ਅਨਹਦੁ ਵਾਜੈ; ਭ੍ਰਮੁ ਭਉ ਭਾਜੈ ॥
Sri Guru Granth Sahib
Ang 1034
ਸਗਲ ਬਿਆਪਿ ਰਹਿਆ; ਪ੍ਰਭੁ ਛਾਜੈ ॥
ਸਭ ਤੇਰੀ. ਤੂ ਗੁਰਮੁਖਿ ਜਾਤਾ; ਦਰਿ ਸੋਹੈ ਗੁਣ ਗਾਇਦਾ ॥੧੦॥
ਆਦਿ ਨਿਰੰਜਨੁ ਨਿਰਮਲੁ ਸੋਈ ॥
ਅਵਰੁ. ਨ ਜਾਣਾ ਦੂਜਾ ਕੋਈ ॥
ਏਕੰਕਾਰੁ ਵਸੈ ਮਨਿ ਭਾਵੈ; ਹਉਮੈ ਗਰਬੁ ਗਵਾਇਦਾ ॥੧੧॥
ਅੰਮ੍ਰਿਤੁ ਪੀਆ; ਸਤਿਗੁਰਿ ਦੀਆ ॥
ਅਵਰੁ. ਨ ਜਾਣਾ ਦੂਆ ਤੀਆ ॥
ਏਕੋ ਏਕੁ ਸੁ ਅਪਰ ਪਰੰਪਰੁ; ਪਰਖਿ ਖਜਾਨੈ ਪਾਇਦਾ ॥੧੨॥
ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥
ਕੋਇ. ਨ ਜਾਣੈ; ਤੇਰਾ ਚੀਰਾ ॥
ਜੇਤੀ ਹੈ ਤੇਤੀ ਤੁਧੁ ਜਾਚੈ; ਕਰਮਿ ਮਿਲੈ ਸੋ ਪਾਇਦਾ ॥੧੩॥
ਕਰਮੁ ਧਰਮੁ ਸਚੁ; ਹਾਥਿ ਤੁਮਾਰੈ ॥
ਵੇਪਰਵਾਹ ਅਖੁਟ ਭੰਡਾਰੈ ॥
ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ; ਆਪੇ ਮੇਲਿ ਮਿਲਾਇਦਾ ॥੧੪॥
ਆਪੇ ਦੇਖਿ. ਦਿਖਾਵੈ ਆਪੇ ॥
ਆਪੇ ਥਾਪਿ; ਉਥਾਪੇ ਆਪੇ ॥
ਆਪੇ ਜੋੜਿ ਵਿਛੋੜੇ ਕਰਤਾ; ਆਪੇ ਮਾਰਿ ਜੀਵਾਇਦਾ ॥੧੫॥
ਜੇਤੀ ਹੈ; ਤੇਤੀ ਤੁਧੁ ਅੰਦਰਿ ॥
ਦੇਖਹਿ ਆਪਿ; ਬੈਸਿ ਬਿਜ ਮੰਦਰਿ ॥
ਨਾਨਕੁ ਸਾਚੁ ਕਹੈ ਬੇਨੰਤੀ; ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥
ਮਾਰੂ ਮਹਲਾ ੧ ॥
ਦਰਸਨੁ ਪਾਵਾ; ਜੇ ਤੁਧੁ ਭਾਵਾ ॥
ਭਾਇ ਭਗਤਿ; ਸਾਚੇ ਗੁਣ ਗਾਵਾ ॥
ਤੁਧੁ ਭਾਣੇ ਤੂ ਭਾਵਹਿ ਕਰਤੇ; ਆਪੇ ਰਸਨ ਰਸਾਇਦਾ ॥੧॥
ਸੋਹਨਿ ਭਗਤ; ਪ੍ਰਭੂ ਦਰਬਾਰੇ ॥
ਮੁਕਤੁ ਭਏ; ਹਰਿ ਦਾਸ ਤੁਮਾਰੇ ॥
ਆਪੁ ਗਵਾਇ. ਤੇਰੈ ਰੰਗਿ ਰਾਤੇ; ਅਨਦਿਨੁ ਨਾਮੁ ਧਿਆਇਦਾ ॥੨॥
ਈਸਰੁ ਬ੍ਰਹਮਾ ਦੇਵੀ ਦੇਵਾ ॥
ਇੰਦ੍ਰ ਤਪੇ ਮੁਨਿ; ਤੇਰੀ ਸੇਵਾ ॥
ਜਤੀ ਸਤੀ ਕੇਤੇ ਬਨਵਾਸੀ; ਅੰਤੁ. ਨ ਕੋਈ ਪਾਇਦਾ ॥੩॥
ਵਿਣੁ ਜਾਣਾਏ; ਕੋਇ. ਨ ਜਾਣੈ ॥
ਜੋ ਕਿਛੁ ਕਰੇ; ਸੁ ਆਪਣ ਭਾਣੈ ॥
ਲਖ ਚਉਰਾਸੀਹ ਜੀਅ ਉਪਾਏ; ਭਾਣੈ ਸਾਹ ਲਵਾਇਦਾ ॥੪॥
ਜੋ ਤਿਸੁ ਭਾਵੈ; ਸੋ ਨਿਹਚਉ ਹੋਵੈ ॥
ਮਨਮੁਖੁ ਆਪੁ ਗਣਾਏ; ਰੋਵੈ ॥
ਨਾਵਹੁ ਭੁਲਾ ਠਉਰ. ਨ ਪਾਏ; ਆਇ ਜਾਇ ਦੁਖੁ ਪਾਇਦਾ ॥੫॥
ਨਿਰਮਲ ਕਾਇਆ ਊਜਲ ਹੰਸਾ ॥
ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥
ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ; ਬਾਹੁੜਿ ਦੂਖੁ. ਨ ਪਾਇਦਾ ॥੬॥
ਬਹੁ ਸਾਦਹੁ; ਦੂਖੁ ਪਰਾਪਤਿ ਹੋਵੈ ॥
ਭੋਗਹੁ ਰੋਗ; ਸੁ ਅੰਤਿ ਵਿਗੋਵੈ ॥
ਹਰਖਹੁ ਸੋਗੁ. ਨ ਮਿਟਈ ਕਬਹੂ; ਵਿਣੁ ਭਾਣੇ ਭਰਮਾਇਦਾ ॥੭॥
ਗਿਆਨ ਵਿਹੂਣੀ; ਭਵੈ ਸਬਾਈ ॥
ਸਾਚਾ ਰਵਿ ਰਹਿਆ; ਲਿਵ ਲਾਈ ॥
ਨਿਰਭਉ ਸਬਦੁ ਗੁਰੂ ਸਚੁ ਜਾਤਾ; ਜੋਤੀ ਜੋਤਿ ਮਿਲਾਇਦਾ ॥੮॥
ਅਟਲੁ ਅਡੋਲੁ ਅਤੋਲੁ ਮੁਰਾਰੇ ॥
ਖਿਨ ਮਹਿ ਢਾਹੇ; ਫੇਰਿ ਉਸਾਰੇ ॥
ਰੂਪੁ ਨ ਰੇਖਿਆ. ਮਿਤਿ ਨਹੀ ਕੀਮਤਿ; ਸਬਦਿ ਭੇਦਿ ਪਤੀਆਇਦਾ ॥੯॥