ਸਭੁ ਕੋ ਬੋਲੈ. ਆਪਣ ਭਾਣੈ ॥
Sri Guru Granth Sahib
Ang 1033
ਮਨਮੁਖੁ ਦੂਜੈ; ਬੋਲਿ. ਨ ਜਾਣੈ ॥
ਅੰਧੁਲੇ ਕੀ ਮਤਿ ਅੰਧਲੀ ਬੋਲੀ; ਆਇ ਗਇਆ ਦੁਖੁ ਤਾਹਾ ਹੇ ॥੧੧॥
ਦੁਖ ਮਹਿ ਜਨਮੈ; ਦੁਖ ਮਹਿ ਮਰਣਾ ॥
ਦੂਖੁ. ਨ ਮਿਟੈ; ਬਿਨੁ ਗੁਰ ਕੀ ਸਰਣਾ ॥
ਦੂਖੀ ਉਪਜੈ ਦੂਖੀ ਬਿਨਸੈ; ਕਿਆ ਲੈ ਆਇਆ. ਕਿਆ ਲੈ ਜਾਹਾ ਹੇ ॥੧੨॥
ਸਚੀ ਕਰਣੀ; ਗੁਰ ਕੀ ਸਿਰਕਾਰਾ ॥
ਆਵਣੁ ਜਾਣੁ ਨਹੀ ਜਮ ਧਾਰਾ ॥
ਡਾਲ ਛੋਡਿ. ਤਤੁ ਮੂਲੁ ਪਰਾਤਾ; ਮਨਿ ਸਾਚਾ ਓਮਾਹਾ ਹੇ ॥੧੩॥
ਹਰਿ ਕੇ ਲੋਗ; ਨਹੀ ਜਮੁ ਮਾਰੈ ॥
ਨਾ ਦੁਖੁ ਦੇਖਹਿ; ਪੰਥਿ ਕਰਾਰੈ ॥
ਰਾਮ ਨਾਮੁ. ਘਟ ਅੰਤਰਿ ਪੂਜਾ; ਅਵਰੁ. ਨ ਦੂਜਾ ਕਾਹਾ ਹੇ ॥੧੪॥
ਓੜੁ ਨ. ਕਥਨੈ; ਸਿਫਤਿ ਸਜਾਈ ॥
ਜਿਉ ਤੁਧੁ ਭਾਵਹਿ; ਰਹਹਿ ਰਜਾਈ ॥
ਦਰਗਹ ਪੈਧੇ ਜਾਨਿ ਸੁਹੇਲੇ; ਹੁਕਮਿ ਸਚੇ ਪਾਤਿਸਾਹਾ ਹੇ ॥੧੫॥
ਕਿਆ ਕਹੀਐ; ਗੁਣ ਕਥਹਿ ਘਨੇਰੇ ॥
ਅੰਤੁ. ਨ ਪਾਵਹਿ; ਵਡੇ ਵਡੇਰੇ ॥
ਨਾਨਕ. ਸਾਚੁ ਮਿਲੈ ਪਤਿ ਰਾਖਹੁ; ਤੂ ਸਿਰਿ ਸਾਹਾ ਪਾਤਿਸਾਹਾ ਹੇ ॥੧੬॥੬॥੧੨॥
ਮਾਰੂ ਮਹਲਾ ੧ ਦਖਣੀ ॥
ਕਾਇਆ ਨਗਰੁ; ਨਗਰ ਗੜ ਅੰਦਰਿ ॥
ਸਾਚਾ ਵਾਸਾ; ਪੁਰਿ ਗਗਨੰਦਰਿ ॥
ਅਸਥਿਰੁ ਥਾਨੁ. ਸਦਾ ਨਿਰਮਾਇਲੁ; ਆਪੇ ਆਪੁ ਉਪਾਇਦਾ ॥੧॥
ਅੰਦਰਿ ਕੋਟ; ਛਜੇ ਹਟਨਾਲੇ ॥
ਆਪੇ ਲੇਵੈ; ਵਸਤੁ ਸਮਾਲੇ ॥
ਬਜਰ ਕਪਾਟ ਜੜੇ ਜੜਿ ਜਾਣੈ; ਗੁਰਸਬਦੀ ਖੋਲਾਇਦਾ ॥੨॥
ਭੀਤਰਿ ਕੋਟ; ਗੁਫਾ ਘਰ ਜਾਈ ॥
ਨਉ ਘਰ ਥਾਪੇ; ਹੁਕਮਿ ਰਜਾਈ ॥
ਦਸਵੈ ਪੁਰਖੁ ਅਲੇਖੁ ਅਪਾਰੀ; ਆਪੇ ਅਲਖੁ ਲਖਾਇਦਾ ॥੩॥
ਪਉਣ ਪਾਣੀ ਅਗਨੀ ਇਕ ਵਾਸਾ ॥
ਆਪੇ ਕੀਤੋ ਖੇਲੁ ਤਮਾਸਾ ॥
ਬਲਦੀ ਜਲਿ ਨਿਵਰੈ ਕਿਰਪਾ ਤੇ; ਆਪੇ ਜਲ ਨਿਧਿ ਪਾਇਦਾ ॥੪॥
ਧਰਤਿ ਉਪਾਇ; ਧਰੀ ਧਰਮ ਸਾਲਾ ॥
ਉਤਪਤਿ ਪਰਲਉ, ਆਪਿ ਨਿਰਾਲਾ ॥
ਪਵਣੈ ਖੇਲੁ ਕੀਆ ਸਭ ਥਾਈ; ਕਲਾ ਖਿੰਚਿ ਢਾਹਾਇਦਾ ॥੫॥
ਭਾਰ ਅਠਾਰਹ; ਮਾਲਣਿ ਤੇਰੀ ॥
ਚਉਰੁ ਢੁਲੈ; ਪਵਣੈ ਲੈ ਫੇਰੀ ॥
ਚੰਦੁ ਸੂਰਜੁ ਦੁਇ. ਦੀਪਕ ਰਾਖੇ; ਸਸਿ ਘਰਿ ਸੂਰੁ ਸਮਾਇਦਾ ॥੬॥
ਪੰਖੀ ਪੰਚ ਉਡਰਿ; ਨਹੀ ਧਾਵਹਿ ॥
ਸਫਲਿਓ ਬਿਰਖੁ; ਅੰਮ੍ਰਿਤ ਫਲੁ ਪਾਵਹਿ ॥
ਗੁਰਮੁਖਿ ਸਹਜਿ ਰਵੈ ਗੁਣ ਗਾਵੈ; ਹਰਿ ਰਸੁ ਚੋਗ ਚੁਗਾਇਦਾ ॥੭॥
ਝਿਲਮਿਲਿ ਝਿਲਕੈ; ਚੰਦੁ ਨ ਤਾਰਾ ॥
ਸੂਰਜ ਕਿਰਣਿ ਨ ਬਿਜੁਲਿ ਗੈਣਾਰਾ ॥
ਅਕਥੀ ਕਥਉ. ਚਿਹਨੁ, ਨਹੀ ਕੋਈ; ਪੂਰਿ ਰਹਿਆ ਮਨਿ ਭਾਇਦਾ ॥੮॥
ਪਸਰੀ ਕਿਰਣਿ; ਜੋਤਿ ਉਜਿਆਲਾ ॥
ਕਰਿ ਕਰਿ ਦੇਖੈ. ਆਪਿ ਦਇਆਲਾ ॥
ਅਨਹਦ ਰੁਣ ਝੁਣਕਾਰੁ, ਸਦਾ ਧੁਨਿ; ਨਿਰਭਉ ਕੈ ਘਰਿ. ਵਾਇਦਾ ॥੯॥