ਨਿਤ ਨਿਤ ਲੇਹੁ; ਨ ਛੀਜੈ ਦੇਹ ॥
Sri Guru Granth Sahib
Ang 1257
ਅੰਤ ਕਾਲਿ; ਜਮੁ ਮਾਰੈ ਠੇਹ ॥੧॥
ਐਸਾ ਦਾਰੂ; ਖਾਹਿ ਗਵਾਰ ॥
ਜਿਤੁ ਖਾਧੈ; ਤੇਰੇ ਜਾਹਿ ਵਿਕਾਰ ॥੧॥ ਰਹਾਉ ॥
ਰਾਜੁ ਮਾਲੁ ਜੋਬਨੁ; ਸਭੁ ਛਾਂਵ ॥
ਰਥਿ ਫਿਰੰਦੈ; ਦੀਸਹਿ ਥਾਵ ॥
ਦੇਹ ਨ ਨਾਉ; ਨ ਹੋਵੈ ਜਾਤਿ ॥
ਓਥੈ ਦਿਹੁ; ਐਥੈ ਸਭ ਰਾਤਿ ॥੨॥
ਸਾਦ ਕਰਿ ਸਮਧਾਂ; ਤ੍ਰਿਸਨਾ ਘਿਉ ਤੇਲੁ ॥
ਕਾਮੁ ਕ੍ਰੋਧੁ; ਅਗਨੀ ਸਿਉ ਮੇਲੁ ॥
ਹੋਮ ਜਗ; ਅਰੁ ਪਾਠ ਪੁਰਾਣ ॥
ਜੋ ਤਿਸੁ ਭਾਵੈ; ਸੋ ਪਰਵਾਣ ॥੩॥
ਤਪੁ ਕਾਗਦੁ; ਤੇਰਾ ਨਾਮੁ ਨੀਸਾਨੁ ॥
ਜਿਨ ਕਉ ਲਿਖਿਆ; ਏਹੁ ਨਿਧਾਨੁ ॥
ਸੇ ਧਨਵੰਤ; ਦਿਸਹਿ ਘਰਿ ਜਾਇ ॥
ਨਾਨਕ; ਜਨਨੀ ਧੰਨੀ ਮਾਇ ॥੪॥੩॥੮॥
ਮਲਾਰ ਮਹਲਾ ੧ ॥
ਬਾਗੇ ਕਾਪੜ; ਬੋਲੈ ਬੈਣ ॥
ਲੰਮਾ ਨਕੁ; ਕਾਲੇ ਤੇਰੇ ਨੈਣ ॥
ਕਬਹੂੰ; ਸਾਹਿਬੁ ਦੇਖਿਆ. ਭੈਣ ॥੧॥
ਊਡਾਂ; ਊਡਿ ਚੜਾਂ ਅਸਮਾਨਿ ॥
ਸਾਹਿਬ ਸੰਮ੍ਰਿਥ; ਤੇਰੈ ਤਾਣਿ ॥
ਜਲਿ ਥਲਿ ਡੂੰਗਰਿ; ਦੇਖਾਂ ਤੀਰ ॥
ਥਾਨ ਥਨੰਤਰਿ; ਸਾਹਿਬੁ ਬੀਰ ॥੨॥
ਜਿਨਿ ਤਨੁ ਸਾਜਿ; ਦੀਏ ਨਾਲਿ ਖੰਭ ॥
ਅਤਿ ਤ੍ਰਿਸਨਾ; ਉਡਣੈ ਕੀ ਡੰਝ ॥
ਨਦਰਿ ਕਰੇ; ਤਾਂ ਬੰਧਾਂ ਧੀਰ ॥
ਜਿਉ ਵੇਖਾਲੇ; ਤਿਉ ਵੇਖਾਂ ਬੀਰ ॥੩॥
ਨ ਇਹੁ ਤਨੁ ਜਾਇਗਾ; ਨ ਜਾਹਿਗੇ ਖੰਭ ॥
ਪਉਣੈ ਪਾਣੀ; ਅਗਨੀ ਕਾ ਸਨਬੰਧ ॥
ਨਾਨਕ. ਕਰਮੁ ਹੋਵੈ; ਜਪੀਐ ਕਰਿ ਗੁਰੁ ਪੀਰੁ ॥
ਸਚਿ ਸਮਾਵੈ; ਏਹੁ ਸਰੀਰੁ ॥੪॥੪॥੯॥
ਮਲਾਰ ਮਹਲਾ ੩ ਚਉਪਦੇ ਘਰੁ ੧ ॥
ੴ ਸਤਿਗੁਰ ਪ੍ਰਸਾਦਿ ॥
ਨਿਰੰਕਾਰੁ ਆਕਾਰੁ ਹੈ ਆਪੇ; ਆਪੇ ਭਰਮਿ ਭੁਲਾਏ ॥
ਕਰਿ ਕਰਿ ਕਰਤਾ ਆਪੇ ਵੇਖੈ; ਜਿਤੁ ਭਾਵੈ ਤਿਤੁ ਲਾਏ ॥
ਸੇਵਕ ਕਉ ਏਹਾ ਵਡਿਆਈ; ਜਾ ਕਉ ਹੁਕਮੁ ਮਨਾਏ ॥੧॥
ਆਪਣਾ ਭਾਣਾ ਆਪੇ ਜਾਣੈ; ਗੁਰ ਕਿਰਪਾ ਤੇ ਲਹੀਐ ॥
ਏਹਾ ਸਕਤਿ. ਸਿਵੈ ਘਰਿ ਆਵੈ; ਜੀਵਦਿਆ ਮਰਿ ਰਹੀਐ ॥੧॥ ਰਹਾਉ ॥
ਵੇਦ ਪੜੈ ਪੜਿ ਵਾਦੁ ਵਖਾਣੈ; ਬ੍ਰਹਮਾ ਬਿਸਨੁ ਮਹੇਸਾ ॥
ਏਹ ਤ੍ਰਿਗੁਣ ਮਾਇਆ. ਜਿਨਿ ਜਗਤੁ ਭੁਲਾਇਆ; ਜਨਮ ਮਰਣ ਕਾ ਸਹਸਾ ॥
ਗੁਰ ਪਰਸਾਦੀ ਏਕੋ ਜਾਣੈ; ਚੂਕੈ ਮਨਹੁ ਅੰਦੇਸਾ ॥੨॥
ਹਮ ਦੀਨ ਮੂਰਖ ਅਵੀਚਾਰੀ; ਤੁਮ ਚਿੰਤਾ ਕਰਹੁ ਹਮਾਰੀ ॥
ਹੋਹੁ ਦਇਆਲ ਕਰਿ ਦਾਸੁ ਦਾਸਾ ਕਾ; ਸੇਵਾ ਕਰੀ ਤੁਮਾਰੀ ॥
ਏਕੁ ਨਿਧਾਨੁ ਦੇਹਿ ਤੂ ਅਪਣਾ; ਅਹਿਨਿਸਿ ਨਾਮੁ ਵਖਾਣੀ ॥੩॥
ਕਹਤ ਨਾਨਕੁ. ਗੁਰ ਪਰਸਾਦੀ ਬੂਝਹੁ; ਕੋਈ ਐਸਾ ਕਰੇ ਵੀਚਾਰਾ ॥
ਜਿਉ ਜਲ ਊਪਰਿ ਫੇਨੁ ਬੁਦਬੁਦਾ; ਤੈਸਾ ਇਹੁ ਸੰਸਾਰਾ ॥