ਬਿਨੁ ਸਤਿਗੁਰ ਕਿਨੈ. ਨ ਪਾਇਓ; ਮਨਿ ਵੇਖਹੁ ਕੋ ਪਤੀਆਇ ॥
Sri Guru Granth Sahib
Ang 1277
ਹਰਿ ਕਿਰਪਾ ਤੇ. ਸਤਿਗੁਰੁ ਪਾਈਐ; ਭੇਟੈ ਸਹਜਿ ਸੁਭਾਇ ॥
ਮਨਮੁਖ ਭਰਮਿ ਭੁਲਾਇਆ; ਬਿਨੁ ਭਾਗਾ ਹਰਿ ਧਨੁ. ਨ ਪਾਇ ॥੫॥
ਤ੍ਰੈ ਗੁਣ ਸਭਾ ਧਾਤੁ ਹੈ; ਪੜਿ ਪੜਿ ਕਰਹਿ ਵੀਚਾਰੁ ॥
ਮੁਕਤਿ ਕਦੇ. ਨ ਹੋਵਈ; ਨਹੁ ਪਾਇਨੑਿ ਮੋਖ ਦੁਆਰੁ ॥
ਬਿਨੁ ਸਤਿਗੁਰ. ਬੰਧਨ, ਨ ਤੁਟਹੀ; ਨਾਮਿ. ਨ ਲਗੈ ਪਿਆਰੁ ॥੬॥
ਪੜਿ ਪੜਿ ਪੰਡਿਤ ਮੋਨੀ ਥਕੇ; ਬੇਦਾਂ ਕਾ ਅਭਿਆਸੁ ॥
ਹਰਿ ਨਾਮੁ ਚਿਤਿ. ਨ ਆਵਈ; ਨਹ ਨਿਜ ਘਰਿ ਹੋਵੈ ਵਾਸੁ ॥
ਜਮਕਾਲੁ ਸਿਰਹੁ. ਨ ਉਤਰੈ; ਅੰਤਰਿ ਕਪਟ ਵਿਣਾਸੁ ॥੭॥
ਹਰਿ ਨਾਵੈ ਨੋ, ਸਭੁ ਕੋ ਪਰਤਾਪਦਾ; ਵਿਣੁ ਭਾਗਾਂ ਪਾਇਆ. ਨ ਜਾਇ ॥
ਨਦਰਿ ਕਰੇ. ਗੁਰੁ ਭੇਟੀਐ; ਹਰਿ ਨਾਮੁ ਵਸੈ ਮਨਿ ਆਇ ॥
ਨਾਨਕ ਨਾਮੇ ਹੀ ਪਤਿ ਊਪਜੈ; ਹਰਿ ਸਿਉ ਰਹਾਂ ਸਮਾਇ ॥੮॥੨॥
ਮਲਾਰ ਮਹਲਾ ੩ ਅਸਟਪਦੀ ਘਰੁ ੨ ॥
ੴ ਸਤਿਗੁਰ ਪ੍ਰਸਾਦਿ ॥
ਹਰਿ ਹਰਿ ਕ੍ਰਿਪਾ ਕਰੇ; ਗੁਰ ਕੀ ਕਾਰੈ ਲਾਏ ॥
ਦੁਖੁ ਪਲੑਰਿ; ਹਰਿ ਨਾਮੁ ਵਸਾਏ ॥
ਸਾਚੀ ਗਤਿ; ਸਾਚੈ ਚਿਤੁ ਲਾਏ ॥
ਗੁਰ ਕੀ ਬਾਣੀ ਸਬਦਿ ਸੁਣਾਏ ॥੧॥
ਮਨ ਮੇਰੇ; ਹਰਿ ਹਰਿ ਸੇਵਿ ਨਿਧਾਨੁ ॥
ਗੁਰ ਕਿਰਪਾ ਤੇ. ਹਰਿ ਧਨੁ ਪਾਈਐ; ਅਨਦਿਨੁ ਲਾਗੈ ਸਹਜਿ ਧਿਆਨੁ ॥੧॥ ਰਹਾਉ ॥
ਬਿਨੁ ਪਿਰ; ਕਾਮਣਿ ਕਰੇ ਸਂੀਗਾਰੁ ॥
ਦੁਹਚਾਰਣੀ ਕਹੀਐ; ਨਿਤ ਹੋਇ ਖੁਆਰੁ ॥
ਮਨਮੁਖ ਕਾ; ਇਹੁ ਬਾਦਿ ਆਚਾਰੁ ॥
ਬਹੁ ਕਰਮ ਦ੍ਰਿੜਾਵਹਿ; ਨਾਮੁ ਵਿਸਾਰਿ ॥੨॥
ਗੁਰਮੁਖਿ ਕਾਮਣਿ; ਬਣਿਆ ਸੀਗਾਰੁ ॥
ਸਬਦੇ. ਪਿਰੁ ਰਾਖਿਆ ਉਰ ਧਾਰਿ ॥
ਏਕੁ ਪਛਾਣੈ; ਹਉਮੈ ਮਾਰਿ ॥
ਸੋਭਾਵੰਤੀ ਕਹੀਐ ਨਾਰਿ ॥੩॥
ਬਿਨੁ ਗੁਰ ਦਾਤੇ; ਕਿਨੈ. ਨ ਪਾਇਆ ॥
ਮਨਮੁਖ ਲੋਭਿ; ਦੂਜੈ ਲੋਭਾਇਆ ॥
ਐਸੇ ਗਿਆਨੀ; ਬੂਝਹੁ ਕੋਇ ॥
ਬਿਨੁ ਗੁਰ ਭੇਟੇ; ਮੁਕਤਿ. ਨ ਹੋਇ ॥੪॥
ਕਹਿ ਕਹਿ ਕਹਣੁ; ਕਹੈ ਸਭੁ ਕੋਇ ॥
ਬਿਨੁ ਮਨ ਮੂਏ; ਭਗਤਿ. ਨ ਹੋਇ ॥
ਗਿਆਨ ਮਤੀ; ਕਮਲ ਪਰਗਾਸੁ ॥
ਤਿਤੁ ਘਟਿ; ਨਾਮੈ ਨਾਮਿ ਨਿਵਾਸੁ ॥੫॥
ਹਉਮੈ; ਭਗਤਿ ਕਰੇ ਸਭੁ ਕੋਇ ॥
ਨਾ ਮਨੁ ਭੀਜੈ; ਨਾ ਸੁਖੁ ਹੋਇ ॥
ਕਹਿ ਕਹਿ ਕਹਣੁ; ਆਪੁ ਜਾਣਾਏ ॥
ਬਿਰਥੀ ਭਗਤਿ; ਸਭੁ ਜਨਮੁ ਗਵਾਏ ॥੬॥
ਸੇ ਭਗਤ; ਸਤਿਗੁਰ ਮਨਿ ਭਾਏ ॥
ਅਨਦਿਨੁ; ਨਾਮਿ ਰਹੇ ਲਿਵ ਲਾਏ ॥
ਸਦ ਹੀ; ਨਾਮੁ ਵੇਖਹਿ ਹਜੂਰਿ ॥