ਸਲੋਕ ਮਃ ੧ ॥
ਚੋਰਾ ਜਾਰਾ ਰੰਡੀਆ; ਕੁਟਣੀਆ ਦੀਬਾਣੁ ॥
Sri Guru Granth Sahib
ਸਲੋਕ ਮਃ ੧ ॥
ਸਲੋਕ ਮਃ ੧ ॥
ਚੋਰਾ ਜਾਰਾ ਰੰਡੀਆ; ਕੁਟਣੀਆ ਦੀਬਾਣੁ ॥
ਵੇਦੀਨਾ ਕੀ ਦੋਸਤੀ; ਵੇਦੀਨਾ ਕਾ ਖਾਣੁ ॥
ਸਿਫਤੀ ਸਾਰ. ਨ ਜਾਣਨੀ; ਸਦਾ ਵਸੈ ਸੈਤਾਨੁ ॥
ਗਦਹੁ. ਚੰਦਨਿ ਖਉਲੀਐ; ਭੀ ਸਾਹੂ ਸਿਉ ਪਾਣੁ ॥
ਨਾਨਕ. ਕੂੜੈ ਕਤਿਐ; ਕੂੜਾ ਤਣੀਐ ਤਾਣੁ ॥
ਕੂੜਾ ਕਪੜੁ ਕਛੀਐ; ਕੂੜਾ ਪੈਨਣੁ ਮਾਣੁ ॥੧॥
ਮਃ ੧ ॥
ਬਾਂਗਾ ਬੁਰਗੂ ਸਿੰਙੀਆ; ਨਾਲੇ ਮਿਲੀ ਕਲਾਣ ॥
ਇਕਿ ਦਾਤੇ. ਇਕਿ ਮੰਗਤੇ; ਨਾਮੁ ਤੇਰਾ ਪਰਵਾਣੁ ॥
ਨਾਨਕ. ਜਿਨੑੀ ਸੁਣਿ ਕੈ ਮੰਨਿਆ; ਹਉ ਤਿਨਾ ਵਿਟਹੁ ਕੁਰਬਾਣੁ ॥੨॥
ਪਉੜੀ ॥
ਮਾਇਆ ਮੋਹੁ ਸਭੁ ਕੂੜੁ ਹੈ; ਕੂੜੋ ਹੋਇ ਗਇਆ ॥
ਹਉਮੈ ਝਗੜਾ ਪਾਇਓਨੁ; ਝਗੜੈ ਜਗੁ ਮੁਇਆ ॥
ਗੁਰਮੁਖਿ ਝਗੜੁ ਚੁਕਾਇਓਨੁ; ਇਕੋ ਰਵਿ ਰਹਿਆ ॥
ਸਭੁ ਆਤਮ ਰਾਮੁ ਪਛਾਣਿਆ; ਭਉਜਲੁ ਤਰਿ ਗਇਆ ॥
ਜੋਤਿ ਸਮਾਣੀ ਜੋਤਿ ਵਿਚਿ; ਹਰਿ ਨਾਮਿ ਸਮਇਆ ॥੧੪॥
ਸਲੋਕ ਮਃ ੧ ॥
ਸਤਿਗੁਰ. ਭੀਖਿਆ ਦੇਹਿ ਮੈ; ਤੂੰ ਸੰਮ੍ਰਥੁ ਦਾਤਾਰੁ ॥
ਹਉਮੈ ਗਰਬੁ ਨਿਵਾਰੀਐ; ਕਾਮੁ ਕ੍ਰੋਧੁ ਅਹੰਕਾਰੁ ॥
ਲਬੁ ਲੋਭੁ ਪਰਜਾਲੀਐ; ਨਾਮੁ ਮਿਲੈ ਆਧਾਰੁ ॥
ਅਹਿਨਿਸਿ ਨਵਤਨ ਨਿਰਮਲਾ; ਮੈਲਾ ਕਬਹੂੰ. ਨ ਹੋਇ ॥
ਨਾਨਕ. ਇਹ ਬਿਧਿ ਛੁਟੀਐ; ਨਦਰਿ ਤੇਰੀ ਸੁਖੁ ਹੋਇ ॥੧॥
ਮਃ ੧ ॥
ਇਕੋ ਕੰਤੁ ਸਬਾਈਆ; ਜਿਤੀ ਦਰਿ ਖੜੀਆਹ ॥
ਨਾਨਕ. ਕੰਤੈ ਰਤੀਆ; ਪੁਛਹਿ ਬਾਤੜੀਆਹ ॥੨॥
ਮਃ ੧ ॥
ਸਭੇ ਕੰਤੈ ਰਤੀਆ; ਮੈ ਦੋਹਾਗਣਿ ਕਿਤੁ ॥
ਮੈ ਤਨਿ ਅਵਗਣ ਏਤੜੇ; ਖਸਮੁ. ਨ ਫੇਰੇ ਚਿਤੁ ॥੩॥
ਮਃ ੧ ॥
ਹਉ ਬਲਿਹਾਰੀ ਤਿਨ ਕਉ; ਸਿਫਤਿ ਜਿਨਾ ਦੈ ਵਾਤਿ ॥
ਸਭਿ ਰਾਤੀ ਸੋਹਾਗਣੀ; ਇਕ ਮੈ ਦੋਹਾਗਣਿ ਰਾਤਿ ॥੪॥
ਪਉੜੀ ॥
ਦਰਿ ਮੰਗਤੁ ਜਾਚੈ ਦਾਨੁ; ਹਰਿ ਦੀਜੈ ਕ੍ਰਿਪਾ ਕਰਿ ॥
ਗੁਰਮੁਖਿ ਲੇਹੁ ਮਿਲਾਇ; ਜਨੁ ਪਾਵੈ ਨਾਮੁ ਹਰਿ ॥
ਅਨਹਦ ਸਬਦੁ ਵਜਾਇ; ਜੋਤੀ ਜੋਤਿ ਧਰਿ ॥
ਹਿਰਦੈ ਹਰਿ ਗੁਣ ਗਾਇ; ਜੈ ਜੈ ਸਬਦੁ ਹਰਿ ॥
ਜਗ ਮਹਿ ਵਰਤੈ ਆਪਿ; ਹਰਿ ਸੇਤੀ ਪ੍ਰੀਤਿ ਕਰਿ ॥੧੫॥
ਸਲੋਕ ਮਃ ੧ ॥
ਜਿਨੀ. ਨ ਪਾਇਓ ਪ੍ਰੇਮ ਰਸੁ; ਕੰਤ. ਨ ਪਾਇਓ ਸਾਉ ॥
ਸੁੰਞੇ ਘਰ ਕਾ ਪਾਹੁਣਾ; ਜਿਉ ਆਇਆ ਤਿਉ ਜਾਉ ॥੧॥
ਮਃ ੧ ॥
ਸਉ ਓਲਾਮੑੇ ਦਿਨੈ ਕੇ; ਰਾਤੀ ਮਿਲਨੑਿ ਸਹੰਸ ॥
ਸਿਫਤਿ ਸਲਾਹਣੁ ਛਡਿ ਕੈ; ਕਰੰਗੀ ਲਗਾ ਹੰਸੁ ॥
ਫਿਟੁ ਇਵੇਹਾ ਜੀਵਿਆ; ਜਿਤੁ ਖਾਇ ਵਧਾਇਆ ਪੇਟੁ ॥
ਨਾਨਕ ਸਚੇ ਨਾਮ ਵਿਣੁ; ਸਭੋ ਦੁਸਮਨੁ ਹੇਤੁ ॥੨॥
ਪਉੜੀ ॥
ਢਾਢੀ ਗੁਣ ਗਾਵੈ ਨਿਤ; ਜਨਮੁ ਸਵਾਰਿਆ ॥
ਗੁਰਮੁਖਿ ਸੇਵਿ ਸਲਾਹਿ; ਸਚਾ ਉਰ ਧਾਰਿਆ ॥