ਕਰਿ ਮਜਨੋ ਸਪਤ ਸਰੇ; ਮਨ ਨਿਰਮਲ ਮੇਰੇ ਰਾਮ ॥
Sri Guru Granth Sahib
Ang 437
ਨਿਰਮਲ ਜਲਿ ਨੑਾਏ, ਜਾ ਪ੍ਰਭ ਭਾਏ; ਪੰਚ ਮਿਲੇ ਵੀਚਾਰੇ ॥
ਕਾਮੁ ਕਰੋਧੁ ਕਪਟੁ. ਬਿਖਿਆ ਤਜਿ; ਸਚੁ ਨਾਮੁ ਉਰਿ ਧਾਰੇ ॥
ਹਉਮੈ ਲੋਭ ਲਹਰਿ, ਲਬ ਥਾਕੇ; ਪਾਏ ਦੀਨ ਦਇਆਲਾ ॥
ਨਾਨਕ ਗੁਰ ਸਮਾਨਿ. ਤੀਰਥੁ ਨਹੀ ਕੋਈ; ਸਾਚੇ ਗੁਰ ਗੋਪਾਲਾ ॥੩॥
ਹਉ ਬਨੁ ਬਨੋ ਦੇਖਿ ਰਹੀ; ਤ੍ਰਿਣੁ ਦੇਖਿ ਸਬਾਇਆ ਰਾਮ ॥
ਤ੍ਰਿਭਵਣੋ ਤੁਝਹਿ ਕੀਆ; ਸਭੁ ਜਗਤੁ ਸਬਾਇਆ ਰਾਮ ॥
ਤੇਰਾ ਸਭੁ ਕੀਆ. ਤੂੰ ਥਿਰੁ ਥੀਆ; ਤੁਧੁ ਸਮਾਨਿ ਕੋ ਨਾਹੀ ॥
ਤੂੰ ਦਾਤਾ ਸਭ ਜਾਚਿਕ ਤੇਰੇ; ਤੁਧੁ ਬਿਨੁ. ਕਿਸੁ ਸਾਲਾਹੀ ॥
ਅਣਮੰਗਿਆ ਦਾਨੁ ਦੀਜੈ ਦਾਤੇ; ਤੇਰੀ ਭਗਤਿ ਭਰੇ ਭੰਡਾਰਾ ॥
ਰਾਮ ਨਾਮ ਬਿਨੁ. ਮੁਕਤਿ ਨ ਹੋਈ; ਨਾਨਕੁ ਕਹੈ ਵੀਚਾਰਾ ॥੪॥੨॥
ਆਸਾ ਮਹਲਾ ੧ ॥
ਮੇਰਾ ਮਨੋ. ਮੇਰਾ ਮਨੁ ਰਾਤਾ; ਰਾਮ ਪਿਆਰੇ ਰਾਮ ॥
ਸਚੁ ਸਾਹਿਬੋ ਆਦਿ ਪੁਰਖੁ; ਅਪਰੰਪਰੋ ਧਾਰੇ ਰਾਮ ॥
ਅਗਮ ਅਗੋਚਰੁ ਅਪਰ ਅਪਾਰਾ; ਪਾਰਬ੍ਰਹਮੁ ਪਰਧਾਨੋ ॥
ਆਦਿ ਜੁਗਾਦੀ ਹੈ ਭੀ ਹੋਸੀ; ਅਵਰੁ ਝੂਠਾ ਸਭੁ ਮਾਨੋ ॥
ਕਰਮ ਧਰਮ ਕੀ ਸਾਰ. ਨ ਜਾਣੈ; ਸੁਰਤਿ ਮੁਕਤਿ ਕਿਉ ਪਾਈਐ ॥
ਨਾਨਕ. ਗੁਰਮੁਖਿ ਸਬਦਿ ਪਛਾਣੈ; ਅਹਿਨਿਸਿ ਨਾਮੁ ਧਿਆਈਐ ॥੧॥
ਮੇਰਾ ਮਨੋ. ਮੇਰਾ ਮਨੁ ਮਾਨਿਆ; ਨਾਮੁ ਸਖਾਈ ਰਾਮ ॥
ਹਉਮੈ ਮਮਤਾ ਮਾਇਆ; ਸੰਗਿ. ਨ ਜਾਈ ਰਾਮ ॥
ਮਾਤਾ ਪਿਤ ਭਾਈ, ਸੁਤ ਚਤੁਰਾਈ; ਸੰਗਿ ਨ ਸੰਪੈ ਨਾਰੇ ॥
ਸਾਇਰ ਕੀ ਪੁਤ੍ਰੀ, ਪਰਹਰਿ ਤਿਆਗੀ; ਚਰਣ ਤਲੈ ਵੀਚਾਰੇ ॥
ਆਦਿ ਪੁਰਖਿ ਇਕੁ ਚਲਤੁ ਦਿਖਾਇਆ; ਜਹ ਦੇਖਾ ਤਹ ਸੋਈ ॥
ਨਾਨਕ. ਹਰਿ ਕੀ ਭਗਤਿ, ਨ ਛੋਡਉ; ਸਹਜੇ ਹੋਇ ਸੁ ਹੋਈ ॥੨॥
ਮੇਰਾ ਮਨੋ. ਮੇਰਾ ਮਨੁ ਨਿਰਮਲੁ; ਸਾਚੁ ਸਮਾਲੇ ਰਾਮ ॥
ਅਵਗਣ ਮੇਟਿ ਚਲੇ; ਗੁਣ ਸੰਗਮ ਨਾਲੇ ਰਾਮ ॥
ਅਵਗਣ ਪਰਹਰਿ ਕਰਣੀ ਸਾਰੀ; ਦਰਿ ਸਚੈ ਸਚਿਆਰੋ ॥
ਆਵਣੁ ਜਾਵਣੁ. ਠਾਕਿ ਰਹਾਏ; ਗੁਰਮੁਖਿ ਤਤੁ ਵੀਚਾਰੋ ॥
ਸਾਜਨੁ ਮੀਤੁ ਸੁਜਾਣੁ ਸਖਾ ਤੂੰ; ਸਚਿ ਮਿਲੈ ਵਡਿਆਈ ॥
ਨਾਨਕ. ਨਾਮੁ ਰਤਨੁ ਪਰਗਾਸਿਆ; ਐਸੀ ਗੁਰਮਤਿ ਪਾਈ ॥੩॥
ਸਚੁ ਅੰਜਨੋ ਅੰਜਨੁ ਸਾਰਿ; ਨਿਰੰਜਨਿ ਰਾਤਾ ਰਾਮ ॥
ਮਨਿ ਤਨਿ ਰਵਿ ਰਹਿਆ; ਜਗਜੀਵਨੋ ਦਾਤਾ ਰਾਮ ॥
ਜਗਜੀਵਨੁ ਦਾਤਾ ਹਰਿ ਮਨਿ ਰਾਤਾ; ਸਹਜਿ ਮਿਲੈ ਮੇਲਾਇਆ ॥
ਸਾਧ ਸਭਾ. ਸੰਤਾ ਕੀ ਸੰਗਤਿ; ਨਦਰਿ ਪ੍ਰਭੂ ਸੁਖੁ ਪਾਇਆ ॥
ਹਰਿ ਕੀ ਭਗਤਿ ਰਤੇ ਬੈਰਾਗੀ; ਚੂਕੇ ਮੋਹ ਪਿਆਸਾ ॥
ਨਾਨਕ. ਹਉਮੈ ਮਾਰਿ ਪਤੀਣੇ; ਵਿਰਲੇ ਦਾਸ ਉਦਾਸਾ ॥੪॥੩॥