ਹਉਮੈ ਵਿਚਿ ਜਾਗ੍ਰਣੁ. ਨ ਹੋਵਈ; ਹਰਿ ਭਗਤਿ. ਨ ਪਵਈ ਥਾਇ ॥
Sri Guru Granth Sahib
Ang 1347
ਮਨਮੁਖ ਦਰਿ ਢੋਈ. ਨਾ ਲਹਹਿ; ਭਾਇ ਦੂਜੈ ਕਰਮ ਕਮਾਇ ॥੪॥
ਧ੍ਰਿਗੁ ਖਾਣਾ ਧ੍ਰਿਗੁ ਪੈਨੑਣਾ; ਜਿਨੑਾ ਦੂਜੈ ਭਾਇ ਪਿਆਰੁ ॥
ਬਿਸਟਾ ਕੇ ਕੀੜੇ. ਬਿਸਟਾ ਰਾਤੇ; ਮਰਿ ਜੰਮਹਿ ਹੋਹਿ ਖੁਆਰੁ ॥੫॥
ਜਿਨ ਕਉ ਸਤਿਗੁਰੁ ਭੇਟਿਆ; ਤਿਨਾ ਵਿਟਹੁ ਬਲਿ ਜਾਉ ॥
ਤਿਨ ਕੀ ਸੰਗਤਿ ਮਿਲਿ ਰਹਾਂ; ਸਚੇ ਸਚਿ ਸਮਾਉ ॥੬॥
ਪੂਰੈ ਭਾਗਿ ਗੁਰੁ ਪਾਈਐ; ਉਪਾਇ ਕਿਤੈ. ਨ ਪਾਇਆ ਜਾਇ ॥
ਸਤਿਗੁਰ ਤੇ ਸਹਜੁ ਊਪਜੈ; ਹਉਮੈ ਸਬਦਿ ਜਲਾਇ ॥੭॥
ਹਰਿ ਸਰਣਾਈ. ਭਜੁ ਮਨ ਮੇਰੇ; ਸਭ ਕਿਛੁ ਕਰਣੈ ਜੋਗੁ ॥
ਨਾਨਕ. ਨਾਮੁ, ਨ ਵੀਸਰੈ; ਜੋ ਕਿਛੁ ਕਰੈ ਸੁ ਹੋਗੁ ॥੮॥੨॥੭॥੨॥੯॥
ਬਿਭਾਸ ਪ੍ਰਭਾਤੀ ਮਹਲਾ ੫ ਅਸਟਪਦੀਆ ॥
ੴ ਸਤਿਗੁਰ ਪ੍ਰਸਾਦਿ ॥
ਮਾਤ ਪਿਤਾ ਭਾਈ ਸੁਤੁ ਬਨਿਤਾ ॥
ਚੂਗਹਿ ਚੋਗ; ਅਨੰਦ ਸਿਉ ਜੁਗਤਾ ॥
ਉਰਝਿ ਪਰਿਓ; ਮਨ ਮੀਠ ਮੋੁਹਾਰਾ ॥
ਗੁਨ ਗਾਹਕ; ਮੇਰੇ ਪ੍ਰਾਨ ਅਧਾਰਾ ॥੧॥
ਏਕੁ ਹਮਾਰਾ ਅੰਤਰਜਾਮੀ ॥
ਧਰ ਏਕਾ. ਮੈ ਟਿਕ ਏਕਸੁ ਕੀ; ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ ॥
ਛਲ ਨਾਗਨਿ ਸਿਉ; ਮੇਰੀ ਟੂਟਨਿ ਹੋਈ ॥
ਗੁਰਿ ਕਹਿਆ; ਇਹ ਝੂਠੀ ਧੋਹੀ ॥
ਮੁਖਿ ਮੀਠੀ; ਖਾਈ ਕਉਰਾਇ ॥
ਅੰਮ੍ਰਿਤ ਨਾਮਿ; ਮਨੁ ਰਹਿਆ ਅਘਾਇ ॥੨॥
ਲੋਭ ਮੋਹ ਸਿਉ; ਗਈ ਵਿਖੋਟਿ ॥
ਗੁਰਿ ਕ੍ਰਿਪਾਲਿ; ਮੋਹਿ ਕੀਨੀ ਛੋਟਿ ॥
ਇਹ ਠਗਵਾਰੀ; ਬਹੁਤੁ ਘਰ ਗਾਲੇ ॥
ਹਮ; ਗੁਰਿ ਰਾਖਿ ਲੀਏ ਕਿਰਪਾਲੇ ॥੩॥
ਕਾਮ ਕ੍ਰੋਧ ਸਿਉ; ਠਾਟੁ. ਨ ਬਨਿਆ ॥
ਗੁਰ ਉਪਦੇਸੁ; ਮੋਹਿ ਕਾਨੀ ਸੁਨਿਆ ॥
ਜਹ ਦੇਖਉ; ਤਹ ਮਹਾ ਚੰਡਾਲ ॥
ਰਾਖਿ ਲੀਏ; ਅਪੁਨੈ ਗੁਰਿ ਗੋਪਾਲ ॥੪॥
ਦਸ ਨਾਰੀ; ਮੈ ਕਰੀ ਦੁਹਾਗਨਿ ॥
ਗੁਰਿ ਕਹਿਆ; ਏਹ ਰਸਹਿ ਬਿਖਾਗਨਿ ॥
ਇਨ ਸਨਬੰਧੀ; ਰਸਾਤਲਿ ਜਾਇ ॥
ਹਮ ਗੁਰਿ ਰਾਖੇ; ਹਰਿ ਲਿਵ ਲਾਇ ॥੫॥
ਅਹੰਮੇਵ ਸਿਉ; ਮਸਲਤਿ ਛੋਡੀ ॥
ਗੁਰਿ ਕਹਿਆ; ਇਹੁ ਮੂਰਖੁ ਹੋਡੀ ॥
ਇਹੁ ਨੀਘਰੁ; ਘਰੁ ਕਹੀ. ਨ ਪਾਏ ॥
ਹਮ; ਗੁਰਿ. ਰਾਖਿ ਲੀਏ ਲਿਵ ਲਾਏ ॥੬॥
ਇਨ ਲੋਗਨ ਸਿਉ; ਹਮ ਭਏ ਬੈਰਾਈ ॥
ਏਕ ਗ੍ਰਿਹ ਮਹਿ; ਦੁਇ. ਨ ਖਟਾਂਈ ॥
ਆਏ ਪ੍ਰਭ ਪਹਿ; ਅੰਚਰਿ ਲਾਗਿ ॥
ਕਰਹੁ ਤਪਾਵਸੁ; ਪ੍ਰਭ ਸਰਬਾਗਿ ॥੭॥
ਪ੍ਰਭ ਹਸਿ ਬੋਲੇ; ਕੀਏ ਨਿਆਂਏਂ ॥
ਸਗਲ ਦੂਤ. ਮੇਰੀ ਸੇਵਾ ਲਾਏ ॥
ਤੂੰ ਠਾਕੁਰੁ; ਇਹੁ ਗ੍ਰਿਹੁ ਸਭੁ ਤੇਰਾ ॥
ਕਹੁ ਨਾਨਕ; ਗੁਰਿ ਕੀਆ ਨਿਬੇਰਾ ॥੮॥੧॥