ਸੁਖ ਸਾਗਰੁ ਗੁਰੁ ਪਾਇਆ ॥
Sri Guru Granth Sahib
Ang 626
ਤਾ ਸਹਸਾ ਸਗਲ ਮਿਟਾਇਆ ॥੧॥
ਹਰਿ ਕੇ ਨਾਮ ਕੀ ਵਡਿਆਈ ॥
ਆਠ ਪਹਰ ਗੁਣ ਗਾਈ ॥
ਗੁਰ ਪੂਰੇ ਤੇ ਪਾਈ ॥ ਰਹਾਉ ॥
ਪ੍ਰਭ ਕੀ ਅਕਥ ਕਹਾਣੀ ॥
ਜਨ ਬੋਲਹਿ ਅੰਮ੍ਰਿਤ ਬਾਣੀ ॥
ਨਾਨਕ ਦਾਸ ਵਖਾਣੀ ॥
ਗੁਰ ਪੂਰੇ ਤੇ ਜਾਣੀ ॥੨॥੨॥੬੬॥
ਸੋਰਠਿ ਮਹਲਾ ੫ ॥
ਆਗੈ ਸੁਖੁ. ਗੁਰਿ ਦੀਆ ॥
ਪਾਛੈ ਕੁਸਲ ਖੇਮ. ਗੁਰਿ ਕੀਆ ॥
ਸਰਬ ਨਿਧਾਨ ਸੁਖ ਪਾਇਆ ॥
ਗੁਰੁ ਅਪੁਨਾ. ਰਿਦੈ ਧਿਆਇਆ ॥੧॥
ਅਪਨੇ ਸਤਿਗੁਰ ਕੀ ਵਡਿਆਈ ॥
ਮਨ ਇਛੇ ਫਲ ਪਾਈ ॥
ਸੰਤਹੁ; ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥
ਜੀਅ ਜੰਤ ਸਭਿ ਭਏ ਦਇਆਲਾ; ਪ੍ਰਭਿ ਅਪਨੇ ਕਰਿ ਦੀਨੇ ॥
ਸਹਜ ਸੁਭਾਇ ਮਿਲੇ ਗੋਪਾਲਾ; ਨਾਨਕ ਸਾਚਿ ਪਤੀਨੇ ॥੨॥੩॥੬੭॥
ਸੋਰਠਿ ਮਹਲਾ ੫ ॥
ਗੁਰ ਕਾ ਸਬਦੁ ਰਖਵਾਰੇ ॥
ਚਉਕੀ; ਚਉਗਿਰਦ ਹਮਾਰੇ ॥
ਰਾਮ ਨਾਮਿ ਮਨੁ ਲਾਗਾ ॥
ਜਮੁ ਲਜਾਇ ਕਰਿ; ਭਾਗਾ ॥੧॥
ਪ੍ਰਭ ਜੀ; ਤੂ ਮੇਰੋ ਸੁਖਦਾਤਾ ॥
ਬੰਧਨ ਕਾਟਿ. ਕਰੇ ਮਨੁ ਨਿਰਮਲੁ; ਪੂਰਨ ਪੁਰਖੁ ਬਿਧਾਤਾ ॥ ਰਹਾਉ ॥
ਨਾਨਕ ਪ੍ਰਭੁ ਅਬਿਨਾਸੀ ॥
ਤਾ ਕੀ ਸੇਵ; ਨ ਬਿਰਥੀ ਜਾਸੀ ॥
ਅਨਦ ਕਰਹਿ; ਤੇਰੇ ਦਾਸਾ ॥
ਜਪਿ; ਪੂਰਨ ਹੋਈ ਆਸਾ ॥੨॥੪॥੬੮॥
ਸੋਰਠਿ ਮਹਲਾ ੫ ॥
ਗੁਰ ਅਪੁਨੇ ਬਲਿਹਾਰੀ ॥
ਜਿਨਿ. ਪੂਰਨ ਪੈਜ ਸਵਾਰੀ ॥
ਮਨ ਚਿੰਦਿਆ ਫਲੁ ਪਾਇਆ ॥
ਪ੍ਰਭੁ ਅਪੁਨਾ ਸਦਾ ਧਿਆਇਆ ॥੧॥
ਸੰਤਹੁ. ਤਿਸੁ ਬਿਨੁ; ਅਵਰੁ ਨ ਕੋਈ ॥
ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥
ਪ੍ਰਭਿ ਅਪਨੈ ਵਰ ਦੀਨੇ ॥
ਸਗਲ ਜੀਅ ਵਸਿ ਕੀਨੇ ॥
ਜਨ ਨਾਨਕ. ਨਾਮੁ ਧਿਆਇਆ ॥
ਤਾ. ਸਗਲੇ ਦੂਖ ਮਿਟਾਇਆ ॥੨॥੫॥੬੯॥
ਸੋਰਠਿ ਮਹਲਾ ੫ ॥
ਤਾਪੁ ਗਵਾਇਆ; ਗੁਰਿ ਪੂਰੇ ॥
ਵਾਜੇ ਅਨਹਦ ਤੂਰੇ ॥
ਸਰਬ ਕਲਿਆਣ ਪ੍ਰਭਿ ਕੀਨੇ ॥
ਕਰਿ ਕਿਰਪਾ ਆਪਿ ਦੀਨੇ ॥੧॥
ਬੇਦਨ; ਸਤਿਗੁਰਿ ਆਪਿ ਗਵਾਈ ॥
ਸਿਖ ਸੰਤ ਸਭਿ ਸਰਸੇ ਹੋਏ; ਹਰਿ ਹਰਿ ਨਾਮੁ ਧਿਆਈ ॥ ਰਹਾਉ ॥
ਜੋ ਮੰਗਹਿ; ਸੋ ਲੇਵਹਿ ॥
ਪ੍ਰਭ; ਅਪਣਿਆ ਸੰਤਾ ਦੇਵਹਿ ॥
ਹਰਿ ਗੋਵਿਦੁ ਪ੍ਰਭਿ ਰਾਖਿਆ ॥
ਜਨ ਨਾਨਕ; ਸਾਚੁ ਸੁਭਾਖਿਆ ॥੨॥੬॥੭੦॥
ਸੋਰਠਿ ਮਹਲਾ ੫ ॥
ਸੋਈ ਕਰਾਇ; ਜੋ ਤੁਧੁ ਭਾਵੈ ॥
ਮੋਹਿ ਸਿਆਣਪ; ਕਛੂ. ਨ ਆਵੈ ॥
ਹਮ ਬਾਰਿਕ; ਤਉ ਸਰਣਾਈ ॥
ਪ੍ਰਭਿ ਆਪੇ ਪੈਜ ਰਖਾਈ ॥੧॥
ਮੇਰਾ ਮਾਤ ਪਿਤਾ ਹਰਿ ਰਾਇਆ ॥
ਕਰਿ ਕਿਰਪਾ ਪ੍ਰਤਿਪਾਲਣ ਲਾਗਾ; ਕਰਂੀ ਤੇਰਾ ਕਰਾਇਆ ॥ ਰਹਾਉ ॥
ਜੀਅ ਜੰਤ. ਤੇਰੇ ਧਾਰੇ ॥
ਪ੍ਰਭ ਡੋਰੀ ਹਾਥਿ ਤੁਮਾਰੇ ॥