ਗੁਰੁ ਦਰੀਆਉ ਸਦਾ ਜਲੁ ਨਿਰਮਲੁ; ਮਿਲਿਆ ਦੁਰਮਤਿ ਮੈਲੁ ਹਰੈ ॥
Sri Guru Granth Sahib
Ang 1329
ਸਤਿਗੁਰਿ ਪਾਇਐ. ਪੂਰਾ ਨਾਵਣੁ; ਪਸੂ ਪਰੇਤਹੁ ਦੇਵ ਕਰੈ ॥੨॥
ਰਤਾ ਸਚਿ ਨਾਮਿ, ਤਲ ਹੀਅਲੁ; ਸੋ ਗੁਰੁ ਪਰਮਲੁ ਕਹੀਐ ॥
ਜਾ ਕੀ ਵਾਸੁ. ਬਨਾਸਪਤਿ ਸਉਰੈ; ਤਾਸੁ ਚਰਣ ਲਿਵ ਰਹੀਐ ॥੩॥
ਗੁਰਮੁਖਿ ਜੀਅ ਪ੍ਰਾਨ ਉਪਜਹਿ; ਗੁਰਮੁਖਿ ਸਿਵ ਘਰਿ ਜਾਈਐ ॥
ਗੁਰਮੁਖਿ ਨਾਨਕ ਸਚਿ ਸਮਾਈਐ; ਗੁਰਮੁਖਿ ਨਿਜ ਪਦੁ ਪਾਈਐ ॥੪॥੬॥
ਪ੍ਰਭਾਤੀ ਮਹਲਾ ੧ ॥
ਗੁਰ ਪਰਸਾਦੀ ਵਿਦਿਆ ਵੀਚਾਰੈ; ਪੜਿ ਪੜਿ ਪਾਵੈ ਮਾਨੁ ॥
ਆਪਾ ਮਧੇ. ਆਪੁ ਪਰਗਾਸਿਆ; ਪਾਇਆ ਅੰਮ੍ਰਿਤੁ ਨਾਮੁ ॥੧॥
ਕਰਤਾ; ਤੂ ਮੇਰਾ ਜਜਮਾਨੁ ॥
ਇਕ ਦਖਿਣਾ ਹਉ. ਤੈ ਪਹਿ ਮਾਗਉ; ਦੇਹਿ ਆਪਣਾ ਨਾਮੁ ॥੧॥ ਰਹਾਉ ॥
ਪੰਚ ਤਸਕਰ ਧਾਵਤ ਰਾਖੇ; ਚੂਕਾ ਮਨਿ ਅਭਿਮਾਨੁ ॥
ਦਿਸਟਿ ਬਿਕਾਰੀ. ਦੁਰਮਤਿ ਭਾਗੀ; ਐਸਾ ਬ੍ਰਹਮ ਗਿਆਨੁ ॥੨॥
ਜਤੁ ਸਤੁ ਚਾਵਲ, ਦਇਆ ਕਣਕ ਕਰਿ; ਪ੍ਰਾਪਤਿ ਪਾਤੀ ਧਾਨੁ ॥
ਦੂਧੁ ਕਰਮੁ ਸੰਤੋਖੁ ਘੀਉ ਕਰਿ; ਐਸਾ ਮਾਂਗਉ ਦਾਨੁ ॥੩॥
ਖਿਮਾ ਧੀਰਜੁ ਕਰਿ ਗਊ ਲਵੇਰੀ; ਸਹਜੇ ਬਛਰਾ ਖੀਰੁ ਪੀਐ ॥
ਸਿਫਤਿ ਸਰਮ ਕਾ ਕਪੜਾ ਮਾਂਗਉ; ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥
ਪ੍ਰਭਾਤੀ ਮਹਲਾ ੧ ॥
ਆਵਤੁ ਕਿਨੈ. ਨ ਰਾਖਿਆ; ਜਾਵਤੁ. ਕਿਉ ਰਾਖਿਆ ਜਾਇ ॥
ਜਿਸ ਤੇ ਹੋਆ, ਸੋਈ ਪਰੁ ਜਾਣੈ; ਜਾਂ ਉਸ ਹੀ ਮਾਹਿ ਸਮਾਇ ॥੧॥
ਤੂਹੈ. ਹੈ ਵਾਹੁ; ਤੇਰੀ ਰਜਾਇ ॥
ਜੋ ਕਿਛੁ ਕਰਹਿ. ਸੋਈ ਪਰੁ ਹੋਇਬਾ; ਅਵਰੁ. ਨ ਕਰਣਾ ਜਾਇ ॥੧॥ ਰਹਾਉ ॥
ਜੈਸੇ ਹਰਹਟ ਕੀ ਮਾਲਾ, ਟਿੰਡ ਲਗਤ ਹੈ; ਇਕ ਸਖਨੀ, ਹੋਰ ਫੇਰ ਭਰੀਅਤ ਹੈ ॥
ਤੈਸੋ ਹੀ ਇਹੁ ਖੇਲੁ ਖਸਮ ਕਾ; ਜਿਉ ਉਸ ਕੀ ਵਡਿਆਈ ॥੨॥
ਸੁਰਤੀ ਕੈ ਮਾਰਗਿ ਚਲਿ ਕੈ; ਉਲਟੀ ਨਦਰਿ ਪ੍ਰਗਾਸੀ ॥
ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ; ਕਉਨੁ ਗਿਰਹੀ ਕਉਨੁ ਉਦਾਸੀ ॥੩॥
ਜਿਸ ਕੀ ਆਸਾ. ਤਿਸ ਹੀ ਸਉਪਿ ਕੈ; ਏਹੁ ਰਹਿਆ ਨਿਰਬਾਣੁ ॥
ਜਿਸ ਤੇ ਹੋਆ ਸੋਈ ਕਰਿ ਮਾਨਿਆ; ਨਾਨਕ. ਗਿਰਹੀ ਉਦਾਸੀ ਸੋ ਪਰਵਾਣੁ ॥੪॥੮॥
ਪ੍ਰਭਾਤੀ ਮਹਲਾ ੧ ॥
ਦਿਸਟਿ ਬਿਕਾਰੀ ਬੰਧਨਿ ਬਾਂਧੈ; ਹਉ ਤਿਸ ਕੈ ਬਲਿ ਜਾਈ ॥
ਪਾਪ ਪੁੰਨ ਕੀ ਸਾਰ. ਨ ਜਾਣੈ; ਭੂਲਾ ਫਿਰੈ ਅਜਾਈ ॥੧॥
ਬੋਲਹੁ; ਸਚੁ ਨਾਮੁ ਕਰਤਾਰ ॥
ਫੁਨਿ ਬਹੁੜਿ; ਨ ਆਵਣ ਵਾਰ ॥੧॥ ਰਹਾਉ ॥
ਊਚਾ ਤੇ ਫੁਨਿ ਨੀਚੁ ਕਰਤੁ ਹੈ; ਨੀਚ ਕਰੈ ਸੁਲਤਾਨੁ ॥
ਜਿਨੀ ਜਾਣੁ ਸੁਜਾਣਿਆ; ਜਗਿ ਤੇ ਪੂਰੇ ਪਰਵਾਣੁ ॥੨॥
ਤਾ ਕਉ ਸਮਝਾਵਣ ਜਾਈਐ; ਜੇ ਕੋ ਭੂਲਾ ਹੋਈ ॥