ਦੇਵ; ਸੰਸੈ ਗਾਂਠਿ. ਨ ਛੂਟੈ ॥
Sri Guru Granth Sahib
Ang 974
ਕਾਮ ਕ੍ਰੋਧ. ਮਾਇਆ ਮਦ ਮਤਸਰ; ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥
ਹਮ ਬਡ ਕਬਿ ਕੁਲੀਨ; ਹਮ ਪੰਡਿਤ, ਹਮ ਜੋਗੀ ਸੰਨਿਆਸੀ ॥
ਗਿਆਨੀ ਗੁਨੀ ਸੂਰ ਹਮ ਦਾਤੇ; ਇਹ ਬੁਧਿ ਕਬਹਿ. ਨ ਨਾਸੀ ॥੨॥
ਕਹੁ ਰਵਿਦਾਸ. ਸਭੈ ਨਹੀ ਸਮਝਸਿ; ਭੂਲਿ ਪਰੇ ਜੈਸੇ ਬਉਰੇ ॥
ਮੋਹਿ ਅਧਾਰੁ ਨਾਮੁ ਨਾਰਾਇਨ; ਜੀਵਨ ਪ੍ਰਾਨ ਧਨ ਮੋਰੇ ॥੩॥੧॥
ਰਾਮਕਲੀ ਬਾਣੀ ਬੇਣੀ ਜੀਉ ਕੀ ॥
ੴ ਸਤਿਗੁਰ ਪ੍ਰਸਾਦਿ ॥
ਇੜਾ ਪਿੰਗੁਲਾ ਅਉਰ ਸੁਖਮਨਾ; ਤੀਨਿ ਬਸਹਿ ਇਕ ਠਾਈ ॥
ਬੇਣੀ ਸੰਗਮੁ. ਤਹ ਪਿਰਾਗੁ; ਮਨੁ ਮਜਨੁ ਕਰੇ, ਤਿਥਾਈ ॥੧॥
ਸੰਤਹੁ; ਤਹਾ ਨਿਰੰਜਨ ਰਾਮੁ ਹੈ ॥
ਗੁਰ ਗਮਿ; ਚੀਨੈ ਬਿਰਲਾ ਕੋਇ ॥
ਤਹਾਂ; ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥
ਦੇਵ ਸਥਾਨੈ; ਕਿਆ ਨੀਸਾਣੀ ॥
ਤਹ; ਬਾਜੇ ਸਬਦ ਅਨਾਹਦ ਬਾਣੀ ॥
ਤਹ ਚੰਦੁ ਨ ਸੂਰਜੁ; ਪਉਣੁ ਨ ਪਾਣੀ ॥
ਸਾਖੀ ਜਾਗੀ; ਗੁਰਮੁਖਿ ਜਾਣੀ ॥੨॥
ਉਪਜੈ ਗਿਆਨੁ; ਦੁਰਮਤਿ ਛੀਜੈ ॥
ਅੰਮ੍ਰਿਤ ਰਸਿ; ਗਗਨੰਤਰਿ ਭੀਜੈ ॥
ਏਸੁ ਕਲਾ; ਜੋ ਜਾਣੈ ਭੇਉ ॥
ਭੇਟੈ ਤਾਸੁ; ਪਰਮ ਗੁਰਦੇਉ ॥੩॥
ਦਸਮ ਦੁਆਰਾ ਅਗਮ ਅਪਾਰਾ; ਪਰਮ ਪੁਰਖ ਕੀ ਘਾਟੀ ॥
ਊਪਰਿ ਹਾਟੁ. ਹਾਟ ਪਰਿ ਆਲਾ; ਆਲੇ ਭੀਤਰਿ ਥਾਤੀ ॥੪॥
ਜਾਗਤੁ ਰਹੈ; ਸੁ ਕਬਹੁ. ਨ ਸੋਵੈ ॥
ਤੀਨਿ ਤਿਲੋਕ; ਸਮਾਧਿ ਪਲੋਵੈ ॥
ਬੀਜ ਮੰਤ੍ਰੁ ਲੈ; ਹਿਰਦੈ ਰਹੈ ॥
ਮਨੂਆ ਉਲਟਿ; ਸੁੰਨ ਮਹਿ ਗਹੈ ॥੫॥
ਜਾਗਤੁ ਰਹੈ; ਨ ਅਲੀਆ ਭਾਖੈ ॥
ਪਾਚਉ ਇੰਦ੍ਰੀ; ਬਸਿ ਕਰਿ ਰਾਖੈ ॥
ਗੁਰ ਕੀ ਸਾਖੀ; ਰਾਖੈ ਚੀਤਿ ॥
ਮਨੁ ਤਨੁ ਅਰਪੈ; ਕ੍ਰਿਸਨ ਪਰੀਤਿ ॥੬॥
ਕਰ ਪਲਵ; ਸਾਖਾ ਬੀਚਾਰੇ ॥
ਅਪਨਾ ਜਨਮੁ; ਨ ਜੂਐ ਹਾਰੇ ॥
ਅਸੁਰ ਨਦੀ ਕਾ; ਬੰਧੈ ਮੂਲੁ ॥
ਪਛਿਮ ਫੇਰਿ; ਚੜਾਵੈ ਸੂਰੁ ॥
ਅਜਰੁ ਜਰੈ; ਸੁ ਨਿਝਰੁ ਝਰੈ ॥
ਜਗੰਨਾਥ ਸਿਉ; ਗੋਸਟਿ ਕਰੈ ॥੭॥
ਚਉਮੁਖ ਦੀਵਾ; ਜੋਤਿ ਦੁਆਰ ॥
ਪਲੂ ਅਨਤ; ਮੂਲੁ ਬਿਚਕਾਰਿ ॥
ਸਰਬ ਕਲਾ ਲੇ; ਆਪੇ ਰਹੈ ॥
ਮਨੁ ਮਾਣਕੁ; ਰਤਨਾ ਮਹਿ ਗੁਹੈ ॥੮॥
ਮਸਤਕਿ ਪਦਮੁ; ਦੁਆਲੈ ਮਣੀ ॥
ਮਾਹਿ ਨਿਰੰਜਨੁ; ਤ੍ਰਿਭਵਣ ਧਣੀ ॥
ਪੰਚ ਸਬਦ; ਨਿਰਮਾਇਲ ਬਾਜੇ ॥
ਢੁਲਕੇ ਚਵਰ; ਸੰਖ ਘਨ ਗਾਜੇ ॥
ਦਲਿ ਮਲਿ ਦੈਤਹੁ; ਗੁਰਮੁਖਿ ਗਿਆਨੁ ॥
ਬੇਣੀ ਜਾਚੈ; ਤੇਰਾ ਨਾਮੁ ॥੯॥੧॥