ਸੋ ਨਾਮੁ ਜਪੈ; ਜੋ ਜਨੁ ਤੁਧੁ ਭਾਵੈ ॥੧॥ ਰਹਾਉ ॥
Sri Guru Granth Sahib
Ang 386
ਤਨੁ ਮਨੁ ਸੀਤਲੁ; ਜਪਿ ਨਾਮੁ ਤੇਰਾ ॥
ਹਰਿ ਹਰਿ ਜਪਤ; ਢਹੈ ਦੁਖ ਡੇਰਾ ॥੨॥
ਹੁਕਮੁ ਬੂਝੈ; ਸੋਈ ਪਰਵਾਨੁ ॥
ਸਾਚੁ ਸਬਦੁ; ਜਾ ਕਾ ਨੀਸਾਨੁ ॥੩॥
ਗੁਰਿ ਪੂਰੈ; ਹਰਿ ਨਾਮੁ ਦ੍ਰਿੜਾਇਆ ॥
ਭਨਤਿ ਨਾਨਕੁ; ਮੇਰੈ ਮਨਿ ਸੁਖੁ ਪਾਇਆ ॥੪॥੮॥੫੯॥
ਆਸਾ ਮਹਲਾ ੫ ॥
ਜਹਾ ਪਠਾਵਹੁ; ਤਹ ਤਹ ਜਾਈਁ ॥
ਜੋ ਤੁਮ ਦੇਹੁ; ਸੋਈ ਸੁਖੁ ਪਾਈਁ ॥੧॥
ਸਦਾ ਚੇਰੇ; ਗੋਵਿੰਦ ਗੋਸਾਈ ॥
ਤੁਮੑਰੀ ਕ੍ਰਿਪਾ ਤੇ; ਤ੍ਰਿਪਤਿ ਅਘਾਈਁ ॥੧॥ ਰਹਾਉ ॥
ਤੁਮਰਾ ਦੀਆ; ਪੈਨੑਉ ਖਾਈਁ ॥
ਤਉ ਪ੍ਰਸਾਦਿ ਪ੍ਰਭ; ਸੁਖੀ ਵਲਾਈਁ ॥੨॥
ਮਨ ਤਨ ਅੰਤਰਿ; ਤੁਝੈ ਧਿਆਈਁ ॥
ਤੁਮੑਰੈ ਲਵੈ; ਨ ਕੋਊ ਲਾਈਁ ॥੩॥
ਕਹੁ ਨਾਨਕ; ਨਿਤ ਇਵੈ ਧਿਆਈਁ ॥
ਗਤਿ ਹੋਵੈ; ਸੰਤਹ ਲਗਿ ਪਾਈਁ ॥੪॥੯॥੬੦॥
ਆਸਾ ਮਹਲਾ ੫ ॥
ਊਠਤ ਬੈਠਤ ਸੋਵਤ ਧਿਆਈਐ ॥
ਮਾਰਗਿ ਚਲਤ; ਹਰੇ ਹਰਿ ਗਾਈਐ ॥੧॥
ਸ੍ਰਵਨ ਸੁਨੀਜੈ; ਅੰਮ੍ਰਿਤ ਕਥਾ ॥
ਜਾਸੁ ਸੁਨੀ ਮਨਿ ਹੋਇ ਅਨੰਦਾ; ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥
ਕਾਰਜਿ ਕਾਮਿ; ਬਾਟ ਘਾਟ ਜਪੀਜੈ ॥
ਗੁਰ ਪ੍ਰਸਾਦਿ; ਹਰਿ ਅੰਮ੍ਰਿਤੁ ਪੀਜੈ ॥੨॥
ਦਿਨਸੁ ਰੈਨਿ; ਹਰਿ ਕੀਰਤਨੁ ਗਾਈਐ ॥
ਸੋ ਜਨੁ; ਜਮ ਕੀ ਵਾਟ. ਨ ਪਾਈਐ ॥੩॥
ਆਠ ਪਹਰ; ਜਿਸੁ ਵਿਸਰਹਿ ਨਾਹੀ ॥
ਗਤਿ ਹੋਵੈ ਨਾਨਕ; ਤਿਸੁ ਲਗਿ ਪਾਈ ॥੪॥੧੦॥੬੧॥
ਆਸਾ ਮਹਲਾ ੫ ॥
ਜਾ ਕੈ ਸਿਮਰਨਿ; ਸੂਖ ਨਿਵਾਸੁ ॥
ਭਈ ਕਲਿਆਣ; ਦੁਖ ਹੋਵਤ ਨਾਸੁ ॥੧॥
ਅਨਦੁ ਕਰਹੁ; ਪ੍ਰਭ ਕੇ ਗੁਨ ਗਾਵਹੁ ॥
ਸਤਿਗੁਰੁ ਅਪਨਾ; ਸਦ ਸਦਾ ਮਨਾਵਹੁ ॥੧॥ ਰਹਾਉ ॥
ਸਤਿਗੁਰ ਕਾ; ਸਚੁ ਸਬਦੁ ਕਮਾਵਹੁ ॥
ਥਿਰੁ ਘਰਿ ਬੈਠੇ; ਪ੍ਰਭੁ ਅਪਨਾ ਪਾਵਹੁ ॥੨॥
ਪਰ ਕਾ ਬੁਰਾ; ਨ ਰਾਖਹੁ ਚੀਤ ॥
ਤੁਮ ਕਉ ਦੁਖੁ ਨਹੀ; ਭਾਈ ਮੀਤ ॥੩॥
ਹਰਿ ਹਰਿ ਤੰਤੁ ਮੰਤੁ; ਗੁਰਿ ਦੀਨੑਾ ॥
ਇਹੁ ਸੁਖੁ ਨਾਨਕ; ਅਨਦਿਨੁ ਚੀਨੑਾ ॥੪॥੧੧॥੬੨॥
ਆਸਾ ਮਹਲਾ ੫ ॥
ਜਿਸੁ ਨੀਚ ਕਉ; ਕੋਈ ਨ ਜਾਨੈ ॥
ਨਾਮੁ ਜਪਤ; ਉਹੁ ਚਹੁ ਕੁੰਟ ਮਾਨੈ ॥੧॥
ਦਰਸਨੁ ਮਾਗਉ; ਦੇਹਿ ਪਿਆਰੇ ॥
ਤੁਮਰੀ ਸੇਵਾ; ਕਉਨ ਕਉਨ. ਨ ਤਾਰੇ ॥੧॥ ਰਹਾਉ ॥
ਜਾ ਕੈ ਨਿਕਟਿ; ਨ ਆਵੈ ਕੋਈ ॥
ਸਗਲ ਸ੍ਰਿਸਟਿ; ਉਆ ਕੇ ਚਰਨ ਮਲਿ ਧੋਈ ॥੨॥
ਜੋ ਪ੍ਰਾਨੀ; ਕਾਹੂ. ਨ ਆਵਤ ਕਾਮ ॥
ਸੰਤ ਪ੍ਰਸਾਦਿ; ਤਾ ਕੋ ਜਪੀਐ ਨਾਮ ॥੩॥
ਸਾਧਸੰਗਿ; ਮਨ ਸੋਵਤ ਜਾਗੇ ॥
ਤਬ ਪ੍ਰਭ ਨਾਨਕ; ਮੀਠੇ ਲਾਗੇ ॥੪॥੧੨॥੬੩॥
ਆਸਾ ਮਹਲਾ ੫ ॥
ਏਕੋ ਏਕੀ; ਨੈਨ ਨਿਹਾਰਉ ॥
ਸਦਾ ਸਦਾ; ਹਰਿ ਨਾਮੁ ਸਮੑਾਰਉ ॥੧॥