ਪਾਵਉ ਧੂਰਿ ਤੇਰੇ ਦਾਸ ਕੀ; ਨਾਨਕ ਕੁਰਬਾਣੀ ॥੪॥੩॥੩੩॥
Sri Guru Granth Sahib
Ang 809
ਬਿਲਾਵਲੁ ਮਹਲਾ ੫ ॥
ਰਾਖਹੁ ਅਪਨੀ ਸਰਣਿ ਪ੍ਰਭ; ਮੋਹਿ ਕਿਰਪਾ ਧਾਰੇ ॥
ਸੇਵਾ ਕਛੂ. ਨ ਜਾਨਊ; ਨੀਚੁ ਮੂਰਖਾਰੇ ॥੧॥
ਮਾਨੁ ਕਰਉ ਤੁਧੁ ਊਪਰੇ; ਮੇਰੇ ਪ੍ਰੀਤਮ ਪਿਆਰੇ ॥
ਹਮ ਅਪਰਾਧੀ ਸਦ ਭੂਲਤੇ; ਤੁਮੑ ਬਖਸਨਹਾਰੇ ॥੧॥ ਰਹਾਉ ॥
ਹਮ ਅਵਗਨ ਕਰਹ ਅਸੰਖ ਨੀਤਿ; ਤੁਮੑ ਨਿਰਗੁਨ ਦਾਤਾਰੇ ॥
ਦਾਸੀ ਸੰਗਤਿ. ਪ੍ਰਭੂ ਤਿਆਗਿ; ਏ ਕਰਮ ਹਮਾਰੇ ॥੨॥
ਤੁਮੑ ਦੇਵਹੁ ਸਭੁ ਕਿਛੁ. ਦਇਆ ਧਾਰਿ; ਹਮ ਅਕਿਰਤਘਨਾਰੇ ॥
ਲਾਗਿ ਪਰੇ ਤੇਰੇ ਦਾਨ ਸਿਉ; ਨਹ ਚਿਤਿ ਖਸਮਾਰੇ ॥੩॥
ਤੁਝ ਤੇ ਬਾਹਰਿ. ਕਿਛੁ ਨਹੀ; ਭਵ ਕਾਟਨਹਾਰੇ ॥
ਕਹੁ ਨਾਨਕ. ਸਰਣਿ ਦਇਆਲ ਗੁਰ; ਲੇਹੁ ਮੁਗਧ ਉਧਾਰੇ ॥੪॥੪॥੩੪॥
ਬਿਲਾਵਲੁ ਮਹਲਾ ੫ ॥
ਦੋਸੁ. ਨ ਕਾਹੂ ਦੀਜੀਐ; ਪ੍ਰਭੁ ਅਪਨਾ ਧਿਆਈਐ ॥
ਜਿਤੁ ਸੇਵਿਐ ਸੁਖੁ ਹੋਇ ਘਨਾ; ਮਨ ਸੋਈ ਗਾਈਐ ॥੧॥
ਕਹੀਐ ਕਾਇ; ਪਿਆਰੇ ਤੁਝੁ ਬਿਨਾ ॥
ਤੁਮੑ ਦਇਆਲ ਸੁਆਮੀ; ਸਭ ਅਵਗਨ ਹਮਾ ॥੧॥ ਰਹਾਉ ॥
ਜਿਉ ਤੁਮੑ ਰਾਖਹੁ ਤਿਉ ਰਹਾ; ਅਵਰੁ. ਨਹੀ ਚਾਰਾ ॥
ਨੀਧਰਿਆ. ਧਰ ਤੇਰੀਆ; ਇਕ ਨਾਮ ਅਧਾਰਾ ॥੨॥
ਜੋ ਤੁਮੑ ਕਰਹੁ ਸੋਈ ਭਲਾ; ਮਨਿ ਲੇਤਾ ਮੁਕਤਾ ॥
ਸਗਲ ਸਮਗ੍ਰੀ ਤੇਰੀਆ; ਸਭ ਤੇਰੀ ਜੁਗਤਾ ॥੩॥
ਚਰਨ ਪਖਾਰਉ ਕਰਿ ਸੇਵਾ; ਜੇ ਠਾਕੁਰ ਭਾਵੈ ॥
ਹੋਹੁ ਕ੍ਰਿਪਾਲ ਦਇਆਲ ਪ੍ਰਭ; ਨਾਨਕੁ ਗੁਣ ਗਾਵੈ ॥੪॥੫॥੩੫॥
ਬਿਲਾਵਲੁ ਮਹਲਾ ੫ ॥
ਮਿਰਤੁ ਹਸੈ. ਸਿਰ ਊਪਰੇ; ਪਸੂਆ. ਨਹੀ ਬੂਝੈ ॥
ਬਾਦ ਸਾਦ ਅਹੰਕਾਰ ਮਹਿ; ਮਰਣਾ ਨਹੀ ਸੂਝੈ ॥੧॥
ਸਤਿਗੁਰੁ ਸੇਵਹੁ ਆਪਨਾ; ਕਾਹੇ ਫਿਰਹੁ ਅਭਾਗੇ ॥
ਦੇਖਿ ਕਸੁੰਭਾ ਰੰਗੁਲਾ; ਕਾਹੇ ਭੂਲਿ ਲਾਗੇ ॥੧॥ ਰਹਾਉ ॥
ਕਰਿ ਕਰਿ ਪਾਪ. ਦਰਬੁ ਕੀਆ; ਵਰਤਣ ਕੈ ਤਾਈ ॥
ਮਾਟੀ ਸਿਉ ਮਾਟੀ ਰਲੀ; ਨਾਗਾ ਉਠਿ ਜਾਈ ॥੨॥
ਜਾ ਕੈ ਕੀਐ ਸ੍ਰਮੁ ਕਰੈ; ਤੇ ਬੈਰ ਬਿਰੋਧੀ ॥
ਅੰਤ ਕਾਲਿ. ਭਜਿ ਜਾਹਿਗੇ; ਕਾਹੇ ਜਲਹੁ ਕਰੋਧੀ ॥੩॥
ਦਾਸ ਰੇਣੁ ਸੋਈ ਹੋਆ; ਜਿਸੁ ਮਸਤਕਿ ਕਰਮਾ ॥
ਕਹੁ ਨਾਨਕ. ਬੰਧਨ ਛੁਟੇ; ਸਤਿਗੁਰ ਕੀ ਸਰਨਾ ॥੪॥੬॥੩੬॥
ਬਿਲਾਵਲੁ ਮਹਲਾ ੫ ॥
ਪਿੰਗੁਲ. ਪਰਬਤ ਪਾਰਿ ਪਰੇ; ਖਲ. ਚਤੁਰ ਬਕੀਤਾ ॥
ਅੰਧੁਲੇ ਤ੍ਰਿਭਵਣ ਸੂਝਿਆ; ਗੁਰ ਭੇਟਿ ਪੁਨੀਤਾ ॥੧॥
ਮਹਿਮਾ ਸਾਧੂ ਸੰਗ ਕੀ; ਸੁਨਹੁ ਮੇਰੇ ਮੀਤਾ ॥
ਮੈਲੁ ਖੋਈ ਕੋਟਿ ਅਘ ਹਰੇ; ਨਿਰਮਲ ਭਏ ਚੀਤਾ ॥੧॥ ਰਹਾਉ ॥
ਐਸੀ ਭਗਤਿ ਗੋਵਿੰਦ ਕੀ; ਕੀਟਿ ਹਸਤੀ ਜੀਤਾ ॥
ਜੋ ਜੋ ਕੀਨੋ ਆਪਨੋ; ਤਿਸੁ ਅਭੈ ਦਾਨੁ ਦੀਤਾ ॥੨॥
ਸਿੰਘੁ ਬਿਲਾਈ ਹੋਇ ਗਇਓ; ਤ੍ਰਿਣੁ ਮੇਰੁ ਦਿਖੀਤਾ ॥