ਤਿਨਾ ਪਿਛੈ ਛੁਟੀਐ ਪਿਆਰੇ; ਜੋ ਸਾਚੀ ਸਰਣਾਇ ॥੨॥
Sri Guru Granth Sahib
Ang 641
ਮਿਠਾ ਕਰਿ ਕੈ ਖਾਇਆ ਪਿਆਰੇ; ਤਿਨਿ ਤਨਿ ਕੀਤਾ ਰੋਗੁ ॥
ਕਉੜਾ ਹੋਇ ਪਤਿਸਟਿਆ ਪਿਆਰੇ; ਤਿਸ ਤੇ ਉਪਜਿਆ ਸੋਗੁ ॥
ਭੋਗ ਭੁੰਚਾਇ ਭੁਲਾਇਅਨੁ ਪਿਆਰੇ; ਉਤਰੈ ਨਹੀ. ਵਿਜੋਗੁ ॥
ਜੋ ਗੁਰ ਮੇਲਿ ਉਧਾਰਿਆ ਪਿਆਰੇ; ਤਿਨ ਧੁਰੇ ਪਇਆ ਸੰਜੋਗੁ ॥੩॥
ਮਾਇਆ ਲਾਲਚਿ ਅਟਿਆ ਪਿਆਰੇ; ਚਿਤਿ. ਨ ਆਵਹਿ ਮੂਲਿ ॥
ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ; ਸੇ ਤਨ ਹੋਏ ਧੂੜਿ ॥
ਬਿਲਲਾਟ ਕਰਹਿ ਬਹੁਤੇਰਿਆ ਪਿਆਰੇ; ਉਤਰੈ ਨਾਹੀ. ਸੂਲੁ ॥
ਜੋ ਗੁਰ ਮੇਲਿ ਸਵਾਰਿਆ ਪਿਆਰੇ; ਤਿਨ ਕਾ ਰਹਿਆ ਮੂਲੁ ॥੪॥
ਸਾਕਤ ਸੰਗੁ. ਨ ਕੀਜਈ ਪਿਆਰੇ; ਜੇ ਕਾ ਪਾਰਿ ਵਸਾਇ ॥
ਜਿਸੁ ਮਿਲਿਐ ਹਰਿ ਵਿਸਰੈ ਪਿਆਰੇ; ਸੋੁ ਮੁਹਿ ਕਾਲੈ ਉਠਿ ਜਾਇ ॥
ਮਨਮੁਖਿ ਢੋਈ. ਨਹ ਮਿਲੈ ਪਿਆਰੇ; ਦਰਗਹ ਮਿਲੈ ਸਜਾਇ ॥
ਜੋ ਗੁਰ ਮੇਲਿ ਸਵਾਰਿਆ ਪਿਆਰੇ; ਤਿਨਾ ਪੂਰੀ ਪਾਇ ॥੫॥
ਸੰਜਮ ਸਹਸ ਸਿਆਣਪਾ ਪਿਆਰੇ; ਇਕ. ਨ ਚਲੀ ਨਾਲਿ ॥
ਜੋ ਬੇਮੁਖ ਗੋਬਿੰਦ ਤੇ ਪਿਆਰੇ; ਤਿਨ ਕੁਲਿ ਲਾਗੈ ਗਾਲਿ ॥
ਹੋਦੀ ਵਸਤੁ. ਨ ਜਾਤੀਆ ਪਿਆਰੇ; ਕੂੜੁ. ਨ ਚਲੀ ਨਾਲਿ ॥
ਸਤਿਗੁਰੁ ਜਿਨਾ ਮਿਲਾਇਓਨੁ ਪਿਆਰੇ; ਸਾਚਾ ਨਾਮੁ ਸਮਾਲਿ ॥੬॥
ਸਤੁ ਸੰਤੋਖੁ ਗਿਆਨੁ ਧਿਆਨੁ ਪਿਆਰੇ; ਜਿਸ ਨੋ ਨਦਰਿ ਕਰੇ ॥
ਅਨਦਿਨੁ ਕੀਰਤਨੁ ਗੁਣ ਰਵੈ ਪਿਆਰੇ; ਅੰਮ੍ਰਿਤਿ ਪੂਰ ਭਰੇ ॥
ਦੁਖ ਸਾਗਰੁ ਤਿਨ ਲੰਘਿਆ ਪਿਆਰੇ; ਭਵਜਲੁ ਪਾਰਿ ਪਰੇ ॥
ਜਿਸੁ ਭਾਵੈ ਤਿਸੁ ਮੇਲਿ ਲੈਹਿ ਪਿਆਰੇ; ਸੇਈ ਸਦਾ ਖਰੇ ॥੭॥
ਸੰਮ੍ਰਥ ਪੁਰਖੁ ਦਇਆਲ ਦੇਉ ਪਿਆਰੇ; ਭਗਤਾ ਤਿਸ ਕਾ ਤਾਣੁ ॥
ਤਿਸੁ ਸਰਣਾਈ ਢਹਿ ਪਏ ਪਿਆਰੇ; ਜਿ ਅੰਤਰਜਾਮੀ ਜਾਣੁ ॥
ਹਲਤੁ ਪਲਤੁ ਸਵਾਰਿਆ ਪਿਆਰੇ; ਮਸਤਕਿ ਸਚੁ ਨੀਸਾਣੁ ॥
ਸੋ ਪ੍ਰਭੁ. ਕਦੇ ਨ ਵੀਸਰੈ ਪਿਆਰੇ; ਨਾਨਕ ਸਦ ਕੁਰਬਾਣੁ ॥੮॥੨॥
ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ॥
ੴ ਸਤਿਗੁਰ ਪ੍ਰਸਾਦਿ ॥
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ; ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗੁ. ਨ ਛੁਟਕਿਓ; ਅਧਿਕ ਅਹੰਬੁਧਿ ਬਾਧੇ ॥੧॥
ਪਿਆਰੇ. ਇਨ ਬਿਧਿ ਮਿਲਣੁ. ਨ ਜਾਈ; ਮੈ ਕੀਏ ਕਰਮ ਅਨੇਕਾ ॥
ਹਾਰਿ ਪਰਿਓ ਸੁਆਮੀ ਕੈ ਦੁਆਰੈ; ਦੀਜੈ ਬੁਧਿ ਬਿਬੇਕਾ ॥ ਰਹਾਉ ॥
ਮੋਨਿ ਭਇਓ. ਕਰਪਾਤੀ ਰਹਿਓ; ਨਗਨ ਫਿਰਿਓ ਬਨ ਮਾਹੀ ॥
ਤਟ ਤੀਰਥ ਸਭ ਧਰਤੀ ਭ੍ਰਮਿਓ; ਦੁਬਿਧਾ ਛੁਟਕੈ ਨਾਹੀ ॥੨॥