ਕਰਹਿ ਸੋਮ ਪਾਕੁ, ਹਿਰਹਿ ਪਰ ਦਰਬਾ; ਅੰਤਰਿ ਝੂਠ ਗੁਮਾਨ ॥
Sri Guru Granth Sahib
Ang 1203
ਸਾਸਤ੍ਰ ਬੇਦ ਕੀ ਬਿਧਿ. ਨਹੀ ਜਾਣਹਿ; ਬਿਆਪੇ ਮਨ ਕੈ ਮਾਨ ॥੨॥
ਸੰਧਿਆ ਕਾਲ. ਕਰਹਿ ਸਭਿ ਵਰਤਾ; ਜਿਉ ਸਫਰੀ ਦੰਫਾਨ ॥
ਪ੍ਰਭੂ ਭੁਲਾਏ ਊਝੜਿ ਪਾਏ; ਨਿਹਫਲ ਸਭਿ ਕਰਮਾਨ ॥੩॥
ਸੋ ਗਿਆਨੀ ਸੋ ਬੈਸਨੌ ਪੜੑਿਆ; ਜਿਸੁ ਕਰੀ ਕ੍ਰਿਪਾ ਭਗਵਾਨ ॥
ਓੁਨਿ ਸਤਿਗੁਰੁ ਸੇਵਿ. ਪਰਮ ਪਦੁ ਪਾਇਆ; ਉਧਰਿਆ ਸਗਲ ਬਿਸ੍ਵਾਨ ॥੪॥
ਕਿਆ ਹਮ ਕਥਹ. ਕਿਛੁ ਕਥਿ, ਨਹੀ ਜਾਣਹ; ਪ੍ਰਭ ਭਾਵੈ ਤਿਵੈ ਬੋੁਲਾਨ ॥
ਸਾਧਸੰਗਤਿ ਕੀ ਧੂਰਿ ਇਕ ਮਾਂਗਉ; ਜਨ ਨਾਨਕ ਪਇਓ ਸਰਾਨ ॥੫॥੨॥
ਸਾਰਗ ਮਹਲਾ ੫ ॥
ਅਬ ਮੋਰੋ. ਨਾਚਨੋ ਰਹੋ ॥
ਲਾਲੁ ਰਗੀਲਾ ਸਹਜੇ ਪਾਇਓ; ਸਤਿਗੁਰ ਬਚਨਿ ਲਹੋ ॥੧॥ ਰਹਾਉ ॥
ਕੁਆਰ ਕੰਨਿਆ, ਜੈਸੇ ਸੰਗਿ ਸਹੇਰੀ; ਪ੍ਰਿਅ ਬਚਨ. ਉਪਹਾਸ ਕਹੋ ॥
ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ; ਤਬ ਮੁਖੁ ਕਾਜਿ ਲਜੋ ॥੧॥
ਜਿਉ ਕਨਿਕੋ ਕੋਠਾਰੀ ਚੜਿਓ; ਕਬਰੋ ਹੋਤ ਫਿਰੋ ॥
ਜਬ ਤੇ ਸੁਧ ਭਏ ਹੈ ਬਾਰਹਿ; ਤਬ ਤੇ ਥਾਨ ਥਿਰੋ ॥੨॥
ਜਉ ਦਿਨੁ ਰੈਨਿ. ਤਊ ਲਉ ਬਜਿਓ; ਮੂਰਤ ਘਰੀ ਪਲੋ ॥
ਬਜਾਵਨਹਾਰੋ ਊਠਿ ਸਿਧਾਰਿਓ; ਤਬ ਫਿਰਿ ਬਾਜੁ. ਨ ਭਇਓ ॥੩॥
ਜੈਸੇ ਕੁੰਭ. ਉਦਕ ਪੂਰਿ ਆਨਿਓ; ਤਬ ਓੁਹੁ ਭਿੰਨ ਦ੍ਰਿਸਟੋ ॥
ਕਹੁ ਨਾਨਕ. ਕੁੰਭੁ ਜਲੈ ਮਹਿ ਡਾਰਿਓ; ਅੰਭੈ ਅੰਭ ਮਿਲੋ ॥੪॥੩॥
ਸਾਰਗ ਮਹਲਾ ੫ ॥
ਅਬ ਪੂਛੇ; ਕਿਆ ਕਹਾ ॥
ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ; ਬਾਵਰ. ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥
ਦੁਲਭ ਜਨਮੁ ਚਿਰੰਕਾਲ ਪਾਇਓ; ਜਾਤਉ ਕਉਡੀ ਬਦਲਹਾ ॥
ਕਾਥੂਰੀ ਕੋ ਗਾਹਕੁ ਆਇਓ; ਲਾਦਿਓ ਕਾਲਰ, ਬਿਰਖ ਜਿਵਹਾ ॥੧॥
ਆਇਓ ਲਾਭੁ ਲਾਭਨ ਕੈ ਤਾਈ; ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥
ਕਾਚ ਬਾਦਰੈ. ਲਾਲੁ ਖੋਈ ਹੈ; ਫਿਰਿ ਇਹੁ ਅਉਸਰੁ. ਕਦਿ ਲਹਾ ॥੨॥
ਸਗਲ ਪਰਾਧ. ਏਕੁ ਗੁਣੁ ਨਾਹੀ; ਠਾਕੁਰੁ ਛੋਡਹ. ਦਾਸਿ ਭਜਹਾ ॥
ਆਈ ਮਸਟਿ, ਜੜਵਤ ਕੀ ਨਿਆਈ; ਜਿਉ ਤਸਕਰੁ, ਦਰਿ ਸਾਂਨੑਿਹਾ ॥੩॥
ਆਨ ਉਪਾਉ. ਨ ਕੋਊ ਸੂਝੈ; ਹਰਿ ਦਾਸਾ ਸਰਣੀ ਪਰਿ ਰਹਾ ॥
ਕਹੁ ਨਾਨਕ. ਤਬ ਹੀ ਮਨ ਛੁਟੀਐ; ਜਉ ਸਗਲੇ ਅਉਗਨ ਮੇਟਿ ਧਰਹਾ ॥੪॥੪॥
ਸਾਰਗ ਮਹਲਾ ੫ ॥
ਮਾਈ ਧੀਰਿ ਰਹੀ; ਪ੍ਰਿਅ ਬਹੁਤੁ ਬਿਰਾਗਿਓ ॥
ਅਨਿਕ ਭਾਂਤਿ ਆਨੂਪ ਰੰਗ ਰੇ; ਤਿਨੑ ਸਿਉ ਰੁਚੈ. ਨ ਲਾਗਿਓ ॥੧॥ ਰਹਾਉ ॥
ਨਿਸਿ ਬਾਸੁਰ. ਪ੍ਰਿਅ ਪ੍ਰਿਅ ਮੁਖਿ ਟੇਰਉ; ਨਂੀਦ ਪਲਕ ਨਹੀ. ਜਾਗਿਓ ॥
ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ; ਬਿਨੁ ਪਿਰ. ਸਭੈ ਬਿਖੁ ਲਾਗਿਓ ॥੧॥