ਗਉੜੀ₂ ਮਹਲਾ ੫ ॥
ਮੋਹਨ. ਤੇਰੇ ਊਚੇ ਮੰਦਰ; ਮਹਲ ਅਪਾਰਾ ॥
Sri Guru Granth Sahib
ਗਉੜੀ₂ ਮਹਲਾ ੫ ॥
ਗਉੜੀ₂ ਮਹਲਾ ੫ ॥
ਮੋਹਨ. ਤੇਰੇ ਊਚੇ ਮੰਦਰ; ਮਹਲ ਅਪਾਰਾ ॥
ਮੋਹਨ. ਤੇਰੇ ਸੋਹਨਿ ਦੁਆਰ ਜੀਉ; ਸੰਤ ਧਰਮ ਸਾਲਾ ॥
ਧਰਮ ਸਾਲ ਅਪਾਰ, ਦੈਆਰ ਠਾਕੁਰ; ਸਦਾ ਕੀਰਤਨੁ ਗਾਵਹੇ ॥
ਜਹ ਸਾਧ ਸੰਤ ਇਕਤ੍ਰ ਹੋਵਹਿ; ਤਹਾ ਤੁਝਹਿ ਧਿਆਵਹੇ ॥
ਕਰਿ ਦਇਆ ਮਇਆ ਦਇਆਲ ਸੁਆਮੀ; ਹੋਹੁ ਦੀਨ ਕ੍ਰਿਪਾਰਾ ॥
ਬਿਨਵੰਤਿ ਨਾਨਕ. ਦਰਸ ਪਿਆਸੇ; ਮਿਲਿ ਦਰਸਨ ਸੁਖੁ ਸਾਰਾ ॥੧॥
ਮੋਹਨ. ਤੇਰੇ ਬਚਨ ਅਨੂਪ; ਚਾਲ ਨਿਰਾਲੀ ॥
ਮੋਹਨ. ਤੂੰ ਮਾਨਹਿ ਏਕੁ ਜੀ; ਅਵਰ ਸਭ ਰਾਲੀ ॥
ਮਾਨਹਿ ਤ ਏਕੁ. ਅਲੇਖੁ ਠਾਕੁਰੁ; ਜਿਨਹਿ ਸਭ ਕਲ ਧਾਰੀਆ ॥
ਤੁਧੁ ਬਚਨਿ ਗੁਰ ਕੈ ਵਸਿ ਕੀਆ; ਆਦਿ ਪੁਰਖੁ ਬਨਵਾਰੀਆ ॥
ਤੂੰ ਆਪਿ ਚਲਿਆ. ਆਪਿ ਰਹਿਆ; ਆਪਿ ਸਭ ਕਲ ਧਾਰੀਆ ॥
ਬਿਨਵੰਤਿ ਨਾਨਕ. ਪੈਜ ਰਾਖਹੁ; ਸਭ ਸੇਵਕ ਸਰਨਿ ਤੁਮਾਰੀਆ ॥੨॥
ਮੋਹਨ. ਤੁਧੁ ਸਤਸੰਗਤਿ ਧਿਆਵੈ; ਦਰਸ ਧਿਆਨਾ ॥
ਮੋਹਨ. ਜਮੁ ਨੇੜਿ, ਨ ਆਵੈ; ਤੁਧੁ ਜਪਹਿ ਨਿਦਾਨਾ ॥
ਜਮਕਾਲੁ. ਤਿਨ ਕਉ ਲਗੈ ਨਾਹੀ; ਜੋ ਇਕ ਮਨਿ ਧਿਆਵਹੇ ॥
ਮਨਿ ਬਚਨਿ ਕਰਮਿ. ਜਿ ਤੁਧੁ ਅਰਾਧਹਿ; ਸੇ ਸਭੇ ਫਲ ਪਾਵਹੇ ॥
ਮਲ ਮੂਤ ਮੂੜ. ਜਿ ਮੁਗਧ ਹੋਤੇ; ਸਿ ਦੇਖਿ ਦਰਸੁ ਸੁਗਿਆਨਾ ॥
ਬਿਨਵੰਤਿ ਨਾਨਕ. ਰਾਜੁ ਨਿਹਚਲੁ; ਪੂਰਨ ਪੁਰਖ ਭਗਵਾਨਾ ॥੩॥
ਮੋਹਨ. ਤੂੰ ਸੁਫਲੁ ਫਲਿਆ; ਸਣੁ ਪਰਵਾਰੇ ॥
ਮੋਹਨ. ਪੁਤ੍ਰ ਮੀਤ ਭਾਈ ਕੁਟੰਬ; ਸਭਿ ਤਾਰੇ ॥
ਤਾਰਿਆ ਜਹਾਨੁ. ਲਹਿਆ ਅਭਿਮਾਨੁ; ਜਿਨੀ ਦਰਸਨੁ ਪਾਇਆ ॥
ਜਿਨੀ ਤੁਧਨੋ ਧੰਨੁ ਕਹਿਆ; ਤਿਨ ਜਮੁ ਨੇੜਿ. ਨ ਆਇਆ ॥
ਬੇਅੰਤ ਗੁਣ ਤੇਰੇ. ਕਥੇ ਨ ਜਾਹੀ; ਸਤਿਗੁਰ ਪੁਰਖ ਮੁਰਾਰੇ ॥
ਬਿਨਵੰਤਿ ਨਾਨਕ. ਟੇਕ ਰਾਖੀ; ਜਿਤੁ ਲਗਿ ਤਰਿਆ ਸੰਸਾਰੇ ॥੪॥੨॥
ਗਉੜੀ₃ ਮਹਲਾ ੫ ॥ ਸਲੋਕੁ ॥
ਪਤਿਤ ਅਸੰਖ. ਪੁਨੀਤ ਕਰਿ; ਪੁਨਹ ਪੁਨਹ ਬਲਿਹਾਰ ॥
ਨਾਨਕ. ਰਾਮ ਨਾਮੁ ਜਪਿ, ਪਾਵਕੋ; ਤਿਨ ਕਿਲਬਿਖ ਦਾਹਨਹਾਰ ॥੧॥
ਛੰਤ ॥
ਜਪਿ ਮਨਾ ਤੂੰ. ਰਾਮ ਨਰਾਇਣੁ; ਗੋਵਿੰਦਾ ਹਰਿ ਮਾਧੋ ॥
ਧਿਆਇ ਮਨਾ. ਮੁਰਾਰਿ ਮੁਕੰਦੇ; ਕਟੀਐ ਕਾਲ ਦੁਖ ਫਾਧੋ ॥
ਦੁਖਹਰਣ ਦੀਨ ਸਰਣ ਸ੍ਰੀਧਰ; ਚਰਨ ਕਮਲ ਅਰਾਧੀਐ ॥
ਜਮ ਪੰਥੁ ਬਿਖੜਾ. ਅਗਨਿ ਸਾਗਰੁ; ਨਿਮਖ ਸਿਮਰਤ ਸਾਧੀਐ ॥
ਕਲਿਮਲਹ ਦਹਤਾ. ਸੁਧੁ ਕਰਤਾ; ਦਿਨਸੁ ਰੈਣਿ ਅਰਾਧੋ ॥
ਬਿਨਵੰਤਿ ਨਾਨਕ. ਕਰਹੁ ਕਿਰਪਾ; ਗੋਪਾਲ ਗੋਬਿੰਦ ਮਾਧੋ ॥੧॥
ਸਿਮਰਿ ਮਨਾ. ਦਾਮੋਦਰੁ ਦੁਖਹਰੁ; ਭੈ ਭੰਜਨੁ ਹਰਿ ਰਾਇਆ ॥
ਸ੍ਰੀਰੰਗੋ ਦਇਆਲ ਮਨੋਹਰੁ; ਭਗਤਿ ਵਛਲੁ ਬਿਰਦਾਇਆ ॥