ਤ੍ਰਿਪਤਾਵਣੀ ॥
ਗੁਣ ਗਾਵੈ ਪਿਆਰੇ ਨਿਤ; ਗੁਣ ਗਾਇ. ਗੁਣੀ ਸਮਝਾਵਣੀ ॥
ਜਿਸੁ ਹੋਵੈ ਆਪਿ ਦਇਆਲੁ; ਸਾ ਸਤਿਗੁਰੂ ਗੁਰੂ ਬੁਲਾਵਣੀ ॥੧੩॥
ਸਲੋਕੁ ਮਃ ੩ ॥
ਹਸਤੀ ਸਿਰਿ ਜਿਉ ਅੰਕਸੁ ਹੈ; ਅਹਰਣਿ ਜਿਉ ਸਿਰੁ ਦੇਇ ॥
ਮਨੁ ਤਨੁ ਆਗੈ ਰਾਖਿ ਕੈ; ਊਭੀ ਸੇਵ ਕਰੇਇ ॥