ਕਉਨੁ ਕੋ ਪੂਤੁ; ਪਿਤਾ ਕੋ ਕਾ ਕੋ ॥
Sri Guru Granth Sahib
Ang 331
ਕਉਨੁ ਮਰੈ; ਕੋ ਦੇਇ ਸੰਤਾਪੋ ॥੧॥
ਹਰਿ ਠਗ; ਜਗ ਕਉ ਠਗਉਰੀ ਲਾਈ ॥
ਹਰਿ ਕੇ ਬਿਓਗ; ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥
ਕਉਨ ਕੋ ਪੁਰਖੁ; ਕਉਨ ਕੀ ਨਾਰੀ ॥
ਇਆ ਤਤ; ਲੇਹੁ ਸਰੀਰ ਬਿਚਾਰੀ ॥੨॥
ਕਹਿ ਕਬੀਰ; ਠਗ ਸਿਉ ਮਨੁ ਮਾਨਿਆ ॥
ਗਈ ਠਗਉਰੀ; ਠਗੁ ਪਹਿਚਾਨਿਆ ॥੩॥੩੯॥
ਅਬ ਮੋ ਕਉ; ਭਏ ਰਾਜਾ ਰਾਮ ਸਹਾਈ ॥
ਜਨਮ ਮਰਨ ਕਟਿ; ਪਰਮ ਗਤਿ ਪਾਈ ॥੧॥ ਰਹਾਉ ॥
ਸਾਧੂ ਸੰਗਤਿ; ਦੀਓ ਰਲਾਇ ॥
ਪੰਚ ਦੂਤ ਤੇ; ਲੀਓ ਛਡਾਇ ॥
ਅੰਮ੍ਰਿਤ ਨਾਮੁ; ਜਪਉ ਜਪੁ ਰਸਨਾ ॥
ਅਮੋਲ ਦਾਸੁ; ਕਰਿ ਲੀਨੋ ਅਪਨਾ ॥੧॥
ਸਤਿਗੁਰ ਕੀਨੋ ਪਰਉਪਕਾਰੁ ॥
ਕਾਢਿ ਲੀਨ; ਸਾਗਰ ਸੰਸਾਰ ॥
ਚਰਨ ਕਮਲ ਸਿਉ; ਲਾਗੀ ਪ੍ਰੀਤਿ ॥
ਗੋਬਿੰਦੁ ਬਸੈ; ਨਿਤਾ ਨਿਤ ਚੀਤ ॥੨॥
ਮਾਇਆ ਤਪਤਿ; ਬੁਝਿਆ ਅੰਗਿਆਰੁ ॥
ਮਨਿ ਸੰਤੋਖੁ; ਨਾਮੁ ਆਧਾਰੁ ॥
ਜਲਿ ਥਲਿ ਪੂਰਿ ਰਹੇ; ਪ੍ਰਭ ਸੁਆਮੀ ॥
ਜਤ ਪੇਖਉ; ਤਤ ਅੰਤਰਜਾਮੀ ॥੩॥
ਅਪਨੀ ਭਗਤਿ; ਆਪ ਹੀ ਦ੍ਰਿੜਾਈ ॥
ਪੂਰਬ ਲਿਖਤੁ ਮਿਲਿਆ; ਮੇਰੇ ਭਾਈ ॥
ਜਿਸੁ ਕ੍ਰਿਪਾ ਕਰੇ; ਤਿਸੁ ਪੂਰਨ ਸਾਜ ॥
ਕਬੀਰ ਕੋ ਸੁਆਮੀ; ਗਰੀਬ ਨਿਵਾਜ ॥੪॥੪੦॥
ਜਲਿ ਹੈ ਸੂਤਕੁ. ਥਲਿ ਹੈ ਸੂਤਕੁ; ਸੂਤਕ ਓਪਤਿ ਹੋਈ ॥
ਜਨਮੇ ਸੂਤਕੁ. ਮੂਏ ਫੁਨਿ ਸੂਤਕੁ; ਸੂਤਕ ਪਰਜ ਬਿਗੋਈ ॥੧॥
ਕਹੁ ਰੇ ਪੰਡੀਆ; ਕਉਨ ਪਵੀਤਾ ॥
ਐਸਾ ਗਿਆਨੁ; ਜਪਹੁ ਮੇਰੇ ਮੀਤਾ ॥੧॥ ਰਹਾਉ ॥
ਨੈਨਹੁ ਸੂਤਕੁ. ਬੈਨਹੁ ਸੂਤਕੁ; ਸੂਤਕੁ ਸ੍ਰਵਨੀ ਹੋਈ ॥
ਊਠਤ ਬੈਠਤ ਸੂਤਕੁ ਲਾਗੈ; ਸੂਤਕੁ ਪਰੈ ਰਸੋਈ ॥੨॥
ਫਾਸਨ ਕੀ ਬਿਧਿ. ਸਭੁ ਕੋਊ ਜਾਨੈ; ਛੂਟਨ ਕੀ ਇਕੁ ਕੋਈ ॥
ਕਹਿ ਕਬੀਰ. ਰਾਮੁ ਰਿਦੈ ਬਿਚਾਰੈ; ਸੂਤਕੁ. ਤਿਨੈ ਨ ਹੋਈ ॥੩॥੪੧॥
ਗਉੜੀ ॥
ਝਗਰਾ ਏਕੁ ਨਿਬੇਰਹੁ; ਰਾਮ ॥
ਜਉ ਤੁਮ; ਅਪਨੇ ਜਨ ਸੌ ਕਾਮੁ ॥੧॥ ਰਹਾਉ ॥
ਇਹੁ ਮਨੁ ਬਡਾ; ਕਿ ਜਾ ਸਉ ਮਨੁ ਮਾਨਿਆ ॥
ਰਾਮੁ ਬਡਾ; ਕੈ ਰਾਮਹਿ ਜਾਨਿਆ ॥੧॥
ਬ੍ਰਹਮਾ ਬਡਾ; ਕਿ ਜਾਸੁ ਉਪਾਇਆ ॥
ਬੇਦੁ ਬਡਾ; ਕਿ ਜਹਾਂ ਤੇ ਆਇਆ ॥੨॥
ਕਹਿ ਕਬੀਰ; ਹਉ ਭਇਆ ਉਦਾਸੁ ॥
ਤੀਰਥੁ ਬਡਾ; ਕਿ ਹਰਿ ਕਾ ਦਾਸੁ ॥੩॥੪੨॥
ਰਾਗੁ ਗਉੜੀ ਚੇਤੀ ॥
ਦੇਖੌ ਭਾਈ; ਗੵਾਨ ਕੀ ਆਈ ਆਂਧੀ ॥
ਸਭੈ ਉਡਾਨੀ. ਭ੍ਰਮ ਕੀ ਟਾਟੀ; ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥
ਦੁਚਿਤੇ ਕੀ. ਦੁਇ ਥੂਨਿ ਗਿਰਾਨੀ; ਮੋਹ ਬਲੇਡਾ ਟੂਟਾ ॥
ਤਿਸਨਾ ਛਾਨਿ ਪਰੀ ਧਰ ਊਪਰਿ; ਦੁਰਮਤਿ ਭਾਂਡਾ ਫੂਟਾ ॥੧॥