ਆਖਣਿ ਅਉਖਾ ਨਾਨਕਾ; ਆਖਿ ਨ ਜਾਪੈ ਆਖਿ ॥੨॥
Sri Guru Granth Sahib
Ang 1240
ਪਉੜੀ ॥
ਨਾਇ ਸੁਣਿਐ. ਮਨੁ ਰਹਸੀਐ; ਨਾਮੇ ਸਾਂਤਿ ਆਈ ॥
ਨਾਇ ਸੁਣਿਐ. ਮਨੁ ਤ੍ਰਿਪਤੀਐ; ਸਭ ਦੁਖ ਗਵਾਈ ॥
ਨਾਇ ਸੁਣਿਐ. ਨਾਉ ਊਪਜੈ; ਨਾਮੇ ਵਡਿਆਈ ॥
ਨਾਮੇ ਹੀ ਸਭ ਜਾਤਿ ਪਤਿ; ਨਾਮੇ ਗਤਿ ਪਾਈ ॥
ਗੁਰਮੁਖਿ ਨਾਮੁ ਧਿਆਈਐ; ਨਾਨਕ ਲਿਵ ਲਾਈ ॥੬॥
ਸਲੋਕ ਮਹਲਾ ੧ ॥
ਜੂਠਿ ਨ ਰਾਗਂੀ; ਜੂਠਿ ਨ ਵੇਦਂੀ ॥
ਜੂਠਿ ਨ ਚੰਦ ਸੂਰਜ ਕੀ ਭੇਦੀ ॥
ਜੂਠਿ ਨ ਅੰਨੀ; ਜੂਠਿ ਨ ਨਾਈ ॥
ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥
ਜੂਠਿ ਨ ਧਰਤੀ; ਜੂਠਿ ਨ ਪਾਣੀ ॥
ਜੂਠਿ ਨ ਪਉਣੈ ਮਾਹਿ ਸਮਾਣੀ ॥
ਨਾਨਕ; ਨਿਗੁਰਿਆ. ਗੁਣੁ ਨਾਹੀ ਕੋਇ ॥
ਮੁਹਿ ਫੇਰਿਐ; ਮੁਹੁ ਜੂਠਾ ਹੋਇ ॥੧॥
ਮਹਲਾ ੧ ॥
ਨਾਨਕ. ਚੁਲੀਆ ਸੁਚੀਆ; ਜੇ ਭਰਿ ਜਾਣੈ ਕੋਇ ॥
ਸੁਰਤੇ ਚੁਲੀ ਗਿਆਨ ਕੀ; ਜੋਗੀ ਕਾ ਜਤੁ ਹੋਇ ॥
ਬ੍ਰਹਮਣ ਚੁਲੀ ਸੰਤੋਖ ਕੀ; ਗਿਰਹੀ ਕਾ ਸਤੁ ਦਾਨੁ ॥
ਰਾਜੇ ਚੁਲੀ ਨਿਆਵ ਕੀ; ਪੜਿਆ ਸਚੁ ਧਿਆਨੁ ॥
ਪਾਣੀ ਚਿਤੁ. ਨ ਧੋਪਈ; ਮੁਖਿ ਪੀਤੈ ਤਿਖ ਜਾਇ ॥
ਪਾਣੀ ਪਿਤਾ ਜਗਤ ਕਾ; ਫਿਰਿ ਪਾਣੀ ਸਭੁ ਖਾਇ ॥੨॥
ਪਉੜੀ ॥
ਨਾਇ ਸੁਣਿਐ. ਸਭ ਸਿਧਿ ਹੈ; ਰਿਧਿ ਪਿਛੈ ਆਵੈ ॥
ਨਾਇ ਸੁਣਿਐ. ਨਉ ਨਿਧਿ ਮਿਲੈ; ਮਨ ਚਿੰਦਿਆ ਪਾਵੈ ॥
ਨਾਇ ਸੁਣਿਐ. ਸੰਤੋਖੁ ਹੋਇ; ਕਵਲਾ ਚਰਨ ਧਿਆਵੈ ॥
ਨਾਇ ਸੁਣਿਐ. ਸਹਜੁ ਊਪਜੈ; ਸਹਜੇ ਸੁਖੁ ਪਾਵੈ ॥
ਗੁਰਮਤੀ ਨਾਉ ਪਾਈਐ; ਨਾਨਕ ਗੁਣ ਗਾਵੈ ॥੭॥
ਸਲੋਕ ਮਹਲਾ ੧ ॥
ਦੁਖ ਵਿਚਿ ਜੰਮਣੁ. ਦੁਖਿ ਮਰਣੁ; ਦੁਖਿ ਵਰਤਣੁ ਸੰਸਾਰਿ ॥
ਦੁਖੁ ਦੁਖੁ ਅਗੈ ਆਖੀਐ; ਪੜੑਿ ਪੜੑਿ ਕਰਹਿ ਪੁਕਾਰ ॥
ਦੁਖ ਕੀਆ ਪੰਡਾ ਖੁਲੑੀਆ; ਸੁਖੁ. ਨ ਨਿਕਲਿਓ ਕੋਇ ॥
ਦੁਖ ਵਿਚਿ ਜੀਉ ਜਲਾਇਆ; ਦੁਖੀਆ ਚਲਿਆ ਰੋਇ ॥
ਨਾਨਕ. ਸਿਫਤੀ ਰਤਿਆ; ਮਨੁ ਤਨੁ ਹਰਿਆ ਹੋਇ ॥
ਦੁਖ ਕੀਆ ਅਗੀ ਮਾਰੀਅਹਿ; ਭੀ ਦੁਖੁ ਦਾਰੂ ਹੋਇ ॥੧॥
ਮਹਲਾ ੧ ॥
ਨਾਨਕ. ਦੁਨੀਆ ਭਸੁ ਰੰਗੁ; ਭਸੂ ਹੂ ਭਸੁ ਖੇਹ ॥
ਭਸੋ ਭਸੁ ਕਮਾਵਣੀ; ਭੀ ਭਸੁ ਭਰੀਐ ਦੇਹ ॥
ਜਾ ਜੀਉ ਵਿਚਹੁ ਕਢੀਐ; ਭਸੂ ਭਰਿਆ ਜਾਇ ॥
ਅਗੈ ਲੇਖੈ ਮੰਗਿਐ; ਹੋਰ ਦਸੂਣੀ ਪਾਇ ॥੨॥
ਪਉੜੀ ॥
ਨਾਇ ਸੁਣਿਐ. ਸੁਚਿ ਸੰਜਮੋ; ਜਮੁ ਨੇੜਿ. ਨ ਆਵੈ ॥
ਨਾਇ ਸੁਣਿਐ. ਘਟਿ ਚਾਨਣਾ; ਆਨੑੇਰੁ ਗਵਾਵੈ ॥
ਨਾਇ ਸੁਣਿਐ. ਆਪੁ ਬੁਝੀਐ; ਲਾਹਾ ਨਾਉ ਪਾਵੈ ॥
ਨਾਇ ਸੁਣਿਐ. ਪਾਪ ਕਟੀਅਹਿ; ਨਿਰਮਲ ਸਚੁ ਪਾਵੈ ॥
ਨਾਨਕ. ਨਾਇ ਸੁਣਿਐ, ਮੁਖ ਉਜਲੇ; ਨਾਉ ਗੁਰਮੁਖਿ ਧਿਆਵੈ ॥੮॥
ਸਲੋਕ ਮਹਲਾ ੧ ॥
ਘਰਿ ਨਾਰਾਇਣੁ; ਸਭਾ ਨਾਲਿ ॥