ਨਾਨਕ. ਰੰਗਿ ਰਵੈ ਰੰਗਿ ਰਾਤੀ; ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥
Sri Guru Granth Sahib
Ang 772
ਕਾਮਣਿ ਮਨਿ ਸੋਹਿਲੜਾ; ਸਾਜਨ ਮਿਲੇ ਪਿਆਰੇ ਰਾਮ ॥
ਗੁਰਮਤੀ ਮਨੁ ਨਿਰਮਲੁ ਹੋਆ; ਹਰਿ ਰਾਖਿਆ ਉਰਿ ਧਾਰੇ ਰਾਮ ॥
ਹਰਿ ਰਾਖਿਆ ਉਰਿ ਧਾਰੇ. ਅਪਨਾ ਕਾਰਜੁ ਸਵਾਰੇ; ਗੁਰਮਤੀ ਹਰਿ ਜਾਤਾ ॥
ਪ੍ਰੀਤਮਿ ਮੋਹਿ ਲਇਆ ਮਨੁ ਮੇਰਾ; ਪਾਇਆ ਕਰਮ ਬਿਧਾਤਾ ॥
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ; ਹਰਿ ਵਸਿਆ ਮੰਨਿ ਮੁਰਾਰੇ ॥
ਨਾਨਕ. ਮੇਲਿ ਲਈ ਗੁਰਿ ਅਪੁਨੈ; ਗੁਰ ਕੈ ਸਬਦਿ ਸਵਾਰੇ ॥੪॥੫॥੬॥
ਸੂਹੀ ਮਹਲਾ ੩ ॥
ਸੋਹਿਲੜਾ ਹਰਿ ਰਾਮ ਨਾਮੁ; ਗੁਰਸਬਦੀ ਵੀਚਾਰੇ ਰਾਮ ॥
ਹਰਿ ਮਨੁ ਤਨੋ ਗੁਰਮੁਖਿ ਭੀਜੈ; ਰਾਮ ਨਾਮੁ ਪਿਆਰੇ ਰਾਮ ॥
ਰਾਮ ਨਾਮੁ ਪਿਆਰੇ. ਸਭਿ ਕੁਲ ਉਧਾਰੇ; ਰਾਮ ਨਾਮੁ ਮੁਖਿ ਬਾਣੀ ॥
ਆਵਣ ਜਾਣ ਰਹੇ. ਸੁਖੁ ਪਾਇਆ; ਘਰਿ ਅਨਹਦ ਸੁਰਤਿ ਸਮਾਣੀ ॥
ਹਰਿ ਹਰਿ ਏਕੋ, ਪਾਇਆ ਹਰਿ ਪ੍ਰਭੁ; ਨਾਨਕ. ਕਿਰਪਾ ਧਾਰੇ ॥
ਸੋਹਿਲੜਾ ਹਰਿ ਰਾਮ ਨਾਮੁ; ਗੁਰਸਬਦੀ ਵੀਚਾਰੇ ॥੧॥
ਹਮ ਨੀਵੀ. ਪ੍ਰਭੁ ਅਤਿ ਊਚਾ; ਕਿਉ ਕਰਿ ਮਿਲਿਆ ਜਾਏ ਰਾਮ ॥
ਗੁਰਿ ਮੇਲੀ. ਬਹੁ ਕਿਰਪਾ ਧਾਰੀ; ਹਰਿ ਕੈ ਸਬਦਿ ਸੁਭਾਏ ਰਾਮ ॥
ਮਿਲੁ ਸਬਦਿ ਸੁਭਾਏ. ਆਪੁ ਗਵਾਏ; ਰੰਗ ਸਿਉ ਰਲੀਆ ਮਾਣੇ ॥
ਸੇਜ ਸੁਖਾਲੀ ਜਾ ਪ੍ਰਭੁ ਭਾਇਆ; ਹਰਿ ਹਰਿ ਨਾਮਿ ਸਮਾਣੇ ॥
ਨਾਨਕ. ਸੋਹਾਗਣਿ ਸਾ ਵਡਭਾਗੀ; ਜੇ ਚਲੈ ਸਤਿਗੁਰ ਭਾਏ ॥
ਹਮ ਨੀਵੀ. ਪ੍ਰਭੁ ਅਤਿ ਊਚਾ; ਕਿਉ ਕਰਿ ਮਿਲਿਆ ਜਾਏ ਰਾਮ ॥੨॥
ਘਟਿ ਘਟੇ ਸਭਨਾ ਵਿਚਿ ਏਕੋ; ਏਕੋ ਰਾਮ ਭਤਾਰੋ ਰਾਮ ॥
ਇਕਨਾ ਪ੍ਰਭੁ ਦੂਰਿ ਵਸੈ; ਇਕਨਾ ਮਨਿ ਆਧਾਰੋ ਰਾਮ ॥
ਇਕਨਾ ਮਨ ਆਧਾਰੋ ਸਿਰਜਣਹਾਰੋ; ਵਡਭਾਗੀ ਗੁਰੁ ਪਾਇਆ ॥
ਘਟਿ ਘਟਿ ਹਰਿ ਪ੍ਰਭੁ ਏਕੋ ਸੁਆਮੀ; ਗੁਰਮੁਖਿ ਅਲਖੁ ਲਖਾਇਆ ॥
ਸਹਜੇ ਅਨਦੁ ਹੋਆ ਮਨੁ ਮਾਨਿਆ; ਨਾਨਕ ਬ੍ਰਹਮ ਬੀਚਾਰੋ ॥
ਘਟਿ ਘਟੇ ਸਭਨਾ ਵਿਚਿ ਏਕੋ; ਏਕੋ ਰਾਮ ਭਤਾਰੋ ਰਾਮ ॥੩॥
ਗੁਰੁ ਸੇਵਨਿ ਸਤਿਗੁਰੁ ਦਾਤਾ; ਹਰਿ ਹਰਿ ਨਾਮਿ ਸਮਾਇਆ ਰਾਮ ॥
ਹਰਿ ਧੂੜਿ ਦੇਵਹੁ ਮੈ, ਪੂਰੇ ਗੁਰ ਕੀ; ਹਮ ਪਾਪੀ. ਮੁਕਤੁ ਕਰਾਇਆ ਰਾਮ ॥
ਪਾਪੀ ਮੁਕਤੁ ਕਰਾਏ. ਆਪੁ ਗਵਾਏ; ਨਿਜ ਘਰਿ ਪਾਇਆ ਵਾਸਾ ॥
ਬਿਬੇਕ ਬੁਧੀ ਸੁਖਿ ਰੈਣਿ ਵਿਹਾਣੀ; ਗੁਰਮਤਿ ਨਾਮਿ ਪ੍ਰਗਾਸਾ ॥
ਹਰਿ ਹਰਿ ਅਨਦੁ ਭਇਆ ਦਿਨੁ ਰਾਤੀ; ਨਾਨਕ ਹਰਿ ਮੀਠ ਲਗਾਏ ॥
ਗੁਰੁ ਸੇਵਨਿ ਸਤਿਗੁਰੁ ਦਾਤਾ; ਹਰਿ ਹਰਿ ਨਾਮਿ ਸਮਾਏ ॥੪॥੬॥੭॥੫॥੭॥੧੨॥