ਸੀਤਾ ਲਖਮਣੁ; ਵਿਛੁੜਿ ਗਇਆ ॥
Sri Guru Granth Sahib
Ang 954
ਰੋਵੈ ਦਹਸਿਰੁ; ਲੰਕ ਗਵਾਇ ॥
ਜਿਨਿ ਸੀਤਾ ਆਦੀ; ਡਉਰੂ ਵਾਇ ॥
ਰੋਵਹਿ ਪਾਂਡਵ; ਭਏ ਮਜੂਰ ॥
ਜਿਨ ਕੈ; ਸੁਆਮੀ ਰਹਤ ਹਦੂਰਿ ॥
ਰੋਵੈ ਜਨਮੇਜਾ; ਖੁਇ ਗਇਆ ॥
ਏਕੀ ਕਾਰਣਿ; ਪਾਪੀ ਭਇਆ ॥
ਰੋਵਹਿ; ਸੇਖ ਮਸਾਇਕ ਪੀਰ ॥
ਅੰਤਿ ਕਾਲਿ; ਮਤੁ ਲਾਗੈ ਭੀੜ ॥
ਰੋਵਹਿ ਰਾਜੇ; ਕੰਨ ਪੜਾਇ ॥
ਘਰਿ ਘਰਿ ਮਾਗਹਿ; ਭੀਖਿਆ ਜਾਇ ॥
ਰੋਵਹਿ ਕਿਰਪਨ; ਸੰਚਹਿ ਧਨੁ ਜਾਇ ॥
ਪੰਡਿਤ ਰੋਵਹਿ; ਗਿਆਨੁ ਗਵਾਇ ॥
ਬਾਲੀ ਰੋਵੈ; ਨਾਹਿ ਭਤਾਰੁ ॥
ਨਾਨਕ; ਦੁਖੀਆ ਸਭੁ ਸੰਸਾਰੁ ॥
ਮੰਨੇ ਨਾਉ; ਸੋਈ ਜਿਣਿ ਜਾਇ ॥
ਅਉਰੀ ਕਰਮ; ਨ ਲੇਖੈ ਲਾਇ ॥੧॥
ਮਃ ੨ ॥
ਜਪੁ ਤਪੁ ਸਭੁ ਕਿਛੁ ਮੰਨਿਐ; ਅਵਰਿ ਕਾਰਾ ਸਭਿ ਬਾਦਿ ॥
ਨਾਨਕ ਮੰਨਿਆ ਮੰਨੀਐ; ਬੁਝੀਐ ਗੁਰ ਪਰਸਾਦਿ ॥੨॥
ਪਉੜੀ ॥
ਕਾਇਆ ਹੰਸ ਧੁਰਿ ਮੇਲੁ; ਕਰਤੈ ਲਿਖਿ ਪਾਇਆ ॥
ਸਭ ਮਹਿ ਗੁਪਤੁ ਵਰਤਦਾ; ਗੁਰਮੁਖਿ ਪ੍ਰਗਟਾਇਆ ॥
ਗੁਣ ਗਾਵੈ ਗੁਣ ਉਚਰੈ; ਗੁਣ ਮਾਹਿ ਸਮਾਇਆ ॥
ਸਚੀ ਬਾਣੀ ਸਚੁ ਹੈ; ਸਚੁ ਮੇਲਿ ਮਿਲਾਇਆ ॥
ਸਭੁ ਕਿਛੁ ਆਪੇ ਆਪਿ ਹੈ; ਆਪੇ ਦੇਇ ਵਡਿਆਈ ॥੧੪॥
ਸਲੋਕ ਮਃ ੨ ॥
ਨਾਨਕ. ਅੰਧਾ ਹੋਇ ਕੈ; ਰਤਨਾ ਪਰਖਣ ਜਾਇ ॥
ਰਤਨਾ ਸਾਰ. ਨ ਜਾਣਈ; ਆਵੈ ਆਪੁ ਲਖਾਇ ॥੧॥
ਮਃ ੨ ॥
ਰਤਨਾ ਕੇਰੀ ਗੁਥਲੀ; ਰਤਨੀ ਖੋਲੀ ਆਇ ॥
ਵਖਰ ਤੈ ਵਣਜਾਰਿਆ; ਦੁਹਾ ਰਹੀ ਸਮਾਇ ॥
ਜਿਨ ਗੁਣੁ ਪਲੈ ਨਾਨਕਾ; ਮਾਣਕ ਵਣਜਹਿ ਸੇਇ ॥
ਰਤਨਾ ਸਾਰ. ਨ ਜਾਣਨੀ; ਅੰਧੇ ਵਤਹਿ ਲੋਇ ॥੨॥
ਪਉੜੀ ॥
ਨਉ ਦਰਵਾਜੇ ਕਾਇਆ ਕੋਟੁ ਹੈ; ਦਸਵੈ ਗੁਪਤੁ ਰਖੀਜੈ ॥
ਬਜਰ ਕਪਾਟ. ਨ ਖੁਲਨੀ; ਗੁਰ ਸਬਦਿ ਖੁਲੀਜੈ ॥
ਅਨਹਦ ਵਾਜੇ ਧੁਨਿ ਵਜਦੇ; ਗੁਰ ਸਬਦਿ ਸੁਣੀਜੈ ॥
ਤਿਤੁ ਘਟ ਅੰਤਰਿ ਚਾਨਣਾ; ਕਰਿ ਭਗਤਿ ਮਿਲੀਜੈ ॥
ਸਭ ਮਹਿ ਏਕੁ ਵਰਤਦਾ; ਜਿਨਿ ਆਪੇ ਰਚਨ ਰਚਾਈ ॥੧੫॥
ਸਲੋਕ ਮਃ ੨ ॥
ਅੰਧੇ ਕੈ ਰਾਹਿ ਦਸਿਐ; ਅੰਧਾ ਹੋਇ ਸੁ ਜਾਇ ॥
ਹੋਇ ਸੁਜਾਖਾ ਨਾਨਕਾ; ਸੋ ਕਿਉ ਉਝੜਿ ਪਾਇ ॥
ਅੰਧੇ ਏਹਿ. ਨ ਆਖੀਅਨਿ; ਜਿਨ ਮੁਖਿ ਲੋਇਣ ਨਾਹਿ ॥
ਅੰਧੇ ਸੇਈ ਨਾਨਕਾ; ਖਸਮਹੁ. ਘੁਥੇ ਜਾਹਿ ॥੧॥
ਮਃ ੨ ॥
ਸਾਹਿਬਿ. ਅੰਧਾ ਜੋ ਕੀਆ; ਕਰੇ ਸੁਜਾਖਾ ਹੋਇ ॥
ਜੇਹਾ ਜਾਣੈ ਤੇਹੋ ਵਰਤੈ; ਜੇ ਸਉ ਆਖੈ ਕੋਇ ॥
ਜਿਥੈ ਸੁ ਵਸਤੁ. ਨ ਜਾਪਈ; ਆਪੇ ਵਰਤਉ ਜਾਣਿ ॥
ਨਾਨਕ. ਗਾਹਕੁ ਕਿਉ ਲਏ; ਸਕੈ ਨ. ਵਸਤੁ ਪਛਾਣਿ ॥੨॥
ਮਃ ੨ ॥
ਸੋ ਕਿਉ ਅੰਧਾ ਆਖੀਐ; ਜਿ ਹੁਕਮਹੁ ਅੰਧਾ ਹੋਇ ॥
ਨਾਨਕ ਹੁਕਮੁ. ਨ ਬੁਝਈ; ਅੰਧਾ ਕਹੀਐ ਸੋਇ ॥੩॥