ਜੇਨ ਕਲਾ. ਮਾਤ ਗਰਭ ਪ੍ਰਤਿਪਾਲੰ; ਨਹ ਛੇਦੰਤ. ਜਠਰ ਰੋਗਣਹ ॥
Sri Guru Granth Sahib
Ang 1359
ਤੇਨ ਕਲਾ. ਅਸਥੰਭੰ ਸਰੋਵਰੰ; ਨਾਨਕ. ਨਹ ਛਿਜੰਤਿ ਤਰੰਗ ਤੋਯਣਹ ॥੫੩॥
ਗੁਸਾਂਈ ਗਰਿਸ੍ਟ ਰੂਪੇਣ; ਸਿਮਰਣੰ ਸਰਬਤ੍ਰ ਜੀਵਣਹ ॥
ਲਬਧੵੰ ਸੰਤ ਸੰਗੇਣ ਨਾਨਕ; ਸ੍ਵਛ ਮਾਰਗ, ਹਰਿ ਭਗਤਣਹ ॥੫੪॥
ਮਸਕੰ. ਭਗਨੰਤ ਸੈਲੰ; ਕਰਦਮੰ, ਤਰੰਤ ਪਪੀਲਕਹ ॥
ਸਾਗਰੰ. ਲੰਘੰਤਿ ਪਿੰਗੰ; ਤਮ ਪਰਗਾਸ ਅੰਧਕਹ ॥
ਸਾਧ ਸੰਗੇਣਿ ਸਿਮਰੰਤਿ ਗੋਬਿੰਦ; ਸਰਣਿ ਨਾਨਕ ਹਰਿ ਹਰਿ ਹਰੇ ॥੫੫॥
ਤਿਲਕ ਹੀਣੰ. ਜਥਾ ਬਿਪ੍ਰਾ; ਅਮਰ ਹੀਣੰ. ਜਥਾ ਰਾਜਨਹ ॥
ਆਵਧ ਹੀਣੰ. ਜਥਾ ਸੂਰਾ; ਨਾਨਕ. ਧਰਮ ਹੀਣੰ, ਤਥਾ ਬੈਸ੍ਨਵਹ ॥੫੬॥
ਨ ਸੰਖੰ. ਨ ਚਕ੍ਰੰ; ਨ ਗਦਾ. ਨ ਸਿਆਮੰ ॥
ਅਸ੍ਚਰਜ ਰੂਪੰ; ਰਹੰਤ ਜਨਮੰ ॥
ਨੇਤ ਨੇਤ ਕਥੰਤਿ ਬੇਦਾ ॥
ਊਚ ਮੂਚ ਅਪਾਰ ਗੋਬਿੰਦਹ ॥
ਬਸੰਤਿ. ਸਾਧ ਰਿਦਯੰ ਅਚੁਤ; ਬੁਝੰਤਿ ਨਾਨਕ. ਬਡਭਾਗੀਅਹ ॥੫੭॥
ਉਦਿਆਨ ਬਸਨੰ ਸੰਸਾਰੰ; ਸਨਬੰਧੀ, ਸ੍ਵਾਨ ਸਿਆਲ ਖਰਹ ॥
ਬਿਖਮ ਸਥਾਨ ਮਨ, ਮੋਹ ਮਦਿਰੰ; ਮਹਾਂ ਅਸਾਧ. ਪੰਚ ਤਸਕਰਹ ॥
ਹੀਤ ਮੋਹ ਭੈ ਭਰਮ ਭ੍ਰਮਣੰ; ਅਹੰ ਫਾਂਸ ਤੀਖੵਣ ਕਠਿਨਹ ॥
ਪਾਵਕ ਤੋਅ ਅਸਾਧ ਘੋਰੰ; ਅਗਮ ਤੀਰ. ਨਹ ਲੰਘਨਹ ॥
ਭਜੁ ਸਾਧਸੰਗਿ ਗੋੁਪਾਲ ਨਾਨਕ; ਹਰਿ ਚਰਣ ਸਰਣ, ਉਧਰਣ ਕ੍ਰਿਪਾ ॥੫੮॥
ਕ੍ਰਿਪਾ ਕਰੰਤ. ਗੋਬਿੰਦ ਗੋਪਾਲਹ; ਸਗਲੵੰ ਰੋਗ ਖੰਡਣਹ ॥
ਸਾਧ ਸੰਗੇਣਿ, ਗੁਣ ਰਮਤ ਨਾਨਕ; ਸਰਣਿ ਪੂਰਨ ਪਰਮੇਸੁਰਹ ॥੫੯॥
ਸਿਆਮਲੰ ਮਧੁਰ ਮਾਨੁਖੵੰ; ਰਿਦਯੰ ਭੂਮਿ ਵੈਰਣਹ ॥
ਨਿਵੰਤਿ, ਹੋਵੰਤਿ ਮਿਥਿਆ; ਚੇਤਨੰ. ਸੰਤ ਸ੍ਵਜਨਹ ॥੬੦॥
ਅਚੇਤ ਮੂੜਾ. ਨ ਜਾਣੰਤ; ਘਟੰਤ ਸਾਸਾ ਨਿਤ ਪ੍ਰਤੇ ॥
ਛਿਜੰਤ. ਮਹਾ ਸੁੰਦਰੀ ਕਾਂਇਆ; ਕਾਲ ਕੰਨਿਆ ਗ੍ਰਾਸਤੇ ॥
ਰਚੰਤਿ ਪੁਰਖਹ ਕੁਟੰਬ ਲੀਲਾ; ਅਨਿਤ ਆਸਾ ਬਿਖਿਆ ਬਿਨੋਦ ॥
ਭ੍ਰਮੰਤਿ. ਭ੍ਰਮੰਤਿ. ਬਹੁ ਜਨਮ ਹਾਰਿਓ; ਸਰਣਿ ਨਾਨਕ. ਕਰੁਣਾ ਮਯਹ ॥੬੧॥
ਹੇ ਜਿਹਬੇ. ਹੇ ਰਸਗੇ; ਮਧੁਰ ਪ੍ਰਿਅ ਤੁਯੰ ॥
ਸਤ ਹਤੰ. ਪਰਮ ਬਾਦੰ; ਅਵਰਤ ਏਥਹ, ਸੁਧ ਅਛਰਣਹ ॥
ਗੋਬਿੰਦ ਦਾਮੋਦਰ ਮਾਧਵੇ ॥੬੨॥
ਗਰਬੰਤਿ ਨਾਰੀ; ਮਦੋਨ ਮਤੰ ॥
ਬਲਵੰਤ; ਬਲਾਤ ਕਾਰਣਹ ॥
ਚਰਨ ਕਮਲ. ਨਹ ਭਜੰਤ; ਤ੍ਰਿਣ ਸਮਾਨਿ ਧ੍ਰਿਗੁ ਜਨਮਨਹ ॥
ਹੇ ਪਪੀਲਕਾ. ਗ੍ਰਸਟੇ; ਗੋਬਿੰਦ ਸਿਮਰਣ ਤੁਯੰ ਧਨੇ ॥
ਨਾਨਕ; ਅਨਿਕ ਬਾਰ ਨਮੋ ਨਮਹ ॥੬੩॥
ਤ੍ਰਿਣੰ. ਤ ਮੇਰੰ; ਸਹਕੰ. ਤ ਹਰੀਅੰ ॥
ਬੂਡੰ. ਤ ਤਰੀਅੰ; ਊਣੰ. ਤ ਭਰੀਅੰ ॥
ਅੰਧਕਾਰ; ਕੋਟਿ ਸੂਰ ਉਜਾਰੰ ॥
ਬਿਨਵੰਤਿ ਨਾਨਕ; ਹਰਿ ਗੁਰ ਦਯਾਰੰ ॥੬੪॥