ਗੁਰਮੁਖਿ ਮਨਹੁ ਨ ਵੀਸਰੈ, ਹਰਿ ਜੀਉ; ਕਰਤਾ ਪੁਰਖੁ ਮੁਰਾਰੀ ਰਾਮ ॥
Sri Guru Granth Sahib
Ang 544
ਦੂਖੁ ਰੋਗੁ ਨ ਭਉ ਬਿਆਪੈ; ਜਿਨੑੀ ਹਰਿ ਹਰਿ ਧਿਆਇਆ ॥
ਸੰਤ ਪ੍ਰਸਾਦਿ ਤਰੇ ਭਵਜਲੁ; ਪੂਰਬਿ ਲਿਖਿਆ ਪਾਇਆ ॥
ਵਜੀ ਵਧਾਈ. ਮਨਿ ਸਾਂਤਿ ਆਈ; ਮਿਲਿਆ ਪੁਰਖੁ ਅਪਾਰੀ ॥
ਬਿਨਵੰਤਿ ਨਾਨਕੁ. ਸਿਮਰਿ ਹਰਿ ਹਰਿ; ਇਛ ਪੁੰਨੀ ਹਮਾਰੀ ॥੪॥੩॥
ਬਿਹਾਗੜਾ ਮਹਲਾ ੫ ਘਰੁ ੨ ॥
ੴ ਸਤਿ ਨਾਮੁ ਗੁਰ ਪ੍ਰਸਾਦਿ ॥
ਵਧੁ ਸੁਖੁ ਰੈਨੜੀਏ; ਪ੍ਰਿਅ ਪ੍ਰੇਮੁ ਲਗਾ ॥
ਘਟੁ ਦੁਖ ਨੀਦੜੀਏ; ਪਰਸਉ ਸਦਾ ਪਗਾ ॥
ਪਗ ਧੂਰਿ ਬਾਂਛਉ ਸਦਾ ਜਾਚਉ; ਨਾਮ ਰਸਿ ਬੈਰਾਗਨੀ ॥
ਪ੍ਰਿਅ ਰੰਗਿ ਰਾਤੀ. ਸਹਜ ਮਾਤੀ; ਮਹਾ ਦੁਰਮਤਿ ਤਿਆਗਨੀ ॥
ਗਹਿ ਭੁਜਾ ਲੀਨੑੀ. ਪ੍ਰੇਮ ਭੀਨੀ; ਮਿਲਨੁ ਪ੍ਰੀਤਮ ਸਚ ਮਗਾ ॥
ਬਿਨਵੰਤਿ ਨਾਨਕ. ਧਾਰਿ ਕਿਰਪਾ; ਰਹਉ ਚਰਣਹ ਸੰਗਿ ਲਗਾ ॥੧॥
ਮੇਰੀ ਸਖੀ ਸਹੇਲੜੀਹੋ; ਪ੍ਰਭ ਕੈ ਚਰਣਿ ਲਗਹ ॥
ਮਨਿ ਪ੍ਰਿਅ ਪ੍ਰੇਮੁ ਘਣਾ; ਹਰਿ ਕੀ ਭਗਤਿ ਮੰਗਹ ॥
ਹਰਿ ਭਗਤਿ ਪਾਈਐ. ਪ੍ਰਭੁ ਧਿਆਈਐ; ਜਾਇ ਮਿਲੀਐ ਹਰਿ ਜਨਾ ॥
ਮਾਨੁ ਮੋਹੁ ਬਿਕਾਰੁ ਤਜੀਐ; ਅਰਪਿ ਤਨੁ ਧਨੁ ਇਹੁ ਮਨਾ ॥
ਬਡ ਪੁਰਖ ਪੂਰਨ. ਗੁਣ ਸੰਪੂਰਨ; ਭ੍ਰਮ ਭੀਤਿ. ਹਰਿ ਹਰਿ ਮਿਲਿ ਭਗਹ ॥
ਬਿਨਵੰਤਿ ਨਾਨਕ. ਸੁਣਿ ਮੰਤ੍ਰੁ ਸਖੀਏ; ਹਰਿ ਨਾਮੁ ਨਿਤ ਨਿਤ ਨਿਤ ਜਪਹ ॥੨॥
ਹਰਿ ਨਾਰਿ ਸੁਹਾਗਣੇ; ਸਭਿ ਰੰਗ ਮਾਣੇ ॥
ਰਾਂਡ. ਨ ਬੈਸਈ; ਪ੍ਰਭ ਪੁਰਖ ਚਿਰਾਣੇ ॥
ਨਹ ਦੂਖ ਪਾਵੈ. ਪ੍ਰਭ ਧਿਆਵੈ; ਧੰਨਿ ਤੇ ਬਡਭਾਗੀਆ ॥
ਸੁਖ ਸਹਜਿ ਸੋਵਹਿ. ਕਿਲਬਿਖ ਖੋਵਹਿ; ਨਾਮ ਰਸਿ ਰੰਗਿ ਜਾਗੀਆ ॥
ਮਿਲਿ ਪ੍ਰੇਮ ਰਹਣਾ. ਹਰਿ ਨਾਮੁ ਗਹਣਾ; ਪ੍ਰਿਅ ਬਚਨ ਮੀਠੇ ਭਾਣੇ ॥
ਬਿਨਵੰਤਿ ਨਾਨਕ. ਮਨ ਇਛ ਪਾਈ; ਹਰਿ ਮਿਲੇ ਪੁਰਖ ਚਿਰਾਣੇ ॥੩॥
ਤਿਤੁ ਗ੍ਰਿਹਿ ਸੋਹਿਲੜੇ; ਕੋਡ ਅਨੰਦਾ ॥
ਮਨਿ ਤਨਿ ਰਵਿ ਰਹਿਆ; ਪ੍ਰਭ ਪਰਮਾਨੰਦਾ ॥
ਹਰਿ ਕੰਤ ਅਨੰਤ ਦਇਆਲ ਸ੍ਰੀਧਰ; ਗੋਬਿੰਦ. ਪਤਿਤ, ਉਧਾਰਣੋ ॥
ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ; ਭੈ ਸਿੰਧੁ ਸਾਗਰ ਤਾਰਣੋ ॥
ਜੋ ਸਰਣਿ ਆਵੈ. ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ॥
ਬਿਨਵੰਤਿ ਨਾਨਕ. ਹਰਿ ਕੰਤੁ ਮਿਲਿਆ; ਸਦਾ ਕੇਲ ਕਰੰਦਾ ॥੪॥੧॥੪॥
ਬਿਹਾਗੜਾ ਮਹਲਾ ੫ ॥
ਹਰਿ ਚਰਣ ਸਰੋਵਰ; ਤਹ ਕਰਹੁ ਨਿਵਾਸੁ ਮਨਾ ॥