ਨਾਮ ਸੰਜੋਗੀ; ਗੋਇਲਿ ਥਾਟੁ ॥
Sri Guru Granth Sahib
Ang 153
ਕਾਮ ਕ੍ਰੋਧ; ਫੂਟੈ ਬਿਖੁ ਮਾਟੁ ॥
ਬਿਨੁ ਵਖਰ; ਸੂਨੋ ਘਰੁ ਹਾਟੁ ॥
ਗੁਰ ਮਿਲਿ; ਖੋਲੇ ਬਜਰ ਕਪਾਟ ॥੪॥
ਸਾਧੁ ਮਿਲੈ; ਪੂਰਬ ਸੰਜੋਗ ॥
ਸਚਿ ਰਹਸੇ; ਪੂਰੇ ਹਰਿ ਲੋਗ ॥
ਮਨੁ ਤਨੁ ਦੇ; ਲੈ ਸਹਜਿ ਸੁਭਾਇ ॥
ਨਾਨਕ; ਤਿਨ ਕੈ ਲਾਗਉ ਪਾਇ ॥੫॥੬॥
ਗਉੜੀ ਮਹਲਾ ੧ ॥
ਕਾਮੁ ਕ੍ਰੋਧੁ; ਮਾਇਆ ਮਹਿ ਚੀਤੁ ॥
ਝੂਠ ਵਿਕਾਰਿ; ਜਾਗੈ ਹਿਤ ਚੀਤੁ ॥
ਪੂੰਜੀ; ਪਾਪ ਲੋਭ ਕੀ ਕੀਤੁ ॥
ਤਰੁ ਤਾਰੀ; ਮਨਿ ਨਾਮੁ ਸੁਚੀਤੁ ॥੧॥
ਵਾਹੁ ਵਾਹੁ ਸਾਚੇ; ਮੈ ਤੇਰੀ ਟੇਕ ॥
ਹਉ ਪਾਪੀ; ਤੂੰ ਨਿਰਮਲੁ ਏਕ ॥੧॥ ਰਹਾਉ ॥
ਅਗਨਿ ਪਾਣੀ; ਬੋਲੈ ਭੜਵਾਉ ॥
ਜਿਹਵਾ ਇੰਦ੍ਰੀ; ਏਕੁ ਸੁਆਉ ॥
ਦਿਸਟਿ ਵਿਕਾਰੀ; ਨਾਹੀ ਭਉ ਭਾਉ ॥
ਆਪੁ ਮਾਰੇ; ਤਾ ਪਾਏ ਨਾਉ ॥੨॥
ਸਬਦਿ ਮਰੈ; ਫਿਰਿ. ਮਰਣੁ ਨ ਹੋਇ ॥
ਬਿਨੁ ਮੂਏ; ਕਿਉ ਪੂਰਾ ਹੋਇ ॥
ਪਰਪੰਚਿ ਵਿਆਪਿ ਰਹਿਆ; ਮਨੁ ਦੋਇ ॥
ਥਿਰੁ ਨਾਰਾਇਣੁ; ਕਰੇ ਸੁ ਹੋਇ ॥੩॥
ਬੋਹਿਥਿ ਚੜਉ; ਜਾ ਆਵੈ ਵਾਰੁ ॥
ਠਾਕੇ ਬੋਹਿਥ; ਦਰਗਹ ਮਾਰ ॥
ਸਚੁ ਸਾਲਾਹੀ; ਧੰਨੁ ਗੁਰਦੁਆਰੁ ॥
ਨਾਨਕ ਦਰਿ ਘਰਿ ਏਕੰਕਾਰੁ ॥੪॥੭॥
ਗਉੜੀ ਮਹਲਾ ੧ ॥
ਉਲਟਿਓ ਕਮਲੁ; ਬ੍ਰਹਮੁ ਬੀਚਾਰਿ ॥
ਅੰਮ੍ਰਿਤ ਧਾਰ; ਗਗਨਿ ਦਸ ਦੁਆਰਿ ॥
ਤ੍ਰਿਭਵਣੁ ਬੇਧਿਆ; ਆਪਿ ਮੁਰਾਰਿ ॥੧॥
ਰੇ ਮਨ ਮੇਰੇ; ਭਰਮੁ ਨ ਕੀਜੈ ॥
ਮਨਿ ਮਾਨਿਐ; ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥
ਜਨਮੁ ਜੀਤਿ; ਮਰਣਿ ਮਨੁ ਮਾਨਿਆ ॥
ਆਪਿ ਮੂਆ; ਮਨੁ ਮਨ ਤੇ ਜਾਨਿਆ ॥
ਨਜਰਿ ਭਈ; ਘਰੁ ਘਰ ਤੇ ਜਾਨਿਆ ॥੨॥
ਜਤੁ ਸਤੁ ਤੀਰਥੁ; ਮਜਨੁ ਨਾਮਿ ॥
ਅਧਿਕ ਬਿਥਾਰੁ ਕਰਉ; ਕਿਸੁ ਕਾਮਿ ॥
ਨਰ ਨਾਰਾਇਣ ਅੰਤਰਜਾਮਿ ॥੩॥
ਆਨ ਮਨਉ; ਤਉ ਪਰ ਘਰ ਜਾਉ ॥
ਕਿਸੁ ਜਾਚਉ; ਨਾਹੀ ਕੋ ਥਾਉ ॥
ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥
ਗਉੜੀ ਮਹਲਾ ੧ ॥
ਸਤਿਗੁਰੁ ਮਿਲੈ; ਸੁ ਮਰਣੁ ਦਿਖਾਏ ॥
ਮਰਣ ਰਹਣ; ਰਸੁ ਅੰਤਰਿ ਭਾਏ ॥
ਗਰਬੁ ਨਿਵਾਰਿ; ਗਗਨ ਪੁਰੁ ਪਾਏ ॥੧॥
ਮਰਣੁ ਲਿਖਾਇ ਆਏ; ਨਹੀ ਰਹਣਾ ॥
ਹਰਿ ਜਪਿ ਜਾਪਿ; ਰਹਣੁ ਹਰਿ ਸਰਣਾ ॥੧॥ ਰਹਾਉ ॥
ਸਤਿਗੁਰੁ ਮਿਲੈ; ਤ ਦੁਬਿਧਾ ਭਾਗੈ ॥
ਕਮਲੁ ਬਿਗਾਸਿ; ਮਨੁ. ਹਰਿ ਪ੍ਰਭ ਲਾਗੈ ॥
ਜੀਵਤੁ ਮਰੈ; ਮਹਾ ਰਸੁ ਆਗੈ ॥੨॥
ਸਤਿਗੁਰਿ ਮਿਲਿਐ; ਸਚ ਸੰਜਮਿ ਸੂਚਾ ॥
ਗੁਰ ਕੀ ਪਉੜੀ; ਊਚੋ ਊਚਾ ॥
ਕਰਮਿ ਮਿਲੈ; ਜਮ ਕਾ ਭਉ ਮੂਚਾ ॥੩॥
ਗੁਰਿ ਮਿਲਿਐ; ਮਿਲਿ ਅੰਕਿ ਸਮਾਇਆ ॥
ਕਰਿ ਕਿਰਪਾ; ਘਰੁ ਮਹਲੁ ਦਿਖਾਇਆ ॥
ਨਾਨਕ; ਹਉਮੈ ਮਾਰਿ ਮਿਲਾਇਆ ॥੪॥੯॥