ਗੁਰਮੁਖਿ ਵਿਚਹੁ; ਹਉਮੈ ਜਾਇ ॥
Sri Guru Granth Sahib
Ang 230
ਗੁਰਮੁਖਿ; ਮੈਲੁ. ਨ ਲਾਗੈ ਆਇ ॥
ਗੁਰਮੁਖਿ; ਨਾਮੁ ਵਸੈ ਮਨਿ ਆਇ ॥੨॥
ਗੁਰਮੁਖਿ; ਕਰਮ ਧਰਮ ਸਚਿ ਹੋਈ ॥
ਗੁਰਮੁਖਿ; ਅਹੰਕਾਰੁ ਜਲਾਏ ਦੋਈ ॥
ਗੁਰਮੁਖਿ ਨਾਮਿ ਰਤੇ; ਸੁਖੁ ਹੋਈ ॥੩॥
ਆਪਣਾ ਮਨੁ ਪਰਬੋਧਹੁ; ਬੂਝਹੁ ਸੋਈ ॥
ਲੋਕ ਸਮਝਾਵਹੁ; ਸੁਣੇ ਨ ਕੋਈ ॥
ਗੁਰਮੁਖਿ ਸਮਝਹੁ; ਸਦਾ ਸੁਖੁ ਹੋਈ ॥੪॥
ਮਨਮੁਖਿ ਡੰਫੁ; ਬਹੁਤੁ ਚਤੁਰਾਈ ॥
ਜੋ ਕਿਛੁ ਕਮਾਵੈ; ਸੁ ਥਾਇ. ਨ ਪਾਈ ॥
ਆਵੈ ਜਾਵੈ; ਠਉਰ ਨ ਕਾਈ ॥੫॥
ਮਨਮੁਖ ਕਰਮ ਕਰੇ; ਬਹੁਤੁ ਅਭਿਮਾਨਾ ॥
ਬਗ ਜਿਉ; ਲਾਇ ਬਹੈ ਨਿਤ ਧਿਆਨਾ ॥
ਜਮਿ ਪਕੜਿਆ; ਤਬ ਹੀ ਪਛੁਤਾਨਾ ॥੬॥
ਬਿਨੁ ਸਤਿਗੁਰ ਸੇਵੇ; ਮੁਕਤਿ ਨ ਹੋਈ ॥
ਗੁਰ ਪਰਸਾਦੀ; ਮਿਲੈ ਹਰਿ ਸੋਈ ॥
ਗੁਰੁ ਦਾਤਾ; ਜੁਗ ਚਾਰੇ ਹੋਈ ॥੭॥
ਗੁਰਮੁਖਿ ਜਾਤਿ ਪਤਿ; ਨਾਮੇ ਵਡਿਆਈ ॥
ਸਾਇਰ ਕੀ ਪੁਤ੍ਰੀ; ਬਿਦਾਰਿ ਗਵਾਈ ॥
ਨਾਨਕ. ਬਿਨੁ ਨਾਵੈ; ਝੂਠੀ ਚਤੁਰਾਈ ॥੮॥੨॥
ਗਉੜੀ ਮਃ ੩ ॥
ਇਸੁ ਜੁਗ ਕਾ ਧਰਮੁ; ਪੜਹੁ ਤੁਮ ਭਾਈ ॥
ਪੂਰੈ ਗੁਰਿ; ਸਭ ਸੋਝੀ ਪਾਈ ॥
ਐਥੈ ਅਗੈ; ਹਰਿ ਨਾਮੁ ਸਖਾਈ ॥੧॥
ਰਾਮ ਪੜਹੁ; ਮਨਿ ਕਰਹੁ ਬੀਚਾਰੁ ॥
ਗੁਰ ਪਰਸਾਦੀ; ਮੈਲੁ ਉਤਾਰੁ ॥੧॥ ਰਹਾਉ ॥
ਵਾਦਿ ਵਿਰੋਧਿ; ਨ ਪਾਇਆ ਜਾਇ ॥
ਮਨੁ ਤਨੁ ਫੀਕਾ; ਦੂਜੈ ਭਾਇ ॥
ਗੁਰ ਕੈ ਸਬਦਿ; ਸਚਿ ਲਿਵ ਲਾਇ ॥੨॥
ਹਉਮੈ ਮੈਲਾ; ਇਹੁ ਸੰਸਾਰਾ ॥
ਨਿਤ ਤੀਰਥਿ ਨਾਵੈ; ਨ ਜਾਇ ਅਹੰਕਾਰਾ ॥
ਬਿਨੁ ਗੁਰ ਭੇਟੇ; ਜਮੁ ਕਰੇ ਖੁਆਰਾ ॥੩॥
ਸੋ ਜਨੁ ਸਾਚਾ; ਜਿ ਹਉਮੈ ਮਾਰੈ ॥
ਗੁਰ ਕੈ ਸਬਦਿ; ਪੰਚ ਸੰਘਾਰੈ ॥
ਆਪਿ ਤਰੈ; ਸਗਲੇ ਕੁਲ ਤਾਰੈ ॥੪॥
ਮਾਇਆ ਮੋਹਿ; ਨਟਿ ਬਾਜੀ ਪਾਈ ॥
ਮਨਮੁਖ ਅੰਧ; ਰਹੇ ਲਪਟਾਈ ॥
ਗੁਰਮੁਖਿ ਅਲਿਪਤ; ਰਹੇ ਲਿਵ ਲਾਈ ॥੫॥
ਬਹੁਤੇ ਭੇਖ ਕਰੈ; ਭੇਖਧਾਰੀ ॥
ਅੰਤਰਿ ਤਿਸਨਾ; ਫਿਰੈ ਅਹੰਕਾਰੀ ॥
ਆਪੁ ਨ ਚੀਨੈ; ਬਾਜੀ ਹਾਰੀ ॥੬॥
ਕਾਪੜ ਪਹਿਰਿ; ਕਰੇ ਚਤੁਰਾਈ ॥
ਮਾਇਆ ਮੋਹਿ. ਅਤਿ ਭਰਮਿ ਭੁਲਾਈ ॥
ਬਿਨੁ ਗੁਰ ਸੇਵੇ; ਬਹੁਤੁ ਦੁਖੁ ਪਾਈ ॥੭॥
ਨਾਮਿ ਰਤੇ; ਸਦਾ ਬੈਰਾਗੀ ॥
ਗ੍ਰਿਹੀ ਅੰਤਰਿ; ਸਾਚਿ ਲਿਵ ਲਾਗੀ ॥
ਨਾਨਕ ਸਤਿਗੁਰੁ ਸੇਵਹਿ; ਸੇ ਵਡਭਾਗੀ ॥੮॥੩॥
ਗਉੜੀ ਮਹਲਾ ੩ ॥
ਬ੍ਰਹਮਾ ਮੂਲੁ; ਵੇਦ ਅਭਿਆਸਾ ॥
ਤਿਸ ਤੇ ਉਪਜੇ; ਦੇਵ ਮੋਹ ਪਿਆਸਾ ॥
ਤ੍ਰੈ ਗੁਣ ਭਰਮੇ; ਨਾਹੀ ਨਿਜ ਘਰਿ ਵਾਸਾ ॥੧॥
ਹਮ. ਹਰਿ ਰਾਖੇ; ਸਤਿਗੁਰੂ ਮਿਲਾਇਆ ॥
ਅਨਦਿਨੁ ਭਗਤਿ; ਹਰਿ ਨਾਮੁ ਦ੍ਰਿੜਾਇਆ ॥੧॥ ਰਹਾਉ ॥
ਤ੍ਰੈ ਗੁਣ ਬਾਣੀ ਬ੍ਰਹਮ; ਜੰਜਾਲਾ ॥
ਪੜਿ ਵਾਦੁ ਵਖਾਣਹਿ; ਸਿਰਿ ਮਾਰੇ ਜਮਕਾਲਾ ॥