ਸਬਦਿ ਮਰਹੁ. ਫਿਰਿ ਜੀਵਹੁ ਸਦ ਹੀ; ਤਾ ਫਿਰਿ. ਮਰਣੁ ਨ ਹੋਈ ॥
Sri Guru Granth Sahib
Ang 604
ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ; ਸਬਦੇ ਪਾਵੈ ਕੋਈ ॥੩॥
ਦਾਤੈ ਦਾਤਿ ਰਖੀ ਹਥਿ ਅਪਣੈ; ਜਿਸੁ ਭਾਵੈ ਤਿਸੁ ਦੇਈ ॥
ਨਾਨਕ ਨਾਮਿ ਰਤੇ. ਸੁਖੁ ਪਾਇਆ; ਦਰਗਹ ਜਾਪਹਿ ਸੇਈ ॥੪॥੧੧॥
ਸੋਰਠਿ ਮਹਲਾ ੩ ॥
ਸਤਿਗੁਰ ਸੇਵੇ. ਤਾ ਸਹਜ ਧੁਨਿ ਉਪਜੈ; ਗਤਿ ਮਤਿ ਤਦ ਹੀ ਪਾਏ ॥
ਹਰਿ ਕਾ ਨਾਮੁ ਸਚਾ ਮਨਿ ਵਸਿਆ; ਨਾਮੇ ਨਾਮਿ ਸਮਾਏ ॥੧॥
ਬਿਨੁ ਸਤਿਗੁਰ; ਸਭੁ ਜਗੁ ਬਉਰਾਨਾ ॥
ਮਨਮੁਖਿ ਅੰਧਾ. ਸਬਦੁ ਨ ਜਾਣੈ; ਝੂਠੈ ਭਰਮਿ ਭੁਲਾਨਾ ॥ ਰਹਾਉ ॥
ਤ੍ਰੈ ਗੁਣ ਮਾਇਆ ਭਰਮਿ ਭੁਲਾਇਆ; ਹਉਮੈ ਬੰਧਨ ਕਮਾਏ ॥
ਜੰਮਣੁ ਮਰਣੁ ਸਿਰ ਊਪਰਿ ਊਭਉ; ਗਰਭ ਜੋਨਿ ਦੁਖੁ ਪਾਏ ॥੨॥
ਤ੍ਰੈ ਗੁਣ ਵਰਤਹਿ ਸਗਲ ਸੰਸਾਰਾ; ਹਉਮੈ ਵਿਚਿ. ਪਤਿ ਖੋਈ ॥
ਗੁਰਮੁਖਿ ਹੋਵੈ. ਚਉਥਾ ਪਦੁ ਚੀਨੈ; ਰਾਮ ਨਾਮਿ ਸੁਖੁ ਹੋਈ ॥੩॥
ਤ੍ਰੈ ਗੁਣ ਸਭਿ ਤੇਰੇ. ਤੂ ਆਪੇ ਕਰਤਾ; ਜੋ ਤੂ ਕਰਹਿ. ਸੁ ਹੋਈ ॥
ਨਾਨਕ. ਰਾਮ ਨਾਮਿ ਨਿਸਤਾਰਾ; ਸਬਦੇ. ਹਉਮੈ ਖੋਈ ॥੪॥੧੨॥
ਸੋਰਠਿ ਮਹਲਾ ੪ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥
ਆਪੇ ਆਪਿ ਵਰਤਦਾ ਪਿਆਰਾ; ਆਪੇ ਆਪਿ ਅਪਾਹੁ ॥
ਵਣਜਾਰਾ ਜਗੁ ਆਪਿ ਹੈ ਪਿਆਰਾ; ਆਪੇ ਸਾਚਾ ਸਾਹੁ ॥
ਆਪੇ ਵਣਜੁ ਵਾਪਾਰੀਆ ਪਿਆਰਾ; ਆਪੇ ਸਚੁ ਵੇਸਾਹੁ ॥੧॥
ਜਪਿ ਮਨ; ਹਰਿ ਹਰਿ ਨਾਮੁ ਸਲਾਹ ॥
ਗੁਰ ਕਿਰਪਾ ਤੇ ਪਾਈਐ ਪਿਆਰਾ; ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥
ਆਪੇ ਸੁਣਿ ਸਭ ਵੇਖਦਾ ਪਿਆਰਾ; ਮੁਖਿ ਬੋਲੇ ਆਪਿ ਮੁਹਾਹੁ ॥
ਆਪੇ ਉਝੜਿ ਪਾਇਦਾ ਪਿਆਰਾ; ਆਪਿ ਵਿਖਾਲੇ ਰਾਹੁ ॥
ਆਪੇ ਹੀ ਸਭੁ ਆਪਿ ਹੈ ਪਿਆਰਾ; ਆਪੇ ਵੇਪਰਵਾਹੁ ॥੨॥
ਆਪੇ ਆਪਿ ਉਪਾਇਦਾ ਪਿਆਰਾ; ਸਿਰਿ ਆਪੇ ਧੰਧੜੈ ਲਾਹੁ ॥
ਆਪਿ ਕਰਾਏ ਸਾਖਤੀ ਪਿਆਰਾ; ਆਪਿ ਮਾਰੇ ਮਰਿ ਜਾਹੁ ॥
ਆਪੇ ਪਤਣੁ ਪਾਤਣੀ ਪਿਆਰਾ; ਆਪੇ ਪਾਰਿ ਲੰਘਾਹੁ ॥੩॥
ਆਪੇ ਸਾਗਰੁ ਬੋਹਿਥਾ ਪਿਆਰਾ; ਗੁਰੁ ਖੇਵਟੁ ਆਪਿ ਚਲਾਹੁ ॥
ਆਪੇ ਹੀ ਚੜਿ ਲੰਘਦਾ ਪਿਆਰਾ; ਕਰਿ ਚੋਜ ਵੇਖੈ ਪਾਤਿਸਾਹੁ ॥
ਆਪੇ ਆਪਿ ਦਇਆਲੁ ਹੈ ਪਿਆਰਾ; ਜਨ ਨਾਨਕ ਬਖਸਿ ਮਿਲਾਹੁ ॥੪॥੧॥
ਸੋਰਠਿ ਮਹਲਾ ੪ ਚਉਥਾ ॥
ਆਪੇ ਅੰਡਜ ਜੇਰਜ ਸੇਤਜ ਉਤਭੁਜ; ਆਪੇ ਖੰਡ. ਆਪੇ ਸਭ ਲੋਇ ॥
ਆਪੇ ਸੂਤੁ ਆਪੇ ਬਹੁ ਮਣੀਆ; ਕਰਿ ਸਕਤੀ ਜਗਤੁ ਪਰੋਇ ॥