ਰੇਨੁ ਸੰਤਨ ਕੀ; ਮੇਰੈ ਮੁਖਿ ਲਾਗੀ ॥
Sri Guru Granth Sahib
Ang 100
ਦੁਰਮਤਿ ਬਿਨਸੀ; ਕੁਬੁਧਿ ਅਭਾਗੀ ॥
ਸਚ ਘਰਿ ਬੈਸਿ ਰਹੇ. ਗੁਣ ਗਾਏ; ਨਾਨਕ. ਬਿਨਸੇ ਕੂਰਾ ਜੀਉ ॥੪॥੧੧॥੧੮॥
ਮਾਝ ਮਹਲਾ ੫ ॥
ਵਿਸਰੁ ਨਾਹੀ; ਏਵਡ ਦਾਤੇ ॥
ਕਰਿ ਕਿਰਪਾ; ਭਗਤਨ ਸੰਗਿ ਰਾਤੇ ॥
ਦਿਨਸੁ ਰੈਣਿ ਜਿਉ ਤੁਧੁ ਧਿਆਈ; ਏਹੁ ਦਾਨੁ ਮੋਹਿ ਕਰਣਾ ਜੀਉ ॥੧॥
ਮਾਟੀ ਅੰਧੀ; ਸੁਰਤਿ ਸਮਾਈ ॥
ਸਭ ਕਿਛੁ ਦੀਆ; ਭਲੀਆ ਜਾਈ ॥
ਅਨਦ ਬਿਨੋਦ ਚੋਜ ਤਮਾਸੇ; ਤੁਧੁ ਭਾਵੈ ਸੋ ਹੋਣਾ ਜੀਉ ॥੨॥
ਜਿਸ ਦਾ ਦਿਤਾ; ਸਭੁ ਕਿਛੁ ਲੈਣਾ ॥
ਛਤੀਹ ਅੰਮ੍ਰਿਤ; ਭੋਜਨੁ ਖਾਣਾ ॥
ਸੇਜ ਸੁਖਾਲੀ ਸੀਤਲੁ ਪਵਣਾ; ਸਹਜ ਕੇਲ ਰੰਗ ਕਰਣਾ ਜੀਉ ॥੩॥
ਸਾ ਬੁਧਿ ਦੀਜੈ; ਜਿਤੁ ਵਿਸਰਹਿ ਨਾਹੀ ॥
ਸਾ ਮਤਿ ਦੀਜੈ; ਜਿਤੁ ਤੁਧੁ ਧਿਆਈ ॥
ਸਾਸ ਸਾਸ ਤੇਰੇ ਗੁਣ ਗਾਵਾ; ਓਟ ਨਾਨਕ ਗੁਰ ਚਰਣਾ ਜੀਉ ॥੪॥੧੨॥੧੯॥
ਮਾਝ ਮਹਲਾ ੫ ॥
ਸਿਫਤਿ ਸਾਲਾਹਣੁ; ਤੇਰਾ ਹੁਕਮੁ ਰਜਾਈ ॥
ਸੋ ਗਿਆਨੁ ਧਿਆਨੁ; ਜੋ ਤੁਧੁ ਭਾਈ ॥
ਸੋਈ ਜਪੁ. ਜੋ ਪ੍ਰਭ ਜੀਉ ਭਾਵੈ; ਭਾਣੈ ਪੂਰ ਗਿਆਨਾ ਜੀਉ ॥੧॥
ਅੰਮ੍ਰਿਤੁ ਨਾਮੁ ਤੇਰਾ; ਸੋਈ ਗਾਵੈ ॥
ਜੋ ਸਾਹਿਬ; ਤੇਰੈ ਮਨਿ ਭਾਵੈ ॥
ਤੂੰ ਸੰਤਨ ਕਾ. ਸੰਤ ਤੁਮਾਰੇ; ਸੰਤ ਸਾਹਿਬ ਮਨੁ ਮਾਨਾ ਜੀਉ ॥੨॥
ਤੂੰ ਸੰਤਨ ਕੀ; ਕਰਹਿ ਪ੍ਰਤਿਪਾਲਾ ॥
ਸੰਤ ਖੇਲਹਿ; ਤੁਮ ਸੰਗਿ ਗੋਪਾਲਾ ॥
ਅਪੁਨੇ ਸੰਤ ਤੁਧੁ ਖਰੇ ਪਿਆਰੇ; ਤੂ ਸੰਤਨ ਕੇ ਪ੍ਰਾਨਾ ਜੀਉ ॥੩॥
ਉਨ ਸੰਤਨ ਕੈ; ਮੇਰਾ ਮਨੁ ਕੁਰਬਾਨੇ ॥
ਜਿਨ ਤੂੰ ਜਾਤਾ; ਜੋ ਤੁਧੁ ਮਨਿ ਭਾਨੇ ॥
ਤਿਨ ਕੈ ਸੰਗਿ ਸਦਾ ਸੁਖੁ ਪਾਇਆ; ਹਰਿ ਰਸ ਨਾਨਕ. ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥
ਮਾਝ ਮਹਲਾ ੫ ॥
ਤੂੰ ਜਲਨਿਧਿ; ਹਮ ਮੀਨ ਤੁਮਾਰੇ ॥
ਤੇਰਾ ਨਾਮੁ ਬੂੰਦ; ਹਮ ਚਾਤ੍ਰਿਕ ਤਿਖਹਾਰੇ ॥
ਤੁਮਰੀ ਆਸ ਪਿਆਸਾ ਤੁਮਰੀ; ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥
ਜਿਉ ਬਾਰਿਕੁ; ਪੀ ਖੀਰੁ. ਅਘਾਵੈ ॥
ਜਿਉ ਨਿਰਧਨੁ; ਧਨੁ ਦੇਖਿ. ਸੁਖੁ ਪਾਵੈ ॥
ਤ੍ਰਿਖਾਵੰਤ. ਜਲੁ ਪੀਵਤ ਠੰਢਾ; ਤਿਉ ਹਰਿ ਸੰਗਿ. ਇਹੁ ਮਨੁ ਭੀਨਾ ਜੀਉ ॥੨॥
ਜਿਉ ਅੰਧਿਆਰੈ; ਦੀਪਕੁ ਪਰਗਾਸਾ ॥
ਭਰਤਾ ਚਿਤਵਤ; ਪੂਰਨ ਆਸਾ ॥
ਮਿਲਿ ਪ੍ਰੀਤਮ, ਜਿਉ ਹੋਤ ਅਨੰਦਾ; ਤਿਉ ਹਰਿ ਰੰਗਿ, ਮਨੁ ਰੰਗੀਨਾ ਜੀਉ ॥੩॥
ਸੰਤਨ ਮੋ ਕਉ; ਹਰਿ ਮਾਰਗਿ ਪਾਇਆ ॥
ਸਾਧ ਕ੍ਰਿਪਾਲਿ; ਹਰਿ ਸੰਗਿ ਗਿਝਾਇਆ ॥
ਹਰਿ ਹਮਰਾ. ਹਮ ਹਰਿ ਕੇ ਦਾਸੇ; ਨਾਨਕ. ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥
ਮਾਝ ਮਹਲਾ ੫ ॥
ਅੰਮ੍ਰਿਤ ਨਾਮੁ; ਸਦਾ ਨਿਰਮਲੀਆ ॥
ਸੁਖਦਾਈ; ਦੂਖ ਬਿਡਾਰਨ ਹਰੀਆ ॥
ਅਵਰਿ ਸਾਦ ਚਖਿ. ਸਗਲੇ ਦੇਖੇ; ਮਨ ਹਰਿ ਰਸੁ. ਸਭ ਤੇ ਮੀਠਾ ਜੀਉ ॥੧॥