ਸੁਖੁ ਮਾਨੈ; ਭੇਟੈ ਗੁਰ ਪੀਰੁ ॥
Sri Guru Granth Sahib
Ang 413
ਏਕੋ ਸਾਹਿਬੁ; ਏਕੁ ਵਜੀਰੁ ॥੫॥
ਜਗੁ ਬੰਦੀ; ਮੁਕਤੇ. ਹਉ ਮਾਰੀ ॥
ਜਗਿ ਗਿਆਨੀ; ਵਿਰਲਾ ਆਚਾਰੀ ॥
ਜਗਿ ਪੰਡਿਤੁ; ਵਿਰਲਾ ਵੀਚਾਰੀ ॥
ਬਿਨੁ ਸਤਿਗੁਰੁ ਭੇਟੇ; ਸਭ ਫਿਰੈ ਅਹੰਕਾਰੀ ॥੬॥
ਜਗੁ ਦੁਖੀਆ; ਸੁਖੀਆ ਜਨੁ ਕੋਇ ॥
ਜਗੁ ਰੋਗੀ ਭੋਗੀ; ਗੁਣ ਰੋਇ ॥
ਜਗੁ ਉਪਜੈ ਬਿਨਸੈ; ਪਤਿ ਖੋਇ ॥
ਗੁਰਮੁਖਿ ਹੋਵੈ; ਬੂਝੈ ਸੋਇ ॥੭॥
ਮਹਘੋ ਮੋਲਿ; ਭਾਰਿ ਅਫਾਰੁ ॥
ਅਟਲ ਅਛਲੁ; ਗੁਰਮਤੀ ਧਾਰੁ ॥
ਭਾਇ ਮਿਲੈ; ਭਾਵੈ ਭਇਕਾਰੁ ॥
ਨਾਨਕੁ ਨੀਚੁ; ਕਹੈ ਬੀਚਾਰੁ ॥੮॥੩॥
ਆਸਾ ਮਹਲਾ ੧ ॥
ਏਕੁ ਮਰੈ; ਪੰਚੇ ਮਿਲਿ ਰੋਵਹਿ ॥
ਹਉਮੈ ਜਾਇ; ਸਬਦਿ ਮਲੁ ਧੋਵਹਿ ॥
ਸਮਝਿ ਸੂਝਿ; ਸਹਜ ਘਰਿ ਹੋਵਹਿ ॥
ਬਿਨੁ ਬੂਝੇ; ਸਗਲੀ ਪਤਿ ਖੋਵਹਿ ॥੧॥
ਕਉਣੁ ਮਰੈ; ਕਉਣੁ ਰੋਵੈ ਓਹੀ ॥
ਕਰਣ ਕਾਰਣ; ਸਭਸੈ ਸਿਰਿ ਤੋਹੀ ॥੧॥ ਰਹਾਉ ॥
ਮੂਏ ਕਉ ਰੋਵੈ; ਦੁਖੁ ਕੋਇ ॥
ਸੋ ਰੋਵੈ; ਜਿਸੁ ਬੇਦਨ ਹੋਇ ॥
ਜਿਸੁ ਬੀਤੀ; ਜਾਣੈ ਪ੍ਰਭ ਸੋਇ ॥
ਆਪੇ ਕਰਤਾ ਕਰੇ; ਸੁ ਹੋਇ ॥੨॥
ਜੀਵਤ ਮਰਣਾ; ਤਾਰੇ ਤਰਣਾ ॥
ਜੈ ਜਗਦੀਸ; ਪਰਮ ਗਤਿ ਸਰਣਾ ॥
ਹਉ ਬਲਿਹਾਰੀ; ਸਤਿਗੁਰ ਚਰਣਾ ॥
ਗੁਰੁ ਬੋਹਿਥੁ; ਸਬਦਿ ਭੈ ਤਰਣਾ ॥੩॥
ਨਿਰਭਉ ਆਪਿ; ਨਿਰੰਤਰਿ ਜੋਤਿ ॥
ਬਿਨੁ ਨਾਵੈ; ਸੂਤਕੁ ਜਗਿ ਛੋਤਿ ॥
ਦੁਰਮਤਿ ਬਿਨਸੈ; ਕਿਆ ਕਹਿ ਰੋਤਿ ॥
ਜਨਮਿ ਮੂਏ; ਬਿਨੁ ਭਗਤਿ ਸਰੋਤਿ ॥੪॥
ਮੂਏ ਕਉ; ਸਚੁ ਰੋਵਹਿ ਮੀਤ ॥
ਤ੍ਰੈ ਗੁਣ ਰੋਵਹਿ; ਨੀਤਾ ਨੀਤ ॥
ਦੁਖੁ ਸੁਖੁ ਪਰਹਰਿ; ਸਹਜਿ ਸੁਚੀਤ ॥
ਤਨੁ ਮਨੁ ਸਉਪਉ; ਕ੍ਰਿਸਨ ਪਰੀਤਿ ॥੫॥
ਭੀਤਰਿ ਏਕੁ ਅਨੇਕ ਅਸੰਖ ॥
ਕਰਮ ਧਰਮ; ਬਹੁ ਸੰਖ ਅਸੰਖ ॥
ਬਿਨੁ ਭੈ ਭਗਤੀ; ਜਨਮੁ ਬਿਰੰਥ ॥
ਹਰਿ ਗੁਣ ਗਾਵਹਿ; ਮਿਲਿ ਪਰਮਾਰੰਥ ॥੬॥
ਆਪਿ ਮਰੈ; ਮਾਰੇ ਭੀ ਆਪਿ ॥
ਆਪਿ ਉਪਾਏ; ਥਾਪਿ ਉਥਾਪਿ ॥
ਸ੍ਰਿਸਟਿ ਉਪਾਈ; ਜੋਤੀ ਤੂ ਜਾਤਿ ॥
ਸਬਦੁ ਵੀਚਾਰਿ; ਮਿਲਣੁ ਨਹੀ ਭ੍ਰਾਤਿ ॥੭॥
ਸੂਤਕੁ ਅਗਨਿ ਭਖੈ; ਜਗੁ ਖਾਇ ॥
ਸੂਤਕੁ ਜਲਿ ਥਲਿ ਸਭ ਹੀ ਥਾਇ ॥
ਨਾਨਕ. ਸੂਤਕਿ; ਜਨਮਿ ਮਰੀਜੈ ॥
ਗੁਰ ਪਰਸਾਦੀ; ਹਰਿ ਰਸੁ ਪੀਜੈ ॥੮॥੪॥
ਰਾਗੁ ਆਸਾ ਮਹਲਾ ੧ ॥
ਆਪੁ ਵੀਚਾਰੈ; ਸੁ ਪਰਖੇ ਹੀਰਾ ॥
ਏਕ ਦ੍ਰਿਸਟਿ; ਤਾਰੇ ਗੁਰ ਪੂਰਾ ॥
ਗੁਰੁ ਮਾਨੈ; ਮਨ ਤੇ. ਮਨੁ ਧੀਰਾ ॥੧॥
ਐਸਾ ਸਾਹੁ; ਸਰਾਫੀ ਕਰੈ ॥
ਸਾਚੀ ਨਦਰਿ; ਏਕ ਲਿਵ ਤਰੈ ॥੧॥ ਰਹਾਉ ॥
ਪੂੰਜੀ; ਨਾਮੁ ਨਿਰੰਜਨ ਸਾਰੁ ॥
ਨਿਰਮਲੁ ਸਾਚਿ ਰਤਾ; ਪੈਕਾਰੁ ॥
ਸਿਫਤਿ ਸਹਜ; ਘਰਿ ਗੁਰੁ ਕਰਤਾਰੁ ॥੨॥
ਆਸਾ ਮਨਸਾ; ਸਬਦਿ ਜਲਾਏ ॥
ਰਾਮ ਨਰਾਇਣੁ; ਕਹੈ ਕਹਾਏ ॥
ਗੁਰ ਤੇ; ਵਾਟ ਮਹਲੁ ਘਰੁ ਪਾਏ ॥੩॥