ਪ੍ਰਭ ਪਾਏ; ਹਮ. ਅਵਰੁ ਨ ਭਾਰਿਆ ॥੭॥
Sri Guru Granth Sahib
Ang 228
ਸਾਚ ਮਹਲਿ; ਗੁਰਿ. ਅਲਖੁ ਲਖਾਇਆ ॥
ਨਿਹਚਲ ਮਹਲੁ; ਨਹੀ ਛਾਇਆ ਮਾਇਆ ॥
ਸਾਚਿ ਸੰਤੋਖੇ; ਭਰਮੁ ਚੁਕਾਇਆ ॥੮॥
ਜਿਨ ਕੈ ਮਨਿ ਵਸਿਆ ਸਚੁ ਸੋਈ ॥
ਤਿਨ ਕੀ ਸੰਗਤਿ; ਗੁਰਮੁਖਿ ਹੋਈ ॥
ਨਾਨਕ ਸਾਚਿ ਨਾਮਿ; ਮਲੁ ਖੋਈ ॥੯॥੧੫॥
ਗਉੜੀ ਮਹਲਾ ੧ ॥
ਰਾਮਿ ਨਾਮਿ; ਚਿਤੁ ਰਾਪੈ ਜਾ ਕਾ ॥
ਉਪਜੰਪਿ ਦਰਸਨੁ; ਕੀਜੈ ਤਾ ਕਾ ॥੧॥
ਰਾਮ ਨ ਜਪਹੁ; ਅਭਾਗੁ ਤੁਮਾਰਾ ॥
ਜੁਗਿ ਜੁਗਿ ਦਾਤਾ; ਪ੍ਰਭੁ ਰਾਮੁ ਹਮਾਰਾ ॥੧॥ ਰਹਾਉ ॥
ਗੁਰਮਤਿ ਰਾਮੁ ਜਪੈ; ਜਨੁ ਪੂਰਾ ॥
ਤਿਤੁ ਘਟ; ਅਨਹਤ ਬਾਜੇ ਤੂਰਾ ॥੨॥
ਜੋ ਜਨ; ਰਾਮ ਭਗਤਿ ਹਰਿ ਪਿਆਰਿ ॥
ਸੇ ਪ੍ਰਭਿ ਰਾਖੇ; ਕਿਰਪਾ ਧਾਰਿ ॥੩॥
ਜਿਨ ਕੈ ਹਿਰਦੈ; ਹਰਿ ਹਰਿ ਸੋਈ ॥
ਤਿਨ ਕਾ ਦਰਸੁ ਪਰਸਿ; ਸੁਖੁ ਹੋਈ ॥੪॥
ਸਰਬ ਜੀਆ ਮਹਿ; ਏਕੋ ਰਵੈ ॥
ਮਨਮੁਖਿ ਅਹੰਕਾਰੀ; ਫਿਰਿ ਜੂਨੀ ਭਵੈ ॥੫॥
ਸੋ ਬੂਝੈ; ਜੋ ਸਤਿਗੁਰੁ ਪਾਏ ॥
ਹਉਮੈ ਮਾਰੇ; ਗੁਰਸਬਦੇ ਪਾਏ ॥੬॥
ਅਰਧ ਉਰਧ ਕੀ ਸੰਧਿ; ਕਿਉ ਜਾਨੈ ॥
ਗੁਰਮੁਖਿ ਸੰਧਿ ਮਿਲੈ; ਮਨੁ ਮਾਨੈ ॥੭॥
ਹਮ ਪਾਪੀ ਨਿਰਗੁਣ ਕਉ; ਗੁਣੁ ਕਰੀਐ ॥
ਪ੍ਰਭ ਹੋਇ ਦਇਆਲੁ; ਨਾਨਕ ਜਨ ਤਰੀਐ ॥੮॥੧੬॥
ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥
ਗਉੜੀ ਬੈਰਾਗਣਿ ਮਹਲਾ ੧ ॥
ੴ ਸਤਿਗੁਰ ਪ੍ਰਸਾਦਿ ॥
ਜਿਉ ਗਾਈ ਕਉ ਗੋਇਲੀ; ਰਾਖਹਿ ਕਰਿ ਸਾਰਾ ॥
ਅਹਿਨਿਸਿ ਪਾਲਹਿ ਰਾਖਿ ਲੇਹਿ; ਆਤਮ ਸੁਖੁ ਧਾਰਾ ॥੧॥
ਇਤ ਉਤ ਰਾਖਹੁ; ਦੀਨ ਦਇਆਲਾ ॥
ਤਉ ਸਰਣਾਗਤਿ; ਨਦਰਿ ਨਿਹਾਲਾ ॥੧॥ ਰਹਾਉ ॥
ਜਹ ਦੇਖਉ. ਤਹ ਰਵਿ ਰਹੇ; ਰਖੁ ਰਾਖਨਹਾਰਾ ॥
ਤੂੰ ਦਾਤਾ. ਭੁਗਤਾ ਤੂੰਹੈ; ਤੂੰ ਪ੍ਰਾਣ ਅਧਾਰਾ ॥੨॥
ਕਿਰਤੁ ਪਇਆ, ਅਧ ਊਰਧੀ; ਬਿਨੁ ਗਿਆਨ ਬੀਚਾਰਾ ॥
ਬਿਨੁ ਉਪਮਾ ਜਗਦੀਸ ਕੀ; ਬਿਨਸੈ ਨ. ਅੰਧਿਆਰਾ ॥੩॥
ਜਗੁ ਬਿਨਸਤ. ਹਮ ਦੇਖਿਆ; ਲੋਭੇ ਅਹੰਕਾਰਾ ॥
ਗੁਰ ਸੇਵਾ ਪ੍ਰਭੁ ਪਾਇਆ; ਸਚੁ ਮੁਕਤਿ ਦੁਆਰਾ ॥੪॥
ਨਿਜ ਘਰਿ ਮਹਲੁ. ਅਪਾਰ ਕੋ; ਅਪਰੰਪਰੁ ਸੋਈ ॥
ਬਿਨੁ ਸਬਦੈ. ਥਿਰੁ ਕੋ ਨਹੀ; ਬੂਝੈ ਸੁਖੁ ਹੋਈ ॥੫॥
ਕਿਆ ਲੈ ਆਇਆ, ਲੇ ਜਾਇ ਕਿਆ; ਫਾਸਹਿ ਜਮ ਜਾਲਾ ॥
ਡੋਲੁ ਬਧਾ ਕਸਿ ਜੇਵਰੀ; ਆਕਾਸਿ ਪਤਾਲਾ ॥੬॥
ਗੁਰਮਤਿ. ਨਾਮੁ ਨ ਵੀਸਰੈ; ਸਹਜੇ ਪਤਿ ਪਾਈਐ ॥
ਅੰਤਰਿ ਸਬਦੁ ਨਿਧਾਨੁ ਹੈ; ਮਿਲਿ ਆਪੁ ਗਵਾਈਐ ॥੭॥
ਨਦਰਿ ਕਰੇ. ਪ੍ਰਭੁ ਆਪਣੀ; ਗੁਣ ਅੰਕਿ ਸਮਾਵੈ ॥
ਨਾਨਕ ਮੇਲੁ. ਨ ਚੂਕਈ; ਲਾਹਾ ਸਚੁ ਪਾਵੈ ॥੮॥੧॥੧੭॥