ਸੰਚਤ ਸੰਚਤ; ਥੈਲੀ ਕੀਨੑੀ ॥
Sri Guru Granth Sahib
Ang 392
ਪ੍ਰਭਿ ਉਸ ਤੇ ਡਾਰਿ; ਅਵਰ ਕਉ ਦੀਨੑੀ ॥੧॥
ਕਾਚ ਗਗਰੀਆ; ਅੰਭ ਮਝਰੀਆ ॥
ਗਰਬਿ ਗਰਬਿ; ਉਆਹੂ ਮਹਿ ਪਰੀਆ ॥੧॥ ਰਹਾਉ ॥
ਨਿਰਭਉ ਹੋਇਓ; ਭਇਆ ਨਿਹੰਗਾ ॥
ਚੀਤਿ. ਨ ਆਇਓ; ਕਰਤਾ ਸੰਗਾ ॥
ਲਸਕਰ ਜੋੜੇ; ਕੀਆ ਸੰਬਾਹਾ ॥
ਨਿਕਸਿਆ ਫੂਕ; ਤ ਹੋਇ ਗਇਓ ਸੁਆਹਾ ॥੨॥
ਊਚੇ ਮੰਦਰ ਮਹਲ ਅਰੁ ਰਾਨੀ ॥
ਹਸਤਿ ਘੋੜੇ ਜੋੜੇ; ਮਨਿ ਭਾਨੀ ॥
ਵਡ ਪਰਵਾਰੁ; ਪੂਤ ਅਰੁ ਧੀਆ ॥
ਮੋਹਿ ਪਚੇ ਪਚਿ; ਅੰਧਾ ਮੂਆ ॥੩॥
ਜਿਨਹਿ ਉਪਾਹਾ; ਤਿਨਹਿ ਬਿਨਾਹਾ ॥
ਰੰਗ ਰਸਾ; ਜੈਸੇ ਸੁਪਨਾਹਾ ॥
ਸੋਈ ਮੁਕਤਾ; ਤਿਸੁ ਰਾਜੁ ਮਾਲੁ ॥
ਨਾਨਕ ਦਾਸ; ਜਿਸੁ ਖਸਮੁ ਦਇਆਲੁ ॥੪॥੩੫॥੮੬॥
ਆਸਾ ਮਹਲਾ ੫ ॥
ਇਨੑ ਸਿਉ ਪ੍ਰੀਤਿ ਕਰੀ ਘਨੇਰੀ ॥
ਜਉ ਮਿਲੀਐ; ਤਉ ਵਧੈ ਵਧੇਰੀ ॥
ਗਲਿ ਚਮੜੀ; ਜਉ ਛੋਡੈ ਨਾਹੀ ॥
ਲਾਗਿ ਛੁਟੋ; ਸਤਿਗੁਰ ਕੀ ਪਾਈ ॥੧॥
ਜਗ ਮੋਹਨੀ; ਹਮ ਤਿਆਗਿ ਗਵਾਈ ॥
ਨਿਰਗੁਨੁ ਮਿਲਿਓ; ਵਜੀ ਵਧਾਈ ॥੧॥ ਰਹਾਉ ॥
ਐਸੀ ਸੁੰਦਰਿ; ਮਨ ਕਉ ਮੋਹੈ ॥
ਬਾਟਿ ਘਾਟਿ ਗ੍ਰਿਹਿ; ਬਨਿ ਬਨਿ ਜੋਹੈ ॥
ਮਨਿ ਤਨਿ ਲਾਗੈ ਹੋਇ ਕੈ ਮੀਠੀ ॥
ਗੁਰ ਪ੍ਰਸਾਦਿ; ਮੈ ਖੋਟੀ ਡੀਠੀ ॥੨॥
ਅਗਰਕ ਉਸ ਕੇ; ਵਡੇ ਠਗਾਊ ॥
ਛੋਡਹਿ ਨਾਹੀ; ਬਾਪ ਨ ਮਾਊ ॥
ਮੇਲੀ ਅਪਨੇ; ਉਨਿ ਲੇ ਬਾਂਧੇ ॥
ਗੁਰ ਕਿਰਪਾ ਤੇ; ਮੈ ਸਗਲੇ ਸਾਧੇ ॥੩॥
ਅਬ ਮੋਰੈ ਮਨਿ; ਭਇਆ ਅਨੰਦ ॥
ਭਉ ਚੂਕਾ; ਟੂਟੇ ਸਭਿ ਫੰਦ ॥
ਕਹੁ ਨਾਨਕ; ਜਾ ਸਤਿਗੁਰੁ ਪਾਇਆ ॥
ਘਰੁ ਸਗਲਾ; ਮੈ ਸੁਖੀ ਬਸਾਇਆ ॥੪॥੩੬॥੮੭॥
ਆਸਾ ਮਹਲਾ ੫ ॥
ਆਠ ਪਹਰ; ਨਿਕਟਿ ਕਰਿ ਜਾਨੈ ॥
ਪ੍ਰਭ ਕਾ ਕੀਆ; ਮੀਠਾ ਮਾਨੈ ॥
ਏਕੁ ਨਾਮੁ; ਸੰਤਨ ਆਧਾਰੁ ॥
ਹੋਇ ਰਹੇ; ਸਭ ਕੀ ਪਗ ਛਾਰੁ ॥੧॥
ਸੰਤ ਰਹਤ ਸੁਨਹੁ, ਮੇਰੇ ਭਾਈ ॥
ਉਆ ਕੀ ਮਹਿਮਾ; ਕਥਨੁ ਨ ਜਾਈ ॥੧॥ ਰਹਾਉ ॥
ਵਰਤਣਿ ਜਾ ਕੈ; ਕੇਵਲ ਨਾਮ ॥
ਅਨਦ ਰੂਪ; ਕੀਰਤਨੁ ਬਿਸ੍ਰਾਮ ॥
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥
ਪ੍ਰਭ ਅਪੁਨੇ ਬਿਨੁ; ਅਵਰੁ ਨ ਜਾਨੈ ॥੨॥
ਕੋਟਿ ਕੋਟਿ ਅਘ ਕਾਟਨਹਾਰਾ ॥
ਦੁਖ ਦੂਰਿ ਕਰਨ; ਜੀਅ ਕੇ ਦਾਤਾਰਾ ॥
ਸੂਰਬੀਰ ਬਚਨ ਕੇ ਬਲੀ ॥
ਕਉਲਾ ਬਪੁਰੀ; ਸੰਤੀ ਛਲੀ ॥੩॥
ਤਾ ਕਾ ਸੰਗੁ; ਬਾਛਹਿ ਸੁਰਦੇਵ ॥
ਅਮੋਘ ਦਰਸੁ; ਸਫਲ ਜਾ ਕੀ ਸੇਵ ॥
ਕਰ ਜੋੜਿ; ਨਾਨਕੁ ਕਰੇ ਅਰਦਾਸਿ ॥
ਮੋਹਿ ਸੰਤਹ ਟਹਲ; ਦੀਜੈ ਗੁਣਤਾਸਿ ॥੪॥੩੭॥੮੮॥
ਆਸਾ ਮਹਲਾ ੫ ॥
ਸਗਲ ਸੂਖ; ਜਪਿ ਏਕੈ ਨਾਮ ॥
ਸਗਲ ਧਰਮ; ਹਰਿ ਕੇ ਗੁਣ ਗਾਮ ॥
ਮਹਾ ਪਵਿਤ੍ਰ; ਸਾਧ ਕਾ ਸੰਗੁ ॥